
ਪੰਜਾਬ ਦੇ ਕਿਸਾਨਾਂ ਦੀ ਪਰਾਲੀ ਅਤੇ ਖੇਤੀਬਾੜੀ ਰਹਿੰਦ-ਖੂਹੰਦ ਨੂੰ ਸੰਭਾਲਦਿਆ ਅਤੇ ਸੂਬੇ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ....
ਗੋਨਿਆਣਾ ਮੰਡੀ :- ਪੰਜਾਬ ਦੇ ਕਿਸਾਨਾਂ ਦੀ ਪਰਾਲੀ ਅਤੇ ਖੇਤੀਬਾੜੀ ਰਹਿੰਦ-ਖੂਹੰਦ ਨੂੰ ਸੰਭਾਲਦਿਆ ਅਤੇ ਸੂਬੇ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਵੱਡਾ ਉਪਰਾਲਾ ਕਰਦਿਆਂ ਸੂਬੇ 'ਚ 10000 ਕਰੋੜ ਰੁਪਏ ਦੇ ਨਿਵੇਸ਼ ਨਾਲ 160 ਬਾਈਓ-ਮਾਸ ਪਲਾਂਟ ਲਗਾਏ ਜਾ ਰਹੇ ਹਨ। ਇਨ੍ਹਾਂ ਪਲਾਂਟਾਂ 'ਚ ਸਿੱਧੇ ਅਤੇ ਅਸਿੱਧੇ ਤੌਰ 'ਤੇ 50,000 ਦੇ ਕਰੀਬ ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਲਕਾ ਭੁੱਚੋ ਮੰਡੀ ਅਧੀਨ ਪੈਂਦੇ ਪਿੰਡ ਮਹਿਮਾ ਸਰਜਾ ਵਿਖੇ ਨਿਊਏਅ ਪ੍ਰਾਇਵੇਟ ਲਿਮਿਟਡ ਕੰਪਨੀ ਦੁਆਰਾ ਲਗਾਏ ਜਾ ਰਹੇ ਸੂਬੇ ਦੇ ਪਹਿਲੇ ਬਾਈਓ-ਮਾਸ ਪਲਾਂਟ ਦਾ ਨੀਂਹ ਪੱਥਰ
ਰੱਖਦਿਆਂ ਪ੍ਰਗਟ ਕੀਤੇ। ਖਜ਼ਾਨਾ ਮੰਤਰੀ ਨੇ ਦੱਸਿਆ ਕਿ ਸੂਬੇ ਭਰ 'ਚ ਇਸ ਪ੍ਰਕਾਰ ਦੇ 160 ਪਲਾਂਟ ਲਗਾਏ ਜਾਣਗੇ ਜਿਹੜੇ ਕਿ ਪਰਾਲੀ ਅਤੇ ਖੇਤੀਬਾੜੀ ਦੀ ਰਹਿੰਦ-ਖੂਹੰਦ ਦਾ ਇਸਤੇਮਾਲ ਕਰਕੇ ਕੋਲਾ ਅਤੇ ਪਸ਼ੂ ਖੁਰਾਕ ਬਨਾਉਣ 'ਚ ਕੀਤਾ ਜਾਵੇਗਾ। ਇਹ ਪਲਾਂਟ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨ ਦੇ ਨਾਲ-ਨਾਲ ਪਰਾਲੀ ਪ੍ਰਬੰਧਨ ਦੀ ਸਮੱਸਿਆ ਨੂੰ ਵੀ ਹਲ ਕਰਨਗੇ ਅਤੇ ਪਲਾਂਟ ਕਿਸਾਨਾਂ ਤੋਂ ਪਰਾਲੀ ਖਰੀਦੇਗਾ, ਉਸ ਤੋਂ ਕੋਲਾ ਤਿਆਰ ਕਰੇਗਾ
ਅਤੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਇਹ ਕੋਲਾ ਖਰੀਦ ਕੇ ਉਸ ਤੋਂ ਬਿਜਲੀ ਬਣਾਏਗਾ। ਇਸ ਤੋਂ ਇਲਾਵਾ ਇੰਡੀਅਨ ਆਇਲ ਕਾਰਪੋਰੇਸ਼ਨ ਦੁਆਰਾ ਸੂਬੇ 'ਚ ਸੀ.ਐਨ.ਜੀ. ਗੈਸ ਬਨਾਉਣ ਦੇਉਪਰਾਲੇ ਕੀਤੇ ਜਾਣਗੇ ਅਤੇ ਅਰੀਕਾ ਨਾਂ ਦੀ ਇੰਗਲੈਂਡ ਕੰਪਨੀ ਦੁਆਰਾ ਬਾਈਓ ਇਥਨੋਲ ਬਣਾਇਆ ਜਾਵੇਗਾ ਜਿਹੜਾ ਕਿ ਕੱਚੇ ਤੇਲ 'ਚ ਮਿਲਾਕੇ ਪੈਟਰੋਲ ਅਤੇ ਡੀਜ਼ਲ ਲਈ ਵਰਤਿਆ ਜਾਂਦਾ ਹੈ।
ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਖ਼ਜ਼ਾਨਾ ਮੰਤਰੀ ਬਾਦਲ ਦਾ ਧਨਵਾਦ ਕੀਤਾ ਜਿਨ੍ਹਾਂ ਸਦਕਾ ਹਲਕਾ ਭੁੱਚੋ ਵਿਚ ਪਹਿਲਾ ਪਲਾਂਟ ਲੱਗ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ, ਜਗਤਾਰ ਸਿੰਘ ਢਿਲੋਂ ਅਤੇ
ਜਸਵੀਰ ਸਿੰਘ ਢਿਲੋਂ, ਸਲਾਹਕਾਰ ਹਰਜੋਤ ਸਿੰਘ ਸਿੱਧੂ, ਕੰਪਨੀ ਦੇ ਚੇਅਰਮੈਨ ਅਬਦੁਲ ਸਮਦ ਮੇਲਥ, ਐਸ.ਡੀ. ਕੇ.ਅਈਯਪਨ, ਡਾਇਰੈਕਟਰ ਉਪਰੇਸ਼ਨ ਐ.ਕੇ. ਸਿਵਾ ਕੁਮਾਰ, ਰਾਜਾ ਛੱਤੇਆਣਾ, ਅਵਤਾਰ ਸਿੰਘ ਗੋਨਿਆਣਾ, ਗੌਤਮ ਗਰਗ, ਕਰਨਲ ਐਸ.ਐਸ. ਖੇੜਾ (ਸੇਵਾ ਮੁਕਤ) ਅਤੇ ਸਰਪੰਚ ਗੁਰਬਖਸ ਸਿੰਘ ਸਣੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।