
ਬੀਤੀ ਦੇਰ ਸ਼ਾਮ ਉਹ ਆਪਣੀ ਭੂਆ ਦੇ ਪਿੰਡ ਚੌਂਕੀਮਾਨ ਆਇਆ ਤੇ ਭੂਆ ਦੇ ਪੁੱਤਰ ਅਮਨਦੀਪ ਨੂੰ ਆਪਣੇ ਨਾਲ ਕਿਤੇ ਲੈ ਗਿਆ।
ਜਗਰਾਓਂ - ਸਥਾਨਕ ਪਿੰਡ ਚੌਂਕੀਮਾਨ ਵਿਚ ਵਿਦੇਸ਼ ਤੋਂ ਆਏ ਨੌਜਵਾਨ ਨੇ ਆਪਣੇ ਭੂਆ ਦੇ ਪੁੱਤ ਦਾ ਕਤਲ ਕਰ ਦਿੱਤਾ। ਨੌਜਵਾਨ ਨੇ ਸਿਰ ਵਿਚ ਦਾਤਰ ਮਾਰਿਆ ਤੇ ਦੂਜੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (29) ਵਜੋਂ ਹੋਈ ਹੈ। ਉਸ ਦੀ ਮਾਤਾ ਕੁਲਵੰਤ ਕੌਰ ਅਨੁਸਾਰ ਅਮਨਦੀਪ ਦੇ ਮਾਮੇ ਦਾ ਪੁੱਤ ਇਕਬਾਲ ਸਿੰਘ (26) ਵਾਸੀ ਜੋਧਾਂ ਕੁੱਝ ਸਮਾਂ ਇੰਗਲੈਂਡ ਰਹਿਣ ਮਗਰੋਂ ਬੀਤੇ ਦਿਨੀਂ ਪਿੰਡ ਪਰਤਿਆ ਸੀ।
ਬੀਤੀ ਦੇਰ ਸ਼ਾਮ ਉਹ ਆਪਣੀ ਭੂਆ ਦੇ ਪਿੰਡ ਚੌਂਕੀਮਾਨ ਆਇਆ ਤੇ ਭੂਆ ਦੇ ਪੁੱਤਰ ਅਮਨਦੀਪ ਨੂੰ ਆਪਣੇ ਨਾਲ ਕਿਤੇ ਲੈ ਗਿਆ। ਪਿੰਡ ਬੱਲੋਵਾਲ ਕੋਲ ਜਾ ਕੇ ਉਸ ਨੇ ਅਮਨਦੀਪ ਦੇ ਸਿਰ ’ਤੇ ਦਾਤਰ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਤਲ ਮਗਰੋਂ ਉਸ ਨੇ ਅਮਨਦੀਪ ਦੀ ਲਾਸ਼ ਨਹਿਰ ’ਚ ਸੁੱਟ ਦਿੱਤੀ ਸੀ।