ਖੇਤ 'ਚ ਸ਼ੈੱਡ ਦੀਆਂ ਚਾਦਰਾਂ ਠੀਕ ਕਰ ਰਹੇ ਦੋ ਵਿਅਕਤੀਆਂ ਨੂੰ ਲੱਗਿਆ ਕਰੰਟ, ਗਈ ਜਾਨ
Published : May 25, 2022, 11:50 am IST
Updated : May 25, 2022, 12:04 pm IST
SHARE ARTICLE
photo
photo

5 ਮਜ਼ਦੂਰ ਗੰਭੀਰ ਰੂਪ ਵਿਚ ਹੋਏ ਜ਼ਖਮੀ

 

ਲੁਧਿਆਣਾ : ਲੁਧਿਆਣਾ ਦੇ ਪਾਇਲ ਕਸਬੇ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਬਿਜਲੀ ਦੀਆਂ ਉਚ ਵੋਲਟੇਜ਼ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ 2 ਵਿਅਕਤੀਆਂ ਦੀ ਦਰਦਨਾਕ ਮੌਤ (2 Killed with Electricity) ਹੋ ਗਈ ਹੈ ਜਦਕਿ 5 ਮਜ਼ਦੂਰ ਝੁਲ ਗਏ। ਜਿਹਨਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 

DeathDeath

ਜਾਣਕਾਰੀ ਅਨੁਸਾਰ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਦੇ ਕਾਰਕੁੰਨ ਕੁਲਜੀਤ ਸਿੰਘ ਆਪਣੇ ਪਿਤਾ ਮਾਸਟਰ ਦਲੀਪ ਸਿੰਘ, ਹਰਵੀਰ ਸਿੰਘ ਕਾਕਾ, ਭੁਪਿੰਦਰ ਸਿੰਘ ਤੇ 2 ਪਰਵਾਸੀ ਮਜ਼ਦੂਰਾਂ ਨਾਲ ਆਪਣੇ ਖੇਤ 'ਚ ਸ਼ੈੱਡ ਦੀਆਂ ਚਾਦਰਾਂ ਠੀਕ ਕਰ ਰਹੇ ਸਨ ਤਾਂ ਅਚਾਨਕ ਚਾਦਰਾਂ ਉੱਪਰ ਬਿਜਲੀ ਵਾਲੀਆਂ ਤਾਰਾਂ ਟਕਰਾ ਗਈਆਂ।

DeathDeath

 ਜਿਸਦੇ ਸਿੱਟੇ ਵਜੋਂ ਚਾਦਰਾਂ ਬਦਲ ਰਹੇ ਕੁਲਜੀਤ ਸਿੰਘ (50) ਤੇ ਹਰਵੀਰ ਸਿੰਘ ਕਾਕਾ (25) ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਸਟਰ ਦਲੀਪ ਸਿੰਘ, ਭੁਪਿੰਦਰ ਸਿੰਘ ਤੇ 2 ਬਿਹਾਰੀ ਮਜ਼ਦੂਰ ਬੁਰੀ ਤਰ੍ਹਾਂ ਨਾਲ ਝੁਲਸ ਗਏ। ਜਿਹਨਾਂ 'ਚੋਂ ਭੁਪਿੰਦਰ ਸਿੰਘ ਤੇ ਮਜ਼ਦੂਰ ਸੀਤਾ ਰਾਮ ਜ਼ੇਰੇ ਇਲਾਜ ਹਨ ਤੇ ਬਾਕੀ ਦੋ ਦੀ ਹਾਲਤ ਠੀਕ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement