ਹਰਪਾਲ ਸਿੰਘ ਚੀਮਾ ਵਲੋਂ ਵੇਰਕਾ ਦੀ ਸ਼ੂਗਰ ਫ਼ਰੀ ਆਈਸ ਕਰੀਮ ਦੀ ਸ਼ੁਰੂਆਤ
Published : May 25, 2022, 12:17 am IST
Updated : May 25, 2022, 12:17 am IST
SHARE ARTICLE
image
image

ਹਰਪਾਲ ਸਿੰਘ ਚੀਮਾ ਵਲੋਂ ਵੇਰਕਾ ਦੀ ਸ਼ੂਗਰ ਫ਼ਰੀ ਆਈਸ ਕਰੀਮ ਦੀ ਸ਼ੁਰੂਆਤ

ਚੰਡੀਗੜ੍ਹ, 24 ਮਈ (ਭੁੱਲਰ) : ਲੋਕਾਂ ਦੀ ਭਾਰੀ ਮੰਗ ਨੂੰ ਵੇਖਦਿਆਂ ਮਿਲਕਫੈਡ ਦੇ ਕੌਮਾਂਤਰੀ ਪੱਧਰ ’ਤੇ ਮਸ਼ਹੂਰ ਬ੍ਰਾਂਡ ਵੇਰਕਾ ਦੀ ਸ਼ੂਗਰ ਫ੍ਰੀ ਵਨੀਲਾ ਆਈਸਕ੍ਰੀਮ ਨੂੰ ਅੱਜ ਤੋਂ ਬਾਜ਼ਾਰ ਵਿਚ ਵਿਕਰੀ ਲਈ ਪੇਸ਼ ਕੀਤਾ ਗਿਆ ਹੈ।  80 ਮਿਲੀਲਿਟਰ ਦੇ ਕੱਪ ਦੀ ਕੀਮਤ 20 ਰੁਪਏ ਹੈ। ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੂਗਰ ਫ੍ਰੀ ਵਨੀਲਾ ਆਈਸਕ੍ਰੀਮ ਤੋਂ ਇਲਾਵਾ ਫੈਮਲੀ ਪੈਕ ਵਿਚ ਅਫ਼ਗ਼ਾਨ ਡਰਾਈ ਫ਼ਰੂਟ ਅਤੇ ਅਮਰੀਕਨ ਨਟਸ ਦੇ 700 ਮਿਲੀਲਿਟਰ ਪੈਕਿੰਗ ਦੀ ਸ਼ੁਰੂਆਤ ਵੀ ਕੀਤੀ ਹੈ। 
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਮਿਲਕਫ਼ੈੱਡ ਦੀਆਂ ਪਿਛਲੇ ਵਿੱਤੀ ਸਾਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਮਿਲਕਫ਼ੈੱਡ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਅਦਾਰੇ ਦੀ ਚੜ੍ਹਤ ਲਈ ਹਮਾਇਤ ਕੀਤੀ ਜਾ ਰਹੀ ਹੈ । ਇਸ ਮੌਕੇ ਵਿਸ਼ੇਸ ਮੁੱਖ ਸਕੱਤਰ (ਕੋਆਪਰੇਸ਼ਨ) ਰਵਨੀਤ ਕੌਰ ਨੇ ਦਸਿਆ ਕਿ ਮਿਲਕਫੈਡ ਦੇ ਸਾਰੇ ਮਿਲਕ ਪਲਾਟਾਂ ਦਾ ਆਧੁਨੀਕਰਨ ਕਰ ਕੇ ਦੁੱਧ ਉਤਪਾਦਾਂ ਦੀ ਗੁਣਵੱਤਾ ਵਿਚ ਵਾਧਾ ਕੀਤਾ ਜਾਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਲੋ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਸਰਵੋਤਮ ਸੇਵਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣਗੀਆਂ। ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੀਲਕੰਠ ਐਸ ਆਵ੍ਹਾਡ ਨੇ ਕਿਹਾ ਕਿ ਮਿਲਕਫੈਡ ਹੋਰ ਨਵੇਂ ਦੁੱਧ ਉਤਪਾਦ ਲਾਂਚ ਕਰਨ ਲਈ ਵਚਨਬੱਧ ਹੈ ਅਤੇ ਇਸ ਕੰਮ ਲਈ ਮਿਲਕਫੈਡ ਵਲੋਂ ਅਪਣੀ ਤਕਨੀਕੀ ਸਮਰੱਥਾ ਵਧਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ । 
ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਜਾਣਕਾਰੀ ਦਿੱਤੀ ਕਿ ਵੇਰਕਾ ਨੇ ਇਸ ਤੋਂ ਪਹਿਲਾਂ ਰੀਅਲ ਫਰੂਟ ਦੀਆਂ ਚਾਰ ਕਿਸਮਾਂ ਪਿੰਕ ਗੁਆਵਾ, ਲੀਚੀ, ਸਟਰਾਬਰੀ ਅਤੇ ਮੈਂਗੋ ਦੀ ਸ਼ੁਰੂਆਤ ਕੀਤੀ ਹੈ। ਇਹ ਆਇਸ ਕਰੀਮ ਰੀਅਲ ਫਰੂਟ (ਅਸਲੀ ਫਲਾਂ) ਤੋਂ ਬਣਾਈ ਜਾਂਦੀ  ਹੈ । ਉਨ੍ਹਾਂ ਕਿਹਾ ਕਿ ਵੇਰਕਾ ਦੇ ਗ੍ਰਾਹਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਆਉਣ ਵਾਲੇ ਦਿਨਾਂ ਵਿਚ ਵੇਰਕਾ ਵੱਲੋਂ ਰਬੜੀ ਕੁਲਫੀ ਵੀ ਲਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਵੇਰਕਾ ਨੇ ਸਾਲ 2021-22 ਵਿਚ ਆਇਸ ਕਰੀਮ ਦੀ ਵਿਕਰੀ ਕਰਨ ਵਾਸਤੇ ਮਾਰਕੀਟ ਵਿਚ “ਫਰੀਜ਼ਰ ਆਨ ਵਹੀਲ” (ਆਈਸ ਕਰੀਮ ਵੇਚਣ ਵਾਲੀਆਂ ਸਾਈਕਲ ਰੇਹੜੀਆਂ) ਉਤਾਰੇ ਹਨ,  ਜਿਨ੍ਹਾਂ ਨੂੰ ਗ੍ਰਾਹਕਾਂ ਵੱਲੋਂ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement