
Amritsar News :ਕੌਂਸਲਰ ਨੂੰ ਜਖ਼ਮੀ ਹਾਲਤ ’ਚ ਹਸਪਤਾਲ ਕਰਵਾਇਆ ਭਰਤੀ, ਇਲਾਜ ਦੌਰਾਨ ਕੌਂਸਲਰ ਦੀ ਹੋਈ ਮੌਤ
Amritsar News in Punjabi : ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਦੋ ਨੰਬਰ ਵਾਰਡ ਕੌਂਸਲਰ ਦੇ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਛੇਹਰਟਾ ਦੇ ਵਿੱਚ ਦਿਨ ਦਿਹਾੜੇ ਵਾਪਰੀ ਹੈ। ਅਪਛਾਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਹਮਲਾਵਾਰਾਂ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਹਨ। ਕੌਂਸਲਰ ਦੇ 3 ਤੋਂ 4 ਗੋਲੀਆਂ ਵੱਜੀਆਂ, ਹਸਪਤਾਲ ’ਚ ਇਲਾਜ ਦੌਰਾਨ ਕੌਂਸਲਰ ਦੀ ਮੌਤ ਹੋ ਗੲਂ ਹੈ। ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਦੋ ਹਮਲਾਵਰ, ਇੱਕ ਨੇ ਮੋਟਰਸਾਈਕਲ ਸਟਾਰਟ ਰੱਖਿਆ ਤੇ ਦੂਸਰੇ ਨੇ ਤਾਬੜ ਤੋੜ ਗੋਲੀਆਂ ਚਲਾਈਆਂ।
ਕੌਂਸਲਰ ਦਾ ਨਾਮ ਹਰਜਿੰਦਰ ਸਿੰਘ ਬਾਹਮਣ ਜੰਡਿਆਲਾ ਗੁਰੂ ਦਾ ਦੱਸਿਆ ਜਾ ਰਿਹਾ ਹੈੇ। ਪੁਲਿਸ ਜਾਂਚ ਕਰ ਰਹੀ ਹੈ।
ਘਟਨਾ ਦਾ ਪਤਾ ਚੱਲਣ ਤੇ ਪਰਿਵਾਰਕ ਮੈਂਬਰਾਂ ਦਾ ਰੋ -ਰੋ ਕੇ ਬੁਰਾ ਹਾਲ ਹੈ। ਜੰਡਿਆਲਾ ਗੁਰੂ ਦੇ ਮਹੱਲਾ ਸ਼ੇਖੂਪੁਰਾ ਦੇ ਵਿੱਚ ਮਾਤਮ ਛਾਇਆ ਹੋਇਆ ਹੈ। ਅਣਪਛਾਤੇ ਵਿਅਕਤੀਆਂ ਵੱਲੋਂ ਕੌਂਸਲਰ ਹਰਜਿੰਦਰ ਬਾਹਮਣ ਨੂੰ ਅੰਮ੍ਰਿਤਸਰ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਮ੍ਰਿਤਕ ਕੌਂਸਲਰ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਘਰ ਪਹੁੰਚ ਰਹੇ ਹਨ। ਕਰੀਬ 13 ਦਿਨ ਪਹਿਲਾਂ 20 ਕੌਂਸਲਰ ਦੇ ਘਰ ਉੱਤੇ ਹਮਲਾ ਕੀਤਾ ਗਿਆ ਸੀ। ਅਣਪਛਾਤੇ ਵਿਅਕਤੀਆਂ ਨੇ ਕੌਂਸਲਰ ਦੇ ਘਰ ’ਤੇ ਗੋਲੀਆਂ ਚਲਾਈਆਂ ਸੀ। ਪੁਰਾਣੀ ਰੰਜਿਸ਼ ਦਾ ਫਿਲਹਾਲ ਦੱਸਿਆ ਜਾ ਰਿਹਾ ਹੈ ਮਾਮਲਾ
(For more news apart from Akali councilor Harjinder Singh Bahman shot dead in Amritsar News in Punjabi, stay tuned to Rozana Spokesman)