ਭ੍ਰਿਸ਼ਟਾਚਾਰ ਮਾਮਲੇ ’ਚ ਸਾਬਕਾ ਮੰਤਰੀ ਸਿੰਗਲਾ ਅਤੇ ਓਐਸਡੀ ਪ੍ਰਦੀਪ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜੇ
Published : May 25, 2022, 12:15 am IST
Updated : May 25, 2022, 12:15 am IST
SHARE ARTICLE
image
image

ਭ੍ਰਿਸ਼ਟਾਚਾਰ ਮਾਮਲੇ ’ਚ ਸਾਬਕਾ ਮੰਤਰੀ ਸਿੰਗਲਾ ਅਤੇ ਓਐਸਡੀ ਪ੍ਰਦੀਪ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜੇ

ਮੁਹਾਲੀ ਦੇ ਫ਼ੇਜ਼-8 ਦੇ ਥਾਣੇ ਵਿਚ ਦਰਜ ਹੋਇਆ ਹੈ ਮਾਮਲਾ

ਐਸ.ਏ.ਐਸ ਨਗਰ, 24 ਮਈ (ਸੁਖਦੀਪ ਸਿੰਘ ਸੋਈ): ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਉਨ੍ਹਾਂ ਦੇ ਓਐੱਸਡੀ ਪ੍ਰਦੀਪ ਕੁਮਾਰ ਦੇ ਵਿਰੁਧ ਥਾਣਾ ਫ਼ੇਜ਼ ਅੱਠ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਸਾਡੇ ਛੇ ਵਜੇ ਦੋਨਾਂ ਨੂੰ ਮੁਹਾਲੀ ਸਥਿਤ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਰਵਿਤੇਸ਼ ਇੰਦਰਜੀਤ ਸਿੰਘ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। 
ਪੁਲਿਸ ਨੇ ਰਿਮਾਂਡ ਮੰਗਿਆ ਸੀ ਪਰ ਅਦਾਲਤ ’ਚ ਸਰਕਾਰੀ ਵਕੀਲ ਨੇ ਤਰਕ ਦਿਤਾ ਕਿ ਆਰੋਪੀਆਂ ਦੇ ਫੋਨ ਰਿਕਾਰਡ ਹਾਸਲ ਕਰ ਕੇ ਜਾਂਚ ਲਈ ਫੋਰੈਂਸਿਕ ਲੈਬ ਭੇਜਣੇ ਹਨ ਅਤੇ ਇਨ੍ਹਾਂ ਤੋਂ ਇਹ ਵੀ ਜਾਣਕਾਰੀ ਲੈਣੀ ਹੈ ਕਿ ਇਸ ਮਾਮਲੇ ਵਿਚ ਕੌਣ ਕੌਣ ਲੋਕ ਸ਼ਾਮਲ ਸਨ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਚਾਰ ਦਿਨ ਦੇ ਪੁਲਿਸ ਰਿਮਾਂਡ ਦਾ ਵਿਰੋਧ ਕੀਤਾ। ਬਚਾਅ ਪੱਖ  ਵਕੀਲ ਨੇ ਤਰਕ ਦਿਤਾ ਕਿ ਪੁਲਿਸ ਕੋਲ ਡਾ ਸਿੰਗਲਾ ਦੀ ਸ਼ਿਕਾਇਤਕਰਤਾ ਦੇ ਨਾਲ ਪੈਸੇ ਮੰਗਣੇ ਨੂੰ ਲੈ ਕੇ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨੂੰ ਇਸ ਮਾਮਲੇ ਵਿਚ  ਝੂਠਾ ਫਸਾਇਆ ਜਾ ਰਿਹਾ ਹੈ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੰਤਰੀ ਵਿਜੇ ਸਿੰਗਲਾ ਅਤੇ ਓਐਸਡੀ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿਤਾ। ਉਥੇ ਨਾਲ ਹੀ ਸਿੰਗਲਾ ਨੇ ਅਦਾਲਤ ਦੇ ਬਾਹਰ ਆ ਕੇ ਕਿਹਾ ਕਿ ਉਨ੍ਹਾਂ ਨੂੰ ਝੂਠੀ ਸਾਜ਼ਸ਼ ਤਹਿਤ ਫਸਾਇਆ ਗਿਆ ਹੈ। 
ਜ਼ਿਕਰਯੋਗ ਹੈ ਕਿ ਸਿੰਗਲਾ ਦੇ ਖ਼ਿਲਾਫ਼ ਰਾਜਿੰਦਰ ਸਿੰਘ ਨਿਵਾਸੀ ਸੈਕਟਰ 70 ਦੀ ਸ਼ਿਕਾਇਤ  ਥਾਣਾ ਫ਼ੇਜ਼ 8 ਵਿਚ ਦੀ ਪ੍ਰਵੈਨਸ਼ਨ ਆਫ ਕੁਰੱਪਸ਼ਨ ਐਕਟ ਦੀ ਧਾਰਾ 7 ਅਤੇ 8 ਤਹਿਤ ਮਾਮਲਾ ਦਰਜ ਕੀਤਾ ਹੈ । ਸ਼ਿਕਾਇਤਕਰਤਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫ਼ੇਜ਼ ਅੱਠ ਵਿਚ ਡੈਪੂਟੇਸ਼ਨ ਤੇ ਤਾਇਨਾਤ ਸੀ। ਸਿਹਤ ਮੰਤਰੀ ਦੇ ਓਐਸਡੀ ਪ੍ਰਦੀਪ ਕੁਮਾਰ ਨੇ ਪੰਜਾਬ ਭਵਨ ਵਿਚ ਬੁਲਾਇਆ ਉਥੇ ਕਮਰਾ ਨੰਬਰ 203 ਵਿਚ ਸਿਹਤ ਮੰਤਰੀ ਸਿੰਗਲਾ ਅਤੇ ਪ੍ਰਦੀਪ  ਨੇ ਕਿਹਾ ਕਿ ਉਨ੍ਹਾਂ ਨੂੰ ਕੰਮ ਸਮਝਾ ਦਿਉ ਪ੍ਰਦੀਪ ਨੇ ਕਿਹਾ ਕਿ ਬਿਆਲੀ ਕਰੋੜ ਰੁਪਏ ਦੇ ਲਗਪਗ ਕੇ ਪਾਸ ਕਮ  ਅਲਾਟਮੈਂਟ ਜਾਰੀ ਕੀਤਾ ਹੈ ਅਤੇ 17 ਕਰੋੜ ਦੇ ਲਗਭਗ ਠੇਕੇਦਾਰ ਨੂੰ ਮਾਰਚ ਮਹੀਨੇ ਦੀ ਅਦਾਇਗੀ ਕੀਤੀ ਹੈ ਇਸ ਤਰ੍ਹਾਂ ਕੁਲ 58 ਕਰੋੜ ਦਾ ਦੋ ਫ਼ੀ ਸਦੀ ਕਮਿਸ਼ਨ 1.16 ਕਰੋੜ ਰਿਸ਼ਵਤ ਦਿਤੀ ਜਾਵੇ। ਸ਼ਿਕਾਇਤਕਰਤਾ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਅਪਣੇ ਵਿਭਾਗ ਨੂੰ ਵਾਪਸ ਭੇਜਣ ਦੀ ਧਮਕੀਆਂ ਦਿਤੀਆਂ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਲੱਗਾ ਬਾਅਦ ‘ਚ ਉਨ੍ਹਾਂ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਿਤੀ। ਪੁਲਿਸ ਨੇ ਜਾਂਚ ਤੋਂ ਬਾਅਦ ਦੋਨਾਂ ਵਿਰੁਧ ਮਾਮਲਾ ਦਰਜ ਕਰ ਲਿਆ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement