ਹੁਸ਼ਿਆਰਪੁਰ : ਨਵੇਂ ਕੋਰਟ ਕੰਪਲੈਕਸ ਵਿਚ ਅਲਾਟ ਕੀਤੇ ਚੈਂਬਰਾਂ ਦਾ ਡਿੱਗਿਆ ਸੀਮਿੰਟ, ਘਟੀਆਂ ਨਿਰਮਾਣ ਦੇ ਲੱਗੇ ਇਲਜ਼ਾਮ
Published : May 25, 2023, 9:22 am IST
Updated : May 25, 2023, 9:22 am IST
SHARE ARTICLE
photo
photo

ਹੁਣ ਤੱਕ ਕੋਰਟ ਕੰਪਲੈਕਸ ਵਿਚ ਵਕੀਲਾਂ ਨੂੰ 210 ਚੈਂਬਰ ਅਲਾਟ ਕੀਤੇ ਗਏ ਹਨ

 

ਹੁਸ਼ਿਆਰਪੁਰ : ਬੁਲਾਵਾੜੀ ਨੇੜੇ ਨਵੇਂ ਬਣੇ ਕੋਰਟ ਕੰਪਲੈਕਸ ਵਿਚ ਵਕੀਲਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਅਲਾਟ ਕੀਤੇ ਗਏ ਚੈਂਬਰਾਂ ਦਾ ਸੀਮਿੰਟ ਡਿੱਗ ਰਿਹਾ ਹੈ। ਫਿਟਿੰਗ ਦੌਰਾਨ ਜਿਵੇਂ ਹੀ ਕੰਧ ਵਿਚ ਮੇਖ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੀਮਿੰਟ ਬਾਹਰ ਆ ਕੇ ਹੇਠਾਂ ਡਿੱਗ ਜਾਂਦਾ ਹੈ। ਚੈਂਬਰ ਨੰਬਰ-18 ਐਡਵੋਕੇਟ ਦਮਨਦੀਪ ਨਈਅਰ ਨੂੰ ਅਲਾਟ ਕੀਤਾ ਗਿਆ ਹੈ। ਉਸ ਨੇ ਦਸਿਆ ਕਿ ਕੰਮ ਸ਼ੁਰੂ ਹੁੰਦੇ ਹੀ ਸੀਮਿੰਟ ਕੰਧਾਂ ਤੋਂ ਹੇਠਾਂ ਡਿੱਗ ਗਿਆ।

ਹੁਣ ਚੈਂਬਰ ਦੀਆਂ ਸਾਰੀਆਂ ਦੀਵਾਰਾਂ ਨੂੰ ਸਾਫ਼ ਕਰ ਕੇ ਦੁਬਾਰਾ ਪਲਾਸਟਰ ਕੀਤਾ ਜਾ ਰਿਹਾ ਹੈ। ਐਡਵੋਕੇਟ ਦਮਨਦੀਪ ਨਈਅਰ, ਐਡਵੋਕੇਟ ਅਜੇ ਚੋਪੜਾ, ਐਡਵੋਕੇਟ ਬ੍ਰਿਜ ਵਾਲੀਆ ਨੇ ਕਿਹਾ ਕਿ ਚੱਲ ਰਹੇ ਕੰਮ ਦੇ ਪੈਸੇ ਕੰਪਨੀ ਅਦਾ ਕਰੇਗੀ, ਜਦਕਿ ਕੰਮ ਦੀ ਦੇਖ-ਰੇਖ ਕਰ ਰਹੇ ਸੁਪਰਵਾਈਜ਼ਰ ਰਾਜੀਵ ਦੇਵਗਨ ਦਾ ਕਹਿਣਾ ਹੈ ਕਿ ਕੰਪਨੀ ਨੇ ਸਾਰਾ ਕੰਮ ਸਹੀ ਢੰਗ ਨਾਲ ਕੀਤਾ ਹੈ। ਹੁਣ ਕੰਪਨੀ ਵਕੀਲਾਂ ਦੇ ਕੰਮ ਦਾ ਭੁਗਤਾਨ ਨਹੀਂ ਕਰੇਗੀ।

ਦੱਸ ਦੇਈਏ ਕਿ ਹੁਣ ਤੱਕ ਕੋਰਟ ਕੰਪਲੈਕਸ ਵਿਚ ਵਕੀਲਾਂ ਨੂੰ 210 ਚੈਂਬਰ ਅਲਾਟ ਕੀਤੇ ਗਏ ਹਨ ਅਤੇ ਵਕੀਲਾਂ ਤੋਂ ਪ੍ਰਤੀ ਚੈਂਬਰ 3 ਲੱਖ 90 ਹਜ਼ਾਰ ਰੁਪਏ ਲਏ ਗਏ ਹਨ। ਇਸ ਦੇ ਨਾਲ ਹੀ ਕੋਰਟ ਕੰਪਲੈਕਸ ਦੀਆਂ ਕੁਝ ਪੌੜੀਆਂ 'ਤੇ ਲੱਗੇ ਪੱਥਰ ਵੀ ਟੁੱਟਣੇ ਸ਼ੁਰੂ ਹੋ ਗਏ ਹਨ। ਐਡਵੋਕੇਟ ਨਵਜਿੰਦਰ ਸਿੰਘ ਬੇਦੀ ਨੇ ਦੋਸ਼ ਲਾਇਆ ਕਿ ਉਸਾਰੀ ਵਿਚ ਘਟੀਆ ਸਮੱਗਰੀ ਵਰਤੀ ਗਈ ਹੈ। ਪ੍ਰਸ਼ਾਸਨ ਨੂੰ ਇਸ ਵਿਚ ਮਾਹਰ ਨਜ਼ਰੀਆ ਰੱਖਣਾ ਚਾਹੀਦਾ ਹੈ।

ਇਸ ਸਬੰਧੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਰ.ਪੀ ਧੀਰ ਨੇ ਕਿਹਾ ਕਿ ਸਾਮਾਨ ਘਟੀਆ ਲਗਾਇਆ ਗਿਆ ਹੈ। ਇਸ ਮਾਮਲੇ ਵਿਚ ਅਸੀਂ ਪਹਿਲਾਂ ਵੀ ਡੀਸੀ ਨੂੰ ਸ਼ਿਕਾਇਤ ਕੀਤੀ ਸੀ ਅਤੇ ਜਲਦੀ ਹੀ ਦੁਬਾਰਾ ਕਰਾਂਗੇ। ਇਸ ਪ੍ਰੋਜੈਕਟ ਦੀ ਜਾਂਚ ਹੋਣੀ ਚਾਹੀਦੀ ਹੈ।

ਚੈਂਬਰ ਨੰਬਰ 18 ਦੀਆਂ ਕੰਧਾਂ 'ਤੇ ਮੁੜ ਪਲਾਸਟਰ ਕਰਨ ਬਾਰੇ ਪ੍ਰਾਜੈਕਟ ਸੁਪਰਵਾਈਜ਼ਰ ਰਾਜੀਵ ਦੇਵਗਨ ਨੇ ਕਿਹਾ ਕਿ ਜੇਕਰ ਐਡਵੋਕੇਟ ਉਨ੍ਹਾਂ ਦੀ ਲੋੜ ਅਨੁਸਾਰ ਕੋਈ ਕੰਮ ਕਰਵਾਉਂਦੇ ਹਨ ਤਾਂ ਕੰਪਨੀ ਉਸ ਦਾ ਖਰਚਾ ਨਹੀਂ ਦੇਵੇਗੀ। ਇਸ ਦੇ ਨਾਲ ਹੀ ਐਡਵੋਕੇਟ ਦਮਨਦੀਪ ਨਈਅਰ ਨੇ ਦੱਸਿਆ ਕਿ ਜਦੋਂ ਚੈਂਬਰ ਦਾ ਪਲਸਤਰ ਡਿੱਗਣ ਲੱਗਾ ਤਾਂ ਦੇਵਗਨ ਉਨ੍ਹਾਂ ਕੋਲ ਆਇਆ ਅਤੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਮਾਲਕ ਨਾਲ ਗੱਲ ਹੋ ਗਈ ਹੈ ਅਸੀਂ ਕੰਮ ਕਰਵਾ ਦੇਵਾਂਗੇ। ਪੌੜੀਆਂ ਬਾਰੇ ਦੇਵਗਨ ਨੇ ਕਿਹਾ ਕਿ ਨੁਕਸਾਨ ਉਦੋਂ ਹੋਇਆ ਜਦੋਂ ਵਕੀਲਾਂ ਦਾ ਸਾਮਾਨ ਉਨ੍ਹਾਂ ਦੇ ਚੈਂਬਰਾਂ ਵਿਚ ਲਿਜਾਇਆ ਜਾ ਰਿਹਾ ਸੀ।


 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement