ਅੰਮ੍ਰਿਤਪਾਲ ਦੇ ਨਸ਼ਾ ਮੁਕਤੀ ਕੇਂਦਰ ਦਾ ਸੱਚ ਆਇਆ ਸਾਹਮਣੇ
Published : Apr 25, 2023, 7:05 pm IST
Updated : Apr 25, 2023, 7:06 pm IST
SHARE ARTICLE
SP Tejbir Singh
SP Tejbir Singh

ਨਸ਼ਾ ਛੁਡਾਊ ਕੇਂਦਰ ਦਾ ਹੈੱਡ ਬਣਾਇਆ ਸੀ ਅਨਪੜ੍ਹ ਨੌਜਵਾਨ 

ਅੰਮ੍ਰਿਤਸਰ (ਸ਼ੈਸ਼ਵ ਨਾਗਰਾ, ਵੀਰਪਾਲ ਕੌਰ) - ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਆਏ ਦਿਨ ਕੋਈ ਨਾ ਕੋਈ ਨਵਾਂ ਖੁਲਾਸਾ ਹੋ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸਪੋਕਸਮੈਨ ਦੇ ਪੱਤਰਕਾਰ ਨੇ ਐਸਪੀ ਤੇਜਬੀਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਤੇਜਬੀਰ ਸਿੰਘ ਨੇ ਇਸ ਮਾਮਲੇ ਵਿਚ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨਸ਼ਾ ਮੁਕਤੀ ਕੇਂਦਰ ਦੀ ਆੜ ਵਿਚ ਆਪਣੀ ਇਕ ਫੌਜ ਤਿਆਰ ਕਰ ਰਿਹਾ ਸੀ।

ਐੱਸਪੀ ਤੇਜਬੀਰ ਸਿੰਘ ਨੇ ਦੱਸਿਆ ਕਿ ਇਕ ਡਾਕਟਰ ਜਿਸ ਨੇ ਫਾਰਮੈਸੀ ਕੀਤੀ ਹੋਈ ਸੀ ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਨੂੰ ਦਵਾਈਆਂ ਮੁਹੱਈਆ ਕਰਵਾਉਂਦਾ ਸੀ ਤੇ ਇਹ ਡਾਕਟਰ ਵਹੀਰ ਤੋਂ ਇਹਨਾਂ ਦੇ ਨਾਲ ਜੁੜਿਆ ਸੀ। ਤੇਜਬੀਰ ਸਿੰਘ ਨੇ ਦੱਸਿਆ ਕਿ ਜਦੋਂ ਵਹੀਰ ਖ਼ਤਮ ਹੋਈ ਤਾਂ ਅੰਮ੍ਰਿਤਪਾਲ ਵੱਲੋਂ ਡਾਕਟਰ ਨੂੰ ਕਾਲ ਆਈ ਤੇ ਉਸ ਨੂੰ ਡੇਰੇ ਆਉਣ ਲਈ ਕਿਹਾ ਗਿਆ ਤੇ ਗੱਲਬਾਤ ਦੌਰਾਨ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਉਹਨਾਂ ਦੇ ਜਿਹੜੇ ਨੌਜਵਾਨ ਨਸ਼ਾ ਛੱਡਦੇ ਹਨ ਉਹਨਾਂ ਨੂੰ ਦਵਾਈ ਦਿੱਤੀ ਜਾਵੇ ਤਾਂ ਡਾਕਟਰ ਨੇ ਉਹਨਾਂ ਨੂੰ ਕਿਹਾ ਕਿ ਉਹ ਕੋਈ ਨਸ਼ੇ ਛੱਡਣ ਦੀ ਦਵਾਈ ਨਹੀਂ ਦਿੰਦਾ ਬਲਕਿ ਉਹ ਸਿਰਫ਼ ਕਿਸੇ ਨੂੰ ਬੁਖਾਰ, ਖੰਘ ਜ਼ੁਕਾਮ ਆਦਿ ਦੀ ਦਵਾਈ ਦਿੰਦਾ ਹੈ।

SP Tejbir Singh SP Tejbir Singh

ਐੱਸਪੀ ਤੇਜਬੀਰ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਉਹਨਾਂ ਨੂੰ ਪਤਾ ਲੱਗਿਆ ਕਿ ਨਸ਼ਾ ਛਡਾਊ ਕੇਂਦਰ ਵਿਚ ਕੋਈ ਵੀ ਪ੍ਰੋਫੈਸ਼ਨਲ ਡਾਕਟਰ ਨਹੀਂ ਸੀ। ਜੋ ਡਾਕਟਰ ਉਹਨਾਂ ਨੇ ਫੜਿਆ ਹੈ, ਉਹ ਵੀ ਅਪਣੇ ਲਾਲਚ ਕਰ ਕੇ ਉਹਨਾਂ ਨਾਲ ਜੁੜ ਗਿਆ ਕਿਉਂਕਿ ਉਸ ਦੀ ਵੀ ਦਵਾਈਆਂ ਦੀ ਸੇਲ ਵਧ ਗਈ ਸੀ। ਡਾਕਟਰ ਨੇ ਉਹਨਾਂ ਨੂੰ ਦੱਸਿਆ ਕਿ ਉਹ ਸਿਰਫ਼ ਅਪਣੀਆਂ ਧਾਰਮਿਕ ਭਾਵਨਾਵਾਂ ਕਰ ਕੇ ਉਹਨਾਂ ਨਾਲ ਜੁੜਿਆ ਸੀ ਬਾਕੀ ਉਸ ਕੋਲ ਅਜਿਹੀਆਂ ਨਸ਼ਾ ਛੱਡਣ ਵਾਲੀਆਂ ਕੋਈ ਦਵਾਈਆਂ ਨਹੀਂ ਹਨ, ਉਹ ਸਿਰਫ਼ ਸਿਰ ਪੀੜ ਜਾਂ ਪੇਟ ਦਰਦ ਦੀ ਹੀ ਦਵਾਈ ਦਿੰਦਾ ਸੀ। 

ਤੇਜਬੀਰ ਸਿੰਘ ਨੇ ਦੱਸਿਆ ਕਿ ਇਸ ਵਿਚ ਇਕ ਬਿਲਕੁਲ ਅਨਪੜ੍ਹ ਲੜਕਾ ਬਸਤੰ ਸਿੰਘ ਸੀ ਜਿਸ ਨੂੰ ਉਹਨਾਂ ਨੇ ਹੈੱਡ ਬਣਾਇਆ ਸੀ। ਉਹਨਾਂ ਦੱਸਿਆ ਕਿ ਬਸੰਤ ਸਿੰਘ ਘਰੋਂ ਕੱਢਿਆ ਹੋਇਆ ਸੀ ਤੇ 6 ਮਹੀਨੇ ਤੋਂ ਡੇਰੇ ਨਾਲ ਜੁੜਿਆ ਹੋਇਆ ਸੀ ਤੇ ਅੰਮ੍ਰਿਤਪਾਲ ਦੇ ਸਾਥੀਆਂ ਨੇ ਉਸ ਨੂੰ ਡੇਰੇ ਵਿਚੋਂ ਵੀ ਕੱਢ ਦਿੱਤਾ ਸੀ ਪਰ ਉਹ ਦੁਬਾਰਾ ਫਿਰ ਉਹਨਾਂ ਨਾਲ ਜੁੜ ਗਿਆ। ਤੇਜਬੀਰ ਸਿੰਘ ਨੇ ਦੱਸਿਆ ਕਿ ਉੱਥੋਂ ਬੱਚੇ ਭੱਜ ਵੀ ਜਾਂਦੇ ਸਨ ਕਿਉਂਕਿ ਕਦੇ-ਕਦੇ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤਾਂ ਬੱਚੇ ਡਰਦੇ ਮਾਰੇ ਭੱਜ ਜਾਂਦੇ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement