
ਥਾਣਾ ਧਾਰੀਵਾਲ ਦੀ ਪੁਲਿਸ ਨੇ ਵੱਖ-ਵੱਖ ਥਾਈਂ ਛਾਪਾਮਾਰੀ ਕਰਦੇ ਚਾਲੂ ਭੱਠੀ ਸਮੇਤ ਭਾਰੀ ਮਾਤਰਾਂ ਵਿਚ ਨਾਜਾਇਜ਼ ਸ਼ਰਾਬ, ਲਾਹਣ ਅਤੇ ਸ਼ਰਾਬ ਠੇਕਾ ਬਰਾਮਦ ਕੀਤੀਆਂ ।
ਧਾਰੀਵਾਲ, 24 ਮਈ (ਇੰਦਰ ਜੀਤ) ਥਾਣਾ ਧਾਰੀਵਾਲ ਦੀ ਪੁਲਿਸ ਨੇ ਵੱਖ-ਵੱਖ ਥਾਈਂ ਛਾਪਾਮਾਰੀ ਕਰਦੇ ਚਾਲੂ ਭੱਠੀ ਸਮੇਤ ਭਾਰੀ ਮਾਤਰਾਂ ਵਿਚ ਨਾਜਾਇਜ਼ ਸ਼ਰਾਬ, ਲਾਹਣ ਅਤੇ ਸ਼ਰਾਬ ਠੇਕਾ ਬਰਾਮਦ ਕੀਤੀਆਂ । ਐਸ.ਐਚ.À. ਮਨਜੀਤ ਸਿੰਘ ਨੇ ਦਸਿਆ ਕਿ ਪੁਲਿਸ ਪਾਰਟੀ ਨੇ ਸ਼ਾਮ ਲਾਲ ਪੁੱਤਰ ਚੂਨੀ ਲਾਲ ਵਾਸੀ ਸੋਹਲ ਦੇ ਘਰ ਛਾਪਾਮਾਰੀ ਕਰ ਕੇ ਇਕ ਚਾਲੂ ਭੱਠੀ, 150 ਕਿਲੋ ਲਾਹਣ, 22500 ਐਮ.ਐਲ. ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਸ਼ਾਮ ਲਾਲ ਨੂੰ ਕਾਬੂ ਕਰ ਲਿਆ, ਇਸ ਤਰ੍ਹਾਂ ਰਾਣੀ ਪਤਨੀ ਤਰਸੇਮ ਲਾਲ ਵਾਸੀ ਪਿੰਡ ਸੋਹਲ ਦੇ ਘਰ ਛਾਪਾਮਾਰੀ ਕਰ ਕੇ 37500 ਐਮ.ਐਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਪਰ ਪੁਲਿਸ ਪਾਰਟੀ ਨੂੰ ਵੇਖ ਕੇ ਰਾਣੀ ਮੌਕੇ ਉਤੇ ਫ਼ਰਾਰ ਹੋ ਗਈ।
ਕਸ਼ਮੀਰ ਮਸ਼ੀਹ ਪੁੱਤਰ ਪਿਆਰਾ ਮਸੀਹ ਵਾਸੀ ਪਿੰਡ ਅਖਲਾਸਪੁਰ ਦੇ ਘਰ ਛਾਪਾਮਾਰੀ ਕਰ ਕੇ ਥਾਣਾ ਧਾਰੀਵਾਲ ਦੀ ਪੁਲਿਸ ਨੇ 200 ਕਿਲੋ ਲਾਹਣ ਬਰਾਮਦ ਕੀਤੀ ਜਦਕਿ ਕਸ਼ਮੀਰ ਮਸ਼ੀਹ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਤਰ੍ਹਾਂ ਨਿਰਮਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗੁਰਦਾਸਨੰਗਲ ਕਾਲੋਨੀ ਦੇ ਘਰ ਛਾਪਾਮਾਰੀ ਕਰ ਕੇ 46 ਬੋਤਲਾਂ ਠੇਕਾ ਸ਼ਰਾਬ ਮਾਰਕਾ ਕੈਸ਼ ਵਿਸਕੀਠ 150 ਕਿਲੋ ਲਾਹਨ ਅਤੇ 7500 ਐਮ.ਐਲ. ਨਾਜਾਇਜ ਸ਼ਰਾਬ ਬਰਾਮਦ ਕਰ ਕੇ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਉਕਤ ਵਿਅਕਤੀਆਂ ਅਤੇ ਔਰਤਾਂ ਵਿਰੁਧ ਕੇਸ ਦਰਜ ਕਰ ਲਿਆ ।