ਜਲੰਧਰ 'ਚ ਪਾਸਪੋਰਟ ਸੇਵਾ ਭਲਕੇ ਤੋਂ ਸ਼ੁਰੂ
Published : May 25, 2020, 5:49 am IST
Updated : May 25, 2020, 5:49 am IST
SHARE ARTICLE
File Photo
File Photo

ਤਾਲਾਬੰਦੀ ਕਾਰਨ ਬੰਦ ਪਈ ਪਾਸਪੋਰਟ ਸੇਵਾ ਨੂੰ ਮੰਗਲਵਾਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਹਾਲਾਂਕਿ ਸ਼ੁਰੂਆਤ 'ਚ 50 ਫ਼ੀ ਸਦੀ ਲੋਕਾਂ ਨੂੰ ਹੀ ਦਾਖ਼ਲਾ ਹੀ ਮਿਲੇਗਾ।

ਜਲੰਧਰ, 24 ਮਈ (ਪਪ) : ਤਾਲਾਬੰਦੀ ਕਾਰਨ ਬੰਦ ਪਈ ਪਾਸਪੋਰਟ ਸੇਵਾ ਨੂੰ ਮੰਗਲਵਾਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਹਾਲਾਂਕਿ ਸ਼ੁਰੂਆਤ 'ਚ 50 ਫ਼ੀ ਸਦੀ ਲੋਕਾਂ ਨੂੰ ਹੀ ਦਾਖ਼ਲਾ ਹੀ ਮਿਲੇਗਾ। ਰੀਜ਼ਨਲ ਪਾਸਪੋਰਟ ਅਫ਼ਸਰ ਰਾਜ ਕੁਮਾਰ ਬਾਲੀ ਨੇ ਕਿਹਾ ਕਿ ਆਮ ਜਨਤਾ ਦੀ ਸੁਵਿਧਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪਾਸਪੋਰਟ ਸੇਵਾ ਕੇਂਦਰਾਂ 'ਚ ਮੰਗਲਵਾਰ ਤੋਂ ਕੰਮਕਾਜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ ਵਿਚ ਐਮੀਨੈਂਟ ਮਾਲ ਸਥਿਤ ਪਾਸਪੋਰਟ ਸੇਵਾ ਕੇਂਦਰ ਦੀ ਇਹ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਵਿਚ 50 ਫ਼ੀ ਸਦੀ ਅਪਾਇੰਟਮੈਂਟ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤਰ੍ਹਾਂ ਤਾਲਾਬੰਦੀ ਪੁੱਛਗਿਛ ਲਈ ਵੀ 50 ਫ਼ੀ ਸਦੀ ਅਪਾਇੰਟਮੈਂਟ ਨਾਲ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਤਕਾਲ ਦੀ ਸੁਵਿਧਾ ਅਜੇ ਬੰਦ ਰਹੇਗੀ।

ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸਥਿਤ ਪਾਸਪੋਰਟ ਸੇਵਾ ਕੇਂਦਰ ਪਹਿਲਾਂ ਹੀ 6 ਮਈ ਤੋਂ ਕੰਮ ਕਰ ਰਿਹਾ ਹੈ। ਉਨ੍ਹਾਂ ਪਾਸਪੋਰਟ ਸੇਵਾ ਕੇਂਦਰ 'ਚ ਆਉਣ ਵਾਲੇ ਅਰਜ਼ੀਕਰਤਾ ਨੂੰ ਮਾਸਕ ਪਾਉਣ, ਸੈਨੀਟਾਈਜ਼ਰ ਲਿਆਉਣ ਤੇ ਆਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਹੈ। ਉਨ੍ਹਾਂ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸੀਨੀਅਰ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਮਰਜੈਂਸੀ ਸਥਿਤੀ 'ਚ ਪਾਸਪੋਰਟ ਸੇਵਾ ਕੇਂਦਰ ਜਾਂ ਪਾਸਪੋਰਟ ਦੇ ਮੁੱਖ ਦਫ਼ਤਰ 'ਚ ਨਾ ਆਉਣ।
ਉਨ੍ਹਾਂ ਪਹਿਲਾਂ ਹੀ ਪਾਸਪੋਰਟ ਐਪਲੀਕੇਸ਼ਨ ਜਮ੍ਹਾਂ ਕਰਨ ਜਾਂ ਪੈਂਡਿੰਗ ਹੋਣ ਵਾਲੇ ਅਰਜ਼ੀਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਇਕੁਆਇਰੀ ਅਪਾਇੰਟਮੈਂਟ ਨਾਲ ਹੀ ਆਉਣ। ਇਸ ਬਾਰੇ ਜ਼ਿਆਦਾ ਜਾਣਕਾਰੀ ਉਨ੍ਹਾਂ ਦੇ ਅਧਿਕਾਰਤ ਵੈੱਬਸਾਈਟ ਜਾਂ ਫਿਰ ਦਫ਼ਤਰ ਦੇ ਨੰਬਰ 0181-2242114 ਤੇ 2242115 ਤੋਂ ਲਈ ਜਾ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement