ਤੁਹਾਡੇ ਮਾਤਾ-ਪਿਤਾ ਨੇ ਜੋ ਮੁਸੀਬਤਾਂ ਸਹੀਆਂ, ਤੁਹਾਨੂੰ ਨਹੀਂ ਸਹਿਣੀਆਂ ਪੈਣਗੀਆਂ
Published : Apr 25, 2022, 6:26 am IST
Updated : Apr 25, 2022, 6:26 am IST
SHARE ARTICLE
image
image

ਤੁਹਾਡੇ ਮਾਤਾ-ਪਿਤਾ ਨੇ ਜੋ ਮੁਸੀਬਤਾਂ ਸਹੀਆਂ, ਤੁਹਾਨੂੰ ਨਹੀਂ ਸਹਿਣੀਆਂ ਪੈਣਗੀਆਂ

ਸਾਂਬਾ (ਜੰਮੂ-ਕਸਮੀਰ), 24 ਅਪ੍ਰੈਲ : ਕਸ਼ਮੀਰ ਘਾਟੀ ਦੇ ਨੌਜਵਾਨਾਂ ਦੇ ਨਾਮ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ  ਉਨ੍ਹਾਂ ਦੀ ਸਰਕਾਰ ਵਲੋਂ ਸ਼ਾਂਤੀ ਅਤੇ ਵਿਕਾਸ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ  ਗਿਣਾਇਆ ਅਤੇ ਉਨ੍ਹਾਂ ਨੂੰ  ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨੇ ਜੋ ਮੁਸੀਬਤਾਂ ਸਹੀਆਂ ਹਨ, ਉਨ੍ਹਾਂ ਨੂੰ  ਸਹਿਣੀਆਂ ਪੈਣਗੀਆਂ | ਸਾਲ 2019 ਵਿਚ ਸੰਵਿਧਾਨ ਦੀ ਧਾਰਾ 370 ਨੂੰ  ਰੱਦ ਕਰਨ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਦੀ ਅਪਣੀ ਪਹਿਲੀ ਫੇਰੀ ਦੌਰਾਨ ਮੋਦੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਲਈ ਲਗਭਗ 20,000 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰਖਿਆ | ਇਨ੍ਹਾਂ ਵਿਚ ਜੰਮੂ-ਕਸ਼ਮੀਰ ਦਰਮਿਆਨ ਹਰ ਮੌਸਮ ਵਿਚ ਸੰਪਰਕ ਪ੍ਰਦਾਨ ਕਰਨ ਵਾਲੇ ਬਨਿਹਾਲ-ਕਾਜੀਗੁੰਡ ਸੁਰੰਗ ਮਾਰਗ ਦਾ ਉਦਘਾਟਨ ਸ਼ਾਮਲ ਹੈ |
ਕਸ਼ਮੀਰ ਦੇ ਨੌਜਵਾਨਾਂ ਨੂੰ  ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ, ''ਵਾਦੀ ਦੇ ਨੌਜਵਾਨੋ, ਤੁਹਾਡੇ ਮਾਤਾ-ਪਿਤਾ, ਤੁਹਾਡੇ ਦਾਦਾ-ਦਾਦੀ, ਤੁਹਾਡੇ ਨਾਨਾ-ਨਾਨੀ ਨੇ ਮੁਸੀਬਤ ਭਰੀ ਜ਼ਿੰਦਗੀ ਬਤੀਤ ਕੀਤੀ ਹੈ | ਮੇਰੇ ਨੌਜਵਾਨੋ, ਤੁਸੀਂ ਅਜਿਹੀ ਮੁਸੀਬਤ ਭਰੀ ਜ਼ਿੰਦਗੀ ਨਹੀਂ ਜੀਉਗੇ | ਮੈਂ ਇਹ ਭਰੋਸਾ ਦਿਵਾਉਂਦਾ ਹਾਂ |'' ਇਥੇ ਪੰਚਾਇਤ ਦਿਵਸ ਦੇ ਮੌਕੇ 'ਤੇ ਅਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ  ਉਨ੍ਹਾਂ ਦੀਆਂ ਗੱਲਾਂ 'ਤੇ ਭਰੋਸਾ ਰਖਣਾ ਚਾਹੀਦਾ ਹੈ | ਉਨ੍ਹਾਂ ਨੇ ਕੇਂਦਰ ਸ਼ਾਸਤ ਪ੍ਰਦੇਸ਼ 'ਚ ਸ਼ਾਂਤੀ ਅਤੇ ਵਿਕਾਸ ਲਈ ਪਿਛਲੇ ਕੁੱਝ ਸਾਲਾਂ ਵਿਚ ਸਰਕਾਰ ਦੁਆਰਾ ਚੁਕੇ ਗਏ ਕਦਮਾਂ ਦੀ ਰੂਪ ਰੇਖਾ ਵੀ ਦਸੀ |
ਮੋਦੀ ਨੇ ਕਿਹਾ, ''ਕੁਨੈਕਟੀਵਿਟੀ ਅਤੇ ਬਿਜਲੀ ਨਾਲ ਸਬੰਧਤ 20,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਅੱਜ ਇਥੇ ਉਦਘਾਟਨ ਕੀਤਾ ਗਿਆ | ਜੰਮੂ-ਕਸਮੀਰ ਵਿਚ ਵਿਕਾਸ ਨੂੰ  ਤੇਜ਼ ਕਰਨ ਲਈ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਕਈ ਵਿਕਾਸ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ |'' ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀਆਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਨੌਜਵਾਨਾਂ ਨੂੰ  ਰੁਜ਼ਗਾਰ ਦੇ ਵੱਡੇ ਮੌਕੇ ਪ੍ਰਦਾਨ ਕਰਨਗੀਆਂ | ਉਨ੍ਹਾਂ ਕਿਹਾ, Tਸਾਂਬਾ ਜ਼ਿਲ੍ਹੇ ਦੇ ਪੱਲੀ ਵਿਖੇ 500 ਕਿਲੋਵਾਟ ਦੇ 
ਸੂਰਜੀ ਊਰਜਾ ਪਲਾਂਟ ਦੇ ਉਦਘਾਟਨ ਦੇ ਨਾਲ, ਇਹ ਜ਼ੀਰੋ ਕਾਰਬਨ ਡਾਈਆਕਸਾਈਡ ਨਿਕਾਸੀ (ਕਾਰਬਨ ਨਿਊਟਰਲ) ਵਾਲੀ ਦੇਸ਼ ਦੀ ਪਹਿਲੀ ਪੰਚਾਇਤ ਬਣਨ ਜਾ ਰਹੀ ਹੈ | ਪੱਲੀ ਦੇ ਲੋਕਾਂ ਨੇ ਦਿਖਾਇਆ ਹੈ ਕਿ ਸੱਭ ਦੀਆਂ ਕੋਸ਼ਿਸ਼ਾਂ ਨਾਲ ਕੀ ਕੀਤਾ ਜਾ ਸਕਦਾ ਹੈ |''
ਮੋਦੀ ਨੇ ਕਿਹਾ ਕਿ ਲੋਕਤੰਤਰ ਹੋਵੇ ਜਾਂ ਵਿਕਾਸ, ਜੰਮੂ-ਕਸਮੀਰ ਪੂਰੇ ਦੇਸ਼ ਲਈ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ | ਉਨ੍ਹਾਂ ਕਿਹਾ, ''ਪਿਛਲੇ ਦੋ-ਤਿੰਨ ਸਾਲਾਂ 'ਚ ਜੰਮੂ-ਕਸ਼ਮੀਰ 'ਚ ਵਿਕਾਸ ਦੇ ਨਵੇਂ ਆਯਾਮ ਸਾਹਮਣੇ ਆਏ ਹਨ |'' ਪੰਚਾਇਤੀ ਰਾਜ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਲਈ ਜੰਮੂ-ਕਸ਼ਮੀਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਦਲਾਅ ਦਾ ਪ੍ਰਤੀਕ ਹੈ ਕਿ ਇਸ ਸਾਲ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪੰਚਾਇਤੀ ਰਾਜ ਦਿਵਸ ਮਨਾਇਆ ਜਾ ਰਿਹਾ ਹੈ |
ਉਨ੍ਹਾਂ ਕਿਹਾ, ''ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੈਂ ਜੰਮੂ-ਕਸ਼ਮੀਰ, ਜਿਥੇ ਲੋਕਤੰਤਰ ਹੇਠਲੇ ਪੱਧਰ ਤਕ ਪਹੁੰਚ ਗਿਆ ਹੈ, ਤੋਂ ਦੇਸ਼ ਭਰ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਨੂੰ  ਸੰਬੋਧਨ ਕਰ ਰਿਹਾ ਹਾਂ |'' ਮੋਦੀ ਨੇ ਕਿਹਾ ਕਿ ਜੰਮੂ-ਕਸਮੀਰ ਦੇ ਲੋਕ ਦਹਾਕਿਆਂ ਬਾਅਦ ਅਜਿਹਾ ਪ੍ਰੋਗਰਾਮ ਦੇਖ ਰਹੇ ਹਨ ਅਤੇ ਇਹ ਦੇਸ਼ ਦੇ ਬਾਕੀ ਹਿੱਸਿਆਂ ਲਈ ਇਕ ਮਿਸਾਲ ਹੈ | ਉਨ੍ਹਾਂ ਕਿਹਾ, ''ਜੰਮੂ ਅਤੇ ਕਸ਼ਮੀਰ ਵਿਕਾਸ ਦਾ ਨਵਾਂ ਅਧਿਆਏ ਲਿਖੇਗਾ |'' ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 38,000 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਦੋਂ ਕਿ ਪਿਛਲੇ ਸੱਤ ਦਹਾਕਿਆਂ ਵਿਚ ਸਿਰਫ਼ 17,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ |'' ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸਮੀਰ ਵਿਚ ਲੋਕਾਂ ਦਾ ਸ਼ਕਤੀਕਰਨ ਕਰਨ ਵਾਲੇ ਕੇਂਦਰੀ ਕਾਨੂੰਨ ਲਾਗੂ ਨਹੀਂ ਕੀਤੇ ਗਏ ਸਨ, ਪਰ ਹੁਣ ਇਸ ਸਰਕਾਰ ਨੇ ਲੋਕਾਂ ਦੇ ਸ਼ਕਤੀਕਰਨ ਲਈ ਇਨ੍ਹਾਂ ਨੂੰ  ਲਾਗੂ ਕੀਤਾ ਹੈ |     (ਏਜੰਸੀ)   
 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement