
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਜੀਆਰ ਐਂਡ ਪੀਜੀ) ਨੇ ਕੋਵਿਡ-19 ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਨੂੰ ਬੇਮਿਸਾਲ ਤਕਨਾਲੋਜੀ ਆਧਾਰਤ
ਚੰਡੀਗੜ੍ਹ, 24 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਜੀਆਰ ਐਂਡ ਪੀਜੀ) ਨੇ ਕੋਵਿਡ-19 ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਨੂੰ ਬੇਮਿਸਾਲ ਤਕਨਾਲੋਜੀ ਆਧਾਰਤ ਹੱਲ ਮੁਹਈਆ ਕਰਾਉਣ ਲਈ ਸਰਗਰਮ ਰਿਹਾ ਹੈ। ਇਸ ਸਬੰਧੀ ਵਧੀਕ ਮੁੱਖ ਸਕੱਤਰ (ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ) ਵਿਨੀ ਮਹਾਜਨ ਨੇ ਦਸਿਆ ਕਿ ਵਿਭਾਗ ਨੇ ਤਾਲਾਬੰਦੀ ਦੌਰਾਨ ਅੰਕੜਿਆਂ ਦੇ ਪ੍ਰਬੰਧਨ, ਸਾਂਝੇ ਕਰਨ ਅਤੇ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਜ਼ਰੂਰੀ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਮੁਹਈਆ ਕਰਵਾਉਣ ਲਈ ਵੀ ਹੱਲ ਵਿਕਸਿਤ ਕੀਤੇ ਹਨ। ਉਨ੍ਹਾਂ ਦਸਿਆ ਕਿ ਆਈ.ਟੀ. ਟੀਮ, ਨੂੰ ਸੀ.ਈ.ਓ.-(ਗਵਰਨੈਂਸ) ਰਵੀ ਭਗਤ ਅਤੇ ਡਾਇਰੈਕਟਰ ਡੀ.ਜੀ.ਆਰ. ਅਤੇ ਪੀ.ਜੀ. ਪਰਮਿੰਦਰਪਾਲ ਸਿੰਘ ਦੀ ਨਿਗਰਾਨੀ ਵਿਚ ਰਾਜ ਸਰਕਾਰ ਦੀ, ਇਸ ਮੁਸ਼ਕਲ ਪੜਾਅ ਵਿਚ ਸਹਾਇਤਾ ਲਈ ਟੈਕਨਾਲੋਜੀ ਹੱਲ ਤਿਆਰ ਕਰਨ ਅਤੇ ਲਾਗੂ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੂਰੀ ਟੀਮ ਨੇ ਅਪਣੀ ਸਮਰਪਤ ਅਤੇ ਨਵੀਨਤਾਕਾਰੀ ਪਹੁੰਚ ਰਾਹੀਂ ਇਨ੍ਹਾਂ ਵਿਲੱਖਣ ਹੱਲ ਨੂੰ ਵਿਕਸਤ ਕਰਨ ਲਈ ਸਖ਼ਤ ਮਿਹਨਤ ਕੀਤੀ।
ਜਨਰਲ ਮੈਨੇਜਰ (ਪੀਐਸ ਈਜੀਐਸ) ਵਿਨੇਸ਼ ਗੌਤਮ, ਸੀਨੀਅਰ ਸਲਾਹਕਾਰ ਜਸਮਿੰਦਰ ਪਾਲ ਸਿੰਘ ਅਤੇ ਮਨਪ੍ਰੀਤ ਦੁਆਰਾ ਪ੍ਰਬੰਧਿਤ ਟੀਮਾਂ ਨੇ ਮਾਰਚ 2020 ਵਿਚ ਕੋਵਾ ਐਪ ਬਣਾਇਆ ਅਤੇ ਲਾਂਚ ਕੀਤਾ, ਜਿਸ ਵਿਚ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ, ਜੀਓ ਟੈਗ ਮਰੀਜ਼ਾਂ ਦੀ ਪਛਾਣ ਕਰਨ ਅਤੇ ਇਕਾਂਤਵਾਸ ਵਾਲੇ ਵਿਅਕਤੀਆਂ ਸਬੰਧੀ ਜਾਣਕਾਰੀ ਉਪਲਬਧ ਹੈ। ਇਸ ਐਪ ਦੇ ਹੁਣ ਤਕ 23 ਲੱਖ ਡਾਊਨਲੋਡ ਕੀਤੇ ਗਏ ਹਨ, ਕਿਸੇ ਹੋਰ ਸਰਕਾਰ ਜਾਂ ਸੰਗਠਨ ਨੇ ਅਜਿਹਾ ਹੀ ਕੋਈ ਹੱਲ ਇਸ ਤੋਂ ਪਹਿਲਾਂ ਨਹੀਂ ਵਰਤਿਆ। ਵਿਨੀ ਮਹਾਜਨ ਨੇ ਕਿਹਾ ਕਿ ਲਗਭਗ 11 ਰਾਜਾਂ ਨੇ ਕੋਵਾ ਐਪ ਅਤੇ ਡੈਸ਼ਬੋਰਡ ਵਿਚ ਐਡਮਿਨ ਲੌਗਿਨ ਤਕ ਪਹੁੰਚ ਸਬੰਧੀ ਬੇਨਤੀ ਕੀਤੀ ਹੈ ਤਾਂ ਜ਼ੋ ਉਹ ਆਪਣੇ ਰਾਜਾਂ ਵਿਚ ਅਜਿਹੀਆਂ ਸੇਵਾਵਾਂ ਦਾ ਪ੍ਰਬੰਧਨ ਕਰਨ ਲਈ ਐਪਲੀਕੇਸ਼ਨ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਸਕਣ।