Ludhiana News: ਮਾਂ ਨਾਲ ਘਰੋਂ ਭੱਜ ਕੇ ਆਈ ਲੜਕੀ ਨਾਲ ਲੋਕਾਂ ਨੇ ਬਣਾਏ ਸਬੰਧ, ਚਾਕੂਆਂ ਨਾਲ ਕੀਤਾ ਜ਼ਖ਼ਮੀ
Published : May 25, 2024, 12:28 pm IST
Updated : May 25, 2024, 12:39 pm IST
SHARE ARTICLE
The girl was injured with knives Ludhiana News
The girl was injured with knives Ludhiana News

Ludhiana News: ਲੜਕੀ ਨੇ ਫੁੱਟਪਾਥ 'ਤੇ ਬੈਠ ਕੇ ਕੱਟੀ

The girl was injured with knives Ludhiana News: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਪਿੰਡ ਦਰਾਵਰ ਤੋਂ ਕੰਮ ਦੀ ਭਾਲ ਵਿੱਚ ਲੁਧਿਆਣਾ ਆਈ ਇੱਕ ਲੜਕੀ ਨੂੰ ਬਦਮਾਸ਼ਾਂ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਲੜਕੀ ਦੇ ਚਿਹਰੇ ਅਤੇ ਪਿੱਠ 'ਤੇ ਡੂੰਘੇ ਜ਼ਖ਼ਮ ਸਨ। ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਲੜਕੀ ਦੇ ਬਿਆਨਾਂ ’ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Punjab News: ਬਟਾਲਾ ਦੇ ਮੇਅਰ ਦੇ ਘਰ ਪਹੁੰਚੀਆਂ ED ਦੀਆਂ ਟੀਮਾਂ; ਕਰੀਬੀਆਂ ਦੇ ਟਿਕਾਣਿਆਂ ਉਤੇ ਵੀ ਛਾਪੇਮਾਰੀ ਜਾਰੀ

ਜਾਣਕਾਰੀ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਕਰੀਬ 8 ਦਿਨ ਪਹਿਲਾਂ ਆਪਣੀ ਮਾਂ ਨਾਲ ਲੜਾਈ ਝਗੜੇ ਤੋਂ ਬਾਅਦ ਉਹ ਇਕੱਲੀ ਰੇਲਗੱਡੀ 'ਚ ਬੈਠ ਕੇ ਕੰਮ ਦੀ ਭਾਲ 'ਚ ਲੁਧਿਆਣਾ ਆਈ ਸੀ। ਸ਼ਹਿਰ ਵਿਚ ਉਸ ਦਾ ਕੋਈ ਵੀ ਜਾਣ-ਪਛਾਣ ਵਾਲਾ ਨਹੀਂ ਸੀ। ਉਹ 3 ਦਿਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰਹੀ। ਤਿੰਨ ਦਿਨ ਬਾਅਦ ਗੁਰਦੁਆਰਾ ਸਾਹਿਬ ਦੇ ਬਾਹਰ ਸੌਂ ਗਏ।

ਇਹ ਵੀ ਪੜ੍ਹੋ: Punjab News: ਬਟਾਲਾ ਦੇ ਮੇਅਰ ਦੇ ਘਰ ਪਹੁੰਚੀਆਂ ED ਦੀਆਂ ਟੀਮਾਂ; ਕਰੀਬੀਆਂ ਦੇ ਟਿਕਾਣਿਆਂ ਉਤੇ ਵੀ ਛਾਪੇਮਾਰੀ ਜਾਰੀ

ਭੋਜਨ ਅਤੇ ਰੋਜ਼ਾਨਾ ਲੋੜਾਂ ਲਈ ਨਾਜਾਇਜ਼ ਸਬੰਧ
ਉਸ ਕੋਲ ਰੋਟੀ ਖਾਣ ਅਤੇ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਨਹੀਂ ਸਨ। ਇਸ ਦਾ ਫਾਇਦਾ ਉਠਾਉਂਦੇ ਹੋਏ ਕਈ ਲੋਕਾਂ ਨੇ ਉਸ ਨਾਲ ਨਾਜਾਇਜ਼ ਸਬੰਧ ਬਣਾ ਲਏ। ਉਸ ਕੋਲ ਕੁਝ ਪੈਸੇ ਸਨ ਜੋ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਟੀ-ਸ਼ਰਟ ਕੱਟ ਕੇ ਚੋਰੀ ਕਰ ਲਏ। ਪੀੜਤਾ ਨੇ ਦੱਸਿਆ ਕਿ ਕਰੀਬ 5 ਦਿਨ ਪਹਿਲਾਂ ਉਹ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਚੜ੍ਹ ਰਹੀ ਸੀ। ਉਸ ਨੂੰ ਉੱਥੇ ਇੱਕ ਪਗੜੀ ਵਾਲਾ ਆਦਮੀ ਮਿਲਿਆ। ਜਿਸ ਨੇ ਉਸ ਨੂੰ ਆਪਣੇ ਨਾਲ ਲੈ ਜਾਣ ਲਈ ਕਿਹਾ। ਪੀੜਤਾ ਅਨੁਸਾਰ ਉਸ ਨੇ ਉਸ ਵਿਅਕਤੀ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਵਿਅਕਤੀ ਨੇ ਕਿਹਾ ਕਿ ਉਹ ਉਸ ਨੂੰ ਪਿਆਰ ਕਰਦਾ ਹੈ। ਜਦੋਂ ਉਹ ਉਸ 'ਤੇ ਜ਼ਬਰਦਸਤੀ ਕਰਨ ਲੱਗਾ ਤਾਂ ਉਸ ਨੇ ਉਸ ਨੂੰ ਥੱਪੜ ਮਾਰ ਦਿੱਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗੁੱਸੇ 'ਚ ਆਏ ਵਿਅਕਤੀ ਨੇ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਸ ਦੇ ਚਿਹਰੇ ਅਤੇ ਪਿੱਠ 'ਤੇ ਚਾਕੂ ਮਾਰਿਆ। ਲੋਕਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354-ਡੀ,506,341,324,148,34 ਤਹਿਤ ਕੇਸ ਦਰਜ ਕਰ ਲਿਆ ਹੈ।

ਪੀੜਤਾ ਨੇ ਦੱਸਿਆ ਕਿ ਉਹ ਤਲਾਕਸ਼ੁਦਾ ਹੈ। ਉਸ ਦੇ ਪਿਤਾ ਨੂੰ ਇਸ ਗੱਲ ਦੀ ਚਿੰਤਾ ਹੈ। ਇਸ ਕਾਰਨ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਸ ਦੇ ਦੋਵੇਂ ਗੁਰਦੇ ਅਤੇ ਜਿਗਰ ਫੇਲ ਹੋ ਗਏ ਸਨ। ਪਿਤਾ ਦੇ ਬੀਮਾਰ ਹੋਣ ਕਾਰਨ ਉਸ ਦੀ ਮਾਂ ਅਕਸਰ ਉਸ ਨੂੰ ਤਾਅਨੇ ਮਾਰਨ ਲੱਗ ਜਾਂਦੀ ਸੀ। ਮਾਂ ਦੇ ਤਾਅਨੇ-ਮਿਹਣਿਆਂ ਤੋਂ ਤੰਗ ਆ ਕੇ ਉਹ ਬੁਲੰਦਸ਼ਹਿਰ ਤੋਂ ਲੁਧਿਆਣੇ ਆ ਗਈ, ਪਰ ਉਸ ਨੂੰ ਨਹੀਂ ਪਤਾ ਸੀ ਕਿ ਕਿਵੇਂ ਲੁਟੇਰੇ ਲੁਧਿਆਣੇ ਦੀਆਂ ਸੜਕਾਂ 'ਤੇ ਉਸ ਦੀ ਇੱਜ਼ਤ ਲੁੱਟ ਲੈਣਗੇ। ਪੀੜਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾਵੇ।

(For more Punjabi news apart from The girl was injured with knives Ludhiana News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement