
ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫ਼ਾਈਲਾਂ ਚੈੱਕ ਕਰ ਸਕਦੇ ਹਨ ਸਿੱਧੂ, ਜੇਲ੍ਹ ਦੀ ਬੈਰਕ 'ਚ ਹੀ ਮਿਲਣਗੀਆਂ ਫ਼ਾਈਲਾਂ
ਚੰਡੀਗੜ੍ਹ : ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੱਧੂ ਹੁਣ ਕਲਰਕ ਬਣ ਗਏ ਹਨ। ਉਸ ਨੂੰ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਕਲੈਰੀਕਲ ਦਾ ਕੰਮ ਸੌਂਪਿਆ ਗਿਆ ਹੈ। ਸਿੱਧੂ ਦੀ ਡਿਊਟੀ ਜੇਲ੍ਹ ਦਫ਼ਤਰ ਦੇ ਕੰਮ ਵਿੱਚ ਲਗਾ ਦਿੱਤੀ ਗਈ ਹੈ। ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਹੋਈ ਹੈ। ਸਿੱਧੂ ਦੀ ਜੇਲ੍ਹ ਅੰਦਰ ਸੁਰੱਖਿਆ ਵੀ ਪ੍ਰਬੰਧਕਾਂ ਲਈ ਚੁਣੌਤੀ ਬਣੀ ਹੋਈ ਹੈ। ਜਿਸ ਕਾਰਨ ਉਸ ਨੂੰ ਇਹ ਕੰਮ ਸੌਂਪਿਆ ਗਿਆ ਹੈ।
Navjot Singh Sidhu
ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਦੇ ਮੱਦੇਨਜ਼ਰ ਉਹ ਬੈਰਕ ਵਿੱਚ ਕੰਮ ਕਰਨਗੇ ਸਿੱਧੂ, ਜੇਲ੍ਹ ਦਫ਼ਤਰ ਦਾ ਕੰਮ ਵੀ ਬੈਰਕ ਤੋਂ ਹੀ ਕਰਨਗੇ। ਸਿੱਧੂ ਨੂੰ ਰੋਜ਼ਾਨਾ ਜੇਲ੍ਹ ਦਫ਼ਤਰ ਦੀਆਂ ਫਾਈਲਾਂ ਭੇਜੀਆਂ ਜਾਣਗੀਆਂ। ਉਨ੍ਹਾਂ ਦੀ ਡਿਊਟੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਇਸ ਸਮੇਂ ਦੌਰਾਨ ਉਹ ਕਿਸੇ ਵੀ ਸਮੇਂ ਫਾਈਲਾਂ 'ਤੇ ਕੰਮ ਕਰ ਸਕਦੇ ਹਨ।
navjot singh sidhu
ਇਸ ਤੋਂ ਇਲਾਵਾ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਕੋਲ ਕਲਰਕ ਦਾ ਕੋਈ ਤਜਰਬਾ ਨਹੀਂ ਹੈ। ਇਸ ਲਈ ਉਹ ਅਜੇ ਬਗ਼ੈਰ ਤਨਖ਼ਾਹ ਤੋਂ ਕੰਮ ਕਰਨਗੇ। 3 ਮਹੀਨਿਆਂ ਬਾਅਦ, ਜੇਕਰ ਉਹ ਅਰਧ-ਹੁਨਰਮੰਦ ਬਣ ਜਾਂਦੇ ਹਨ ਤਾਂ ਉਨ੍ਹਾਂ ਨੂੰ 30 ਰੁਪਏ ਪ੍ਰਤੀ ਦਿਨ ਅਤੇ ਫਿਰ ਹੁਨਰਮੰਦ ਹੋਣ 'ਤੇ 90 ਰੁਪਏ ਦਿੱਤੇ ਜਾਣਗੇ।
ਸੁਰੱਖਿਆ ਕਾਰਨ ਸਿੱਧੂ ਨੂੰ ਫੈਕਟਰੀ ਵਿੱਚ ਨਹੀਂ ਰੱਖਿਆ ਗਿਆ ਅਤੇ ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ।
Navjot Singh Sidhu surrenders in Patiala court
ਅਜਿਹੀ ਸਥਿਤੀ ਵਿੱਚ, ਉਹ ਫੈਕਟਰੀਆਂ ਜਾਂ ਬੇਕਰੀਆਂ ਵਿੱਚ ਕੰਮ ਕਰ ਸਕਦੇ ਹਨ। ਹਾਲਾਂਕਿ ਸਿੱਧੂ ਦੀ ਸੁਰੱਖਿਆ ਵੀ ਚਿੰਤਾ ਦਾ ਵਿਸ਼ਾ ਹੈ। ਕਈ ਹੋਰ ਕੱਟੜ ਕੈਦੀ ਫੈਕਟਰੀਆਂ ਅਤੇ ਬੇਕਰੀਆਂ ਵਿੱਚ ਕੰਮ ਕਰਦੇ ਹਨ। ਅਜਿਹੇ 'ਚ ਸਿੱਧੂ ਨੂੰ ਉਨ੍ਹਾਂ ਤੋਂ ਦੂਰ ਰੱਖਦੇ ਹੋਏ ਉਨ੍ਹਾਂ ਨੂੰ ਦਫਤਰ 'ਚ ਬਿਠਾਇਆ ਗਿਆ।
Patiala Central Jail
ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਵੀ ਪੂਰਾ ਸਹਿਯੋਗ ਦੇ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਸਿੱਧੂ ਪੜ੍ਹੇ ਲਿਖੇ ਹਨ, ਇਸ ਲਈ ਉਨ੍ਹਾਂ ਨੂੰ ਦਫ਼ਤਰ ਦਾ ਕਲੈਰੀਕਲ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਦੀ ਸੁਰੱਖਿਆ ਦਾ ਵੀ ਪੂਰਾ ਖ਼ਿਆਲ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਜੇਲ੍ਹ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ।