ਪੋਤੀ ਦੇ ਵਿਆਹ ਲਈ ਦਰ ਦਰ ਠੋਕਰਾਂ ਖਾ ਰਹੀ ਦਾਦੀ, ਵਿਦੇਸ਼ ਰਹਿੰਦੇ ਵੀਰਾਂ ਨੂੰ ਮਦਦ ਦੀ ਗਾਈ ਗੁਹਾਰ
Published : May 25, 2021, 1:46 pm IST
Updated : May 25, 2021, 4:02 pm IST
SHARE ARTICLE
ਉranddaughter's marriage
ਉranddaughter's marriage

ਘਰੇ ਖਾਣ ਲਈ ਆਟੇ ਤੋਂ ਵੀ ਵਾਂਝੀਆ ਨੇ ਦਾਦੀ-ਪੋਤੀਆਂ

ਤਰਨਤਾਰਨ(ਦਿਲਬਾਗ ਸਿੰਘ) ਸਿਆਣੇ ਕਹਿੰਦੇ ਹਨ ਕਿ ਗ਼ਰੀਬੀ ਦਾ ਦੈਂਤ ਕਿਸੇ ਦੇ ਘਰ ਵੜ ਜਾਵੇ ਤਾ ਉਹ ਉਸ ਵਿਅਕਤੀ ਨੂੰ ਕੱਖੋਂ ਹੌਲੀਆਂ ਕਰ ਉਸ ਦੀਆਂ ਆਸਾਂ ਤੇ ਵੀ ਪਾਣੀ ਫੇਰ ਦਿੰਦਾ ਹੈ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜ਼ਿਲਾ ਤਰਨਤਾਰਨ ਦੇ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਦਾ।

Sukhwinder KaurSukhwinder Kaur

ਜਿਥੇ ਇੱਕ ਬਜ਼ੁਰਗ ਔਰਤ ਨੇ ਪਹਿਲਾਂ ਤਾਂ ਗ਼ਰੀਬੀ ਕਾਰਨ ਆਪਣਾ ਜਵਾਨ ਪੁੱਤ ਇਲਾਜ ਦੌਰਾਨ ਗਵਾ ਲਿਆ  ਅਤੇ ਹੁਣ ਕੱਖਾਂ ਤੋਂ ਹੌਲੀ ਹੋਈ ਉਸ ਬਜ਼ੁਰਗ ਔਰਤ ਨੇ ਆਪਣੇ ਪੁੱਤ ਦੀ ਆਖ਼ਰੀ ਨਿਸ਼ਾਨੀ, ਯਾਨੀ ਆਪਣੀ ਪੋਤੀ ਦੇ ਵਿਆਹ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ।

Sukhwinder KaurSukhwinder Kaur

ਆਪਣੀ ਹੱਡ ਬੀਚੀ ਸੁਣਾਉਂਦਿਆਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਸੱਤ ਸਾਲ ਪਹਿਲਾਂ ਉਸ ਦਾ ਪੁੱਤ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ ਅਤੇ ਘਰ ਦੀ ਗ਼ਰੀਬੀ ਕਾਰਨ ਉਸ ਦਾ ਇਲਾਜ ਨਹੀਂ ਹੋ ਸਕਿਆ। ਜਿਸ ਕਰਕੇ ਉਹ ਇਸ ਦੁਨੀਆਂ ਤੋਂ ਚਲਾ ਗਿਆ ਅਤੇ ਉਸ ਦੀਆਂ ਤਿੰਨ ਧੀਆਂ ਦਾ ਉਹ ਪਾਲਣ ਪੋਸ਼ਣ ਕਰਦੀ ਰਹੀ। ਪੁੱਤ ਦੀ ਮੌਤ ਤੋਂ ਸੱਤ ਮਹੀਨੇ ਬਾਅਦ ਧੀਆਂ ਦੀ ਮਾਂ ਵੀ ਉਨ੍ਹਾਂ ਨੂੰ ਮੇਰੇ ਕੋਲ ਛੱਡ ਕੇ ਚਲੀ ਗਈ।

Sukhwinder KaurSukhwinder Kaur

ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਧੀਆਂ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਿਹਨਤ ਮਜ਼ਦੂਰੀ ਕਰਕੇ ਮਸਾਂ ਪਾਲਿਆ ਹੈ ਅਤੇ ਹੁਣ ਉਨ੍ਹਾਂ ਵਿੱਚੋਂ ਹੀ ਇੱਕ ਧੀ ਅਕਾਸ਼ਦੀਪ ਕੌਰ ਦਾ 16 ਜੂਨ ਨੂੰ ਵਿਆਹ ਹੈ ਪਰ ਉਸ ਦੇ ਕੋਲ ਦਸ ਰੁਪਏ ਵੀ ਨਹੀਂ ਹਨ। ਜਿਸ ਨਾਲ ਉਹ ਆਪਣੀ ਇਸ ਬੱਚੀ ਦਾ ਵਿਆਹ ਕਰ ਸਕੇ  ਉਸ ਨੇ ਕਿਹਾ ਕਿ ਗ਼ਰੀਬੀ ਦੇ ਇਸ ਦੈਂਤ ਨੇ ਪਹਿਲਾਂ ਤਾਂ ਉਸ ਦਾ ਪੁੱਤ ਨਿਗਲ ਲਿਆ

Akashdeep KaurAkashdeep Kaur

ਅਤੇ ਹੁਣ ਉਸ ਦੀਆਂ ਬੱਚੀਆਂ ਦੇ ਵਿਆਹ ਵਿੱਚ ਵੀ ਇਹ ਦੈਂਤ ਵੱਡੀ ਭੂਮਿਕਾ ਨਿਭਾ ਰਿਹਾ ਹੈ ਬਜ਼ੁਰਗ ਔਰਤ ਨੇ ਭਰੇ ਮਨ ਨਾਲ ਸਮਾਜ ਸੇਵੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਧੀਆਂ ਦੇ ਵਿਆਹ ਵਿੱਚ ਉਸ ਦਾ ਸਾਥ ਦੇਣ ਤਾਂ ਜੋ ਉਸ ਦੇ ਪੁੱਤ ਦੀ ਆਖ਼ਰੀ ਨਿਸ਼ਾਨੀ ਆਪਣੇ ਘਰ ਵਿੱਚ ਸੁਖੀ ਰਹੇ ਅਤੇ ਉਸ ਦੇ ਮਨ ਨੂੰ ਸੰਤੁਸ਼ਟੀ ਹੁੰਦੀ ਰਹੇ।

Akashdeep KaurAkashdeep Kaur

ਇਸ ਮੌਕੇ ਵਿਆਹ ਵਾਲੀ ਲੜਕੀ ਅਕਾਸ਼ਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਸ ਦੇ ਮਨ ਵਿੱਚ ਵੀ ਚਾਅ ਸੀ ਕਿ ਉਸਦਾ ਵਿਆਹ ਵੀ ਦੂਜੀਆਂ ਲੜਕੀਆਂ ਵਾਂਗੂੰ ਰੀਝਾਂ ਨਾਲ ਹੋਵੇ ਪਰ ਘਰ ਦੀ ਗ਼ਰੀਬੀ ਨੇ  ਉਸ ਦੇ ਸਾਰੇ ਚਾਅ ਮਾਰ ਕੇ ਰੱਖ ਦਿੱਤੇ ਹਨ।

Akashdeep KaurAkashdeep Kaur

ਅਸੀਂ ਆਪਣੇ ਚੈਨਲ ਦੇ ਜ਼ਰੀਏ ਆਪ ਸਭ ਨੂੰ ਮੰਗ ਕਰਦੇ ਹਾਂ ਕਿ ਇਸ ਗ਼ਰੀਬ ਧੀ ਦੇ ਵਿਆਹ ਤੇ ਆਪ ਜ਼ਰੂਰ ਸਾਥ ਦਿਉ ਤਾਂ ਜੋ ਇਹ ਧੀ ਆਪਣੇ ਘਰ ਵਿੱਚ ਸੁਖੀ ਵਸ ਸਕੇ। ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਮੋਬਾਇਲ ਨੰਬਰ ਅਤੇ ਅਕਾਉਂਟ ਨੰਬਰ ਥੱਲੇ ਨੱਥੀ ਕੀਤਾ ਹੋਇਆ ਹੈ।
ਤਰਨਤਾਰਨ ਤੋਂ ਦਿਲਬਾਗ ਸਿੰਘ

ਮੋਬਾਇਲ ਨੰਬਰ  7528833493 

account no30337663859  

cif no 85203106493

IFSC Code SBI No 007551

savinder kaur  w!o akhbir singh2

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement