ਨਕਲੀ ਜ਼ਮੀਨ ਮਾਲਕ ਬਣ ਕੇ ਵੇਚ ਦਿੱਤੀ ਪਿੰਡ ਦੀ ਹੀ ਜ਼ਮੀਨ, ਮਾਰੀ 28,50,000 ਦੀ ਠੱਗੀ
Published : May 25, 2021, 2:59 pm IST
Updated : May 25, 2021, 2:59 pm IST
SHARE ARTICLE
Property Fraud
Property Fraud

ਥਾਣਾ ਸੋਹਾਣਾ ਵਿਖੇ ਆਈ ਪੀ ਸੀ ਦੀ ਧਾਰਾ 420, 465, 467, 468, 471, 473 ਅਤੇ 120 ਬੀ ਦੇ ਤਹਿਤ ਦੋ 'ਤੇ ਮਾਮਲਾ ਦਰਜ

ਮੁਹਾਲੀ - ਪੰਚਕੂਲਾ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਦਰਅਸਲ ਪੰਚਕੂਲਾ ਦੇ ਸੈਕਟਰ 4 ਦੇ ਵਸਨੀਕ ਜਤਿੰਦਰ ਕੁਮਾਰ ਨਾਲ ਲੱਖਾਂ ਦੀ ਠੱਗੀ ਵੱਜੀ ਹੈ। ਦਰਅਸਲ ਨੇੜਲੇ ਪਿੰਡ ਦੁਰਾਲੀ ਦੀ 3 ਕਨਾਲ 13 ਮਰਲੇ ਜ਼ਮੀਨ ਵੇਚਣ ਦੇ ਨਾਮ ਤੇ ਉਹਨਾਂ ਤੋਂ 2850000 ਰੁਪਏ ਠੱਗ ਲਏ ਗਏ। ਬਾਅਦ ਵਿੱਚ ਠੱਗੀ ਦਾ ਸ਼ਿਕਾਰ ਹੋਏ ਜਤਿੰਦਰ ਕੁਮਾਰ ਵਲੋਂ ਇਸ ਸੰਬੰਧੀ ਐਸ ਅਸ ਪੀ ਮੁਹਾਲੀ ਨੂੰ ਸ਼ਿਕਾਇਤ ਕੀਤੀ ਗਈ ਜਿਸਤੋਂ ਬਾਅਦ ਸੋਹਾਣਾ ਪੁਲਿਸ ਵਲੋਂ ਇਹਨਾਂ ਠੱਗਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਜਤਿੰਦਰ ਕੁਮਾਰ ਨੇ ਦੱਸਿਆ ਕਿ ਉਹ ਮੁਹਾਲੀ ਦੇ ਆਸ ਪਾਸ ਕੁੱਝ ਜਮੀਨ ਖਰੀਦਣਾ ਚਾਹੁੰਦੇ ਸਨ ਅਤੇ ਇਸ ਸੰਬੰਧੀ ਉਹਨਾਂ ਨੇ ਪਿੰਡ ਗੀਗੇ ਮਾਜਰਾ ਵਿੱਚ ਪ੍ਰਾਪਰਟੀ ਸਲਾਹਕਾਰ ਦਾ ਕੰਮ ਕਰਦੇ ਗੁਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਸੀ। ਗੁਰਪ੍ਰੀਤ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਪਿੰਡ ਦੁਰਾਲੀ ਵਿੱਚ ਇੱਕ ਵਿਅਕਤੀ ਦੀ 3 ਕਨਾਲ 13 ਮਰਲੇ ਜਮੀਨ ਹੈ ਜਿਹੜੀ ਉਹ ਵੇਚਣ ਲਈ ਤਿਆਰ ਹੈ।

Fraud Fraud

ਉਹਨਾਂ ਦੱਸਿਆ ਕਿ ਉਹਨਾਂ ਨੇ ਗੁਰਪ੍ਰੀਤ ਸਿੰਘ ਨੂੰ ਕਿਹਾ ਕਿ ਉਹ ਜਮੀਨ ਮਾਲਕ ਨੂੰ ਉਹਨਾਂ ਕੋਲ ਆਈ ਟੀ ਸਿਟੀ ਸੈਕਟਰ 82 (ਜਿੱਥੇ ਉਹ ਮਕਾਨ ਬਣਾ ਰਹੇ ਹਨ) ਵਿੱਚ ਲੈ ਆਵੇ ਅਤੇ ਗੁਰਪ੍ਰੀਤ ਸਿੰਘ ਆਪਣੇ ਨਾਲ ਇੱਕ ਵਿਅਕਤੀ ਨੂੰ ਲੈ ਕੇ ਆਇਆ ਜਿਸਨੇ ਆਪਣਾ ਨਾਮ ਕੇਸਰ ਸਿੰਘ ਵਾਸੀ ਹਲਕਾ ਜਿਲ੍ਹਾ ਪਟਿਆਲਾ ਦੱਸਿਆ ਅਤੇ ਉਹਨਾਂ ਨੂੰ ਜਮੀਨ ਦੀ ਫਰਦ ਵੀ ਵਿਖਾਈ ਜਿਸ ਅਨੁਸਾਰ ਜ਼ਮੀਨ ਕੇਸਰ ਸਿੰਘ ਦੇ ਨਾਮ ਸੀ ਅਤੇ ਇਸ ਵਿਅਕਤੀ ਨੇ ਉਹਨਾਂ ਨੂੰ ਆਪਣਾ (ਕੇਸਰ ਸਿੰਘ ਦੇ ਨਾਮ ਦਾ) ਆਧਾਰ ਕਾਰਡ ਵੀ ਵਿਖਾਇਆ।

ਉਹਨਾਂ ਦੱਸਿਆ ਕਿ ਉਹਨਾਂ ਦਾ ਇਸ ਜਮੀਨ ਦਾ 2850000 ਵਿੱਚ ਸੌਦਾ ਹੋ ਗਿਆ ਅਤੇ ਉਹਨਾਂ ਨੇ ਕੇਸਰ ਸਿੰਘ ਨੂੰ ਪੂਰੀ ਰਕਮ ਚੈੱਕ ਅਤੇ ਬੈਂਕ ਟ੍ਰਾਂਸਫਰ ਰਾਂਹੀ ਅਦਾ ਕਰ ਦਿੱਤੀ। ਕੇਸਰ ਸਿੰਘ ਨੇ ਉਹਨਾਂ ਨੂੰ ਜ਼ਮੀਨ ਦਾ ਕਬਜਾ ਵੀ ਦੇ ਦਿੱਤਾ। ਜਤਿੰਦਰ ਕੁਮਾਰ ਅਨੁਸਾਰ ਉਹਨਾਂ ਨੇ ਜਮੀਨ ਦੀ ਰਜਿਸਟ੍ਰੀ ਲਈ ਕੇਸਰ ਸਿੰਘ ਨੂੰ ਕਈ ਵਾਰ ਫੋਨ ਕੀਤਾ ਪਰੰਤੂ ਉਸਨੇ ਫੋਨ ਨਹੀਂ ਚੁੱਕਿਆ ਅਤੇ ਜਦੋਂ ਉਹਨਾਂ ਨੇ ਗੁਰਪ੍ਰੀਤ ਨਾਲ ਗੱਲ ਕੀਤੀ ਤਾਂ ਗੁਰਪ੍ਰੀਤ ਨੇ ਉਹਨਾਂ ਨੂੰ ਕਿਹਾ ਕਿ ਉਹ ਕੇਸਰ ਨੂੰ ਆਪਣੇ ਨਾਲ ਲੈ ਕੇ ਆਵੇਗਾ।

Fraud caseFraud case

ਉਹਨਾਂ ਕਿਹਾ ਕਿ ਇਸਤੋਂ ਬਾਅਦ ਗੁਰਪ੍ਰੀਤ ਵੀ ਉਹਨਾਂ ਨੂੰ ਮਿਲਣ ਤੋਂ ਆਨਾਕਾਨੀ ਕਰਨ ਲੱਗ ਗਿਆ ਅਤੇ ਉਹਨਾਂ ਨੂੰ ਥੋੜ੍ਹਾ ਸ਼ੱਕ ਹੋਇਆ ਜਿਸਤੇ ਉਹ ਪਿੰਡ ਦੁਰਾਲੀ ਚਲੇ ਗਏ। ਉਹਨਾਂ ਦੱਸਿਆ ਕਿ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਜਮੀਨ ਮਾਲਕ ਦਾ ਨਾਮ ਭਾਵੇਂ ਕੇਸਰ ਸਿੰਘ ਹੀ ਹੈ ਪਰੰਤੂ ਉਹ ਕੇਸਰ ਸਿੰਘ ਕੋਈ ਹੋਰ ਹੀ ਹੈ ਅਤੇ ਜਿਹੜਾ ਵਿਅਕਤੀ ਉਹਨਾਂ ਨੂੰ ਕੇਸਰ ਸਿੰਘ ਬਣਕੇ ਇਹ ਜਮੀਨ ਵੇਚ ਕੇ ਗਿਆ ਹੈ ਉਹ ਅਸਲ ਵਿੱਚ ਕੋਈ ਧੋਖੇਬਾਜ ਹੈ ਜਿਹੜਾ ਗੁਰਪ੍ਰੀਤ ਸਿੰਘ ਨਾਲ ਮਿਲਿਆ ਹੋਇਆ ਹੈ।

ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸਤੋਂ ਬਾਅਦ ਜਦੋਂ ਉਹਨਾਂ ਨੇ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਮਿਲਿਆ ਅਤੇ ਉਹਨਾਂ ਨੂੰ ਸਮਝ ਆ ਗਈ ਕਿ ਇਹਨਾਂ ਦੋਵਾਂ ਵਿਅਕਤੀਆਂ ਨੇ ਮਿਲ ਕੇ ਉਹਨਾਂ ਨਾਲ ਠੱਗੀ ਕੀਤੀ ਹੈ ਜਿਸਤੋਂ ਬਾਅਦ ਉਹਨਾਂ ਵਲੋਂ ਐਸ ਐਸ ਪੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ।

Fraud Fraud

ਐਸ ਐਸ ਪੀ ਮੁਹਾਲੀ ਵਲੋਂ ਇਸ ਮਾਮਲੇ ਦੀ ਪੜਤਾਲ ਡੀ ਐਸ ਪੀ, ਪੀ ਬੀ ਆਈ ਹੋਮੀਸਾਈਡ ਐਂਡ ਫਾਰੈਂਸਿਕ ਨੂੰ ਦਿੱਤੀ ਗਈ ਜਿਹਨਾਂ ਵਲੋਂ ਆਪਣੀ ਪੜਤਾਲ ਤੋਂ ਬਾਅਦ ਇਸ ਮਾਮਲੇ ਵਿੱਚ ਪ੍ਰਾਪਰਟੀ ਸਲਾਹਕਾਰ ਗੁਰਪ੍ਰੀਤ ਸਿੰਘ ਅਤੇ ਕੇਸਰ ਸਿੰਘ ਬਣਕੇ ਜਤਿੰਦਰ ਕੁਮਾਰ ਨਾਲ ਠੱਗੀ ਮਾਰਨ ਵਾਲੇ ਦੂਜੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਅਤੇ ਫਿਰ ਪੁਲੀਸ ਵਲੋਂ ਇਹਨਾਂ ਦੋਵਾਂ ਦੇ ਖਿਲਾਫ ਥਾਣਾ ਸੋਹਾਣਾ ਵਿਖੇ ਆਈ ਪੀ ਸੀ ਦੀ ਧਾਰਾ 420, 465, 467, 468, 471, 473 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਮਾਮਲੇ ਦੇ ਜਾਂਚ ਅਧਿਕਾਰੀ ਏ ਐਸ ਆਈ ਸਤਨਾਮ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਦੋਵੇਂ ਵਿਅਕਤੀ ਫਰਾਰ ਹਨ ਅਤੇ ਪੁਲੀਸ ਵਲੋਂ ਉਹਨਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement