
ਪਾਕਿਸਾਤਾਨ ਨੂੰ ਉਸੇ ਭਾਸ਼ਾ ਵਿਚ ਜਵਾਬ ਦਿਤਾ ਜਾਵੇ ਜਿਹੜੀ ਭਾਸ਼ਾ ਉਹ ਸਮਝਦਾ ਹੈ : ਗੁਲਾਬ ਚੰਦ ਕਟਾਰੀਆ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪਹਿਲਗਾਮ ਵਿਚ ਨਿਰਦੋਸ਼ਾਂ ’ਤੇ ਹੋਇਆ ਹਮਲਾ ਕਾਇਰਤਾ ਦਾ ਕੰਮ ਸੀ। ਉਨ੍ਹਾਂ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਤੋਂ ਉਸੇ ਭਾਸ਼ਾ ਵਿਚ ਜਵਾਬ ਦੇਣ ਦੀ ਉਮੀਦ ਕਰ ਰਿਹਾ ਹੈ ਜਿਸ ਭਾਸ਼ਾ ਨੂੰ ਪਾਕਿਸਤਾਨ ਸਮਝਦਾ ਹੈ... ਉਨ੍ਹਾਂ ਵਲੋਂ ਕੀਤੇ ਐਲਾਨ ਉਸੇ ਦਿਸ਼ਾ ਵਿਚ ਜਾਪਦੇ ਹਨ, ਹੁਣ ਢੁਕਵੇਂ ਜਵਾਬ ਦੀ ਉਡੀਕ ਕਰੀਏ...’ ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਅਤੇ ਡੀਜੀਪੀ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਫ਼ੌਜ ਦੇ ਨਾਲ-ਨਾਲ ਅਲਰਟ ਰਹਿਣ ਲਈ ਕਿਹਾ ਹੈ।