ਬਾਦਲਾਂ ਵਿਰੁੱਧ ਪੰਥਕ ਸਿਆਸਤ ਵਿਚ ਧਮਾਕਾ ਹੋਣ ਦੀ ਸੰਭਾਵਨਾ
Published : Jun 25, 2020, 8:04 am IST
Updated : Jun 25, 2020, 8:04 am IST
SHARE ARTICLE
Sukhbir Badal And Parkash Badal
Sukhbir Badal And Parkash Badal

ਅੰਦਰਖਾਤੇ ਬਾਦਲਾਂ ਤੋਂ ਦੁੱਖੀ ਲੀਡਰਸ਼ਿਪ ਸੁਖਦੇਵ ਸਿੰਘ ਢੀਂਡਸਾ ਦੇ ਸੰਪਰਕ ਵਿਚ

ਅੰਮ੍ਰਿਤਸਰ :  ਅਕਾਲੀ ਦਲ 1920, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸਮੇਤ ਹਮ-ਖ਼ਿਆਲੀ ਪਾਰਟੀਆਂ ਦਾ ਰਲੇਵਾਂ ਕਰਨ ਲਈ ਇਕ ਸੰਗਠਨ ਬਣਾਉਣ ਜਾ ਰਹੇ ਹਨ ਜੋ ਬਾਦਲਾਂ ਦੇ ਵਿਰੁੱਧ ਹੋਵੇਗਾ ਤੇ ਪੰਜਾਬ ਵਿਚ ਲੋਕਤੰਤਰੀ ਤੇ ਪੰਥਕ ਸਿਆਸਤ ਵਿਚ ਧਮਾਕਾ ਹੋਵੇਗਾ। ਸੂਤਰਾਂ ਮੁਤਾਬਕ ਬਾਦਲਾਂ ਦੇ ਪਰਵਾਰਵਾਦ ਤੋਂ ਪੀੜਤ ਸਿੱਖ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਾਥ ਛੱਡ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਪਿਛਲੇ ਕਾਫ਼ੀ ਸਮੇਂ ਤੋਂ ਅੰਦਰਖਾਤੇ ਬਾਦਲ ਵਿਰੋਧੀ ਲੀਡਰਸ਼ਿਪ ਕੋਲ ਜਾ ਰਹੇ ਹਨ।

Sukhdev DhindsaSukhdev Dhindsa

ਕੋਰੋਨਾ ਕਾਰਨ ਥੋੜੀ ਜਿਹੀ ਬਰੇਕ ਲਾਈ ਸੀ। ਨਵਾਂ ਬਣ ਰਿਹਾ ਸਿਆਸੀ ਮੰਚ ਦਾ ਮੁੱਖ ਨਿਸ਼ਾਨਾ ਬਾਦਲਾਂ ਤੋਂ ਸ਼੍ਰੋਮਣੀ ਅਕਾਲੀ-ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਹੋਂਦ ਮੁੜ ਬਰਕਰਾਰ ਕਰਨ ਦੇ ਨਾਲ ਨਾਲ ਸਿੱਖ ਮਸਲਿਆਂ ਦਾ ਹਲ ਕਰਵਾਉਣ ਲਈ ਹੁਕਮਰਾਨਾਂ ਕੋਲ ਪਹੁੰਚ ਕੀਤੀ ਜਾਵੇਗੀ। ਬਰਗਾੜੀ ਕਾਂਡ ਦੇ ਵੱਡੇ ਦੋਸ਼ੀ ਬੇਨਕਾਬ ਕਰਵਾਏ ਜਾਣਗੇ ਜੋ ਤਾਕਤ ਤੇ ਪਹੁੰਚ ਦੇ ਜ਼ੋਰ ਨਾਲ ਰਾਜਨੀਤੀ ਕਰ ਰਹੇ ਹਨ।

SGPCSGPC

ਸਿੱਖ ਹਲਕਿਆਂ ਮੁਤਾਬਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੇ ਨਾਲ-ਨਾਲ ਤਿੱਖਾ ਘੋਲ ਵੀ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਇਸ ਵੇਲੇ ਸਿਆਸੀ ਅਧਾਰ ’ਤੇ ਕੇਂਦਰ ਸਰਕਾਰ ਕੋਲ ਦਬਾਅ ਪਾ ਕੇ ਗੁਰਦਵਾਰਾ ਚੋਣ ਕਮਿਸ਼ਨ ਦਾ ਚੇਅਰਮੈਨ ਲਵਾਉਣਾ ਤੇ ਸ਼੍ਰੋਮਣੀ ਕਮੇਟੀ ਚੋਣ ਲਈ ਮਾਹੌਲ ਤਿਆਰ ਕਰਨਾ ਬੜਾ ਜ਼ਰੂਰੀ ਹੈ। ਨਵੇਂ ਸਿਆਸੀ ਮੰਚ ਦੀ ਕੋਸ਼ਿਸ਼ ਇਹੋ ਹੋਵੇਗੀ ਕਿ ਕੇਦਰ ਗ੍ਰਹਿ ਮੰਤਰੀ ਨੂੰ ਮਿਲ ਕੇ ਗੁਰਦਵਾਰਾ ਚੋਣ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਕਰਵਾਈ ਜਾਵੇਗੀ।

Shiromani Akali DalShiromani Akali Dal

ਦੂਸਰੇ ਪਾਸੇ ਬਾਦਲਾਂ ਦੀ ਭਾਈਵਾਲੀ ਭਾਜਪਾ ਨਾਲ ਹੋਣ ਕਰ ਕੇ ਮੋਦੀ ਸਰਕਾਰ ਬਾਦਲਾਂ ਦੀ ਪਿੱਠ ਪੂਰ ਰਹੀ ਹੈ। ਹਰਿਆਣੇ ਦੇ ਸਿੱਖ ਵੀ ਵੱਖਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਹਨ ਜਿਸ ਦਾ ਮਸਲਾ ਸੁਪਰੀਮ ਕੋਰਟ ’ਚ ਹੈ। ਇਹ ਵੀ ਪਤਾ ਲੱਗਾ ਹੈ ਕਿ ਅੰਦਰਖ਼ਾਤੇ ਭਾਜਪਾ ਹਾਈ ਕਮਾਂਡ ਦੇ ਕੁੱਝ ਮਤਭੇਦ ਬਾਦਲਾਂ ਨਾਲ ਵੀ ਹਨ, ਜਿਸ ਕਾਰਨ ਨਵੇਂ ਸਿੱਖ ਚਿਹਰੇ ਪੰਜਾਬ ’ਚ ਲੱਭ ਰਹੇ ਹਨ ਤਾਂ ਜੋ ਉਨ੍ਹਾਂ ਦੀ ਮਰਜੀ ਮੁਤਾਬਕ ਹੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਾ ਗਠਨ ਹੋ ਸਕੇ। ਇਸ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਫ਼ਿਕਰਮੰਦ ਹੋਣ ’ਤੇ ਵੀ ਚਰਚੇ ਹਨ।

Navjot SidhuNavjot Sidhu

ਹੋਰ ਸੂਚਨਾ ਮੁਤਾਬਕ ਨਵਜੋਤ ਸਿੰਘ ਸਿੱਧੂ ’ਤੇ ਵੀ ਡੋਰੇ ਪਾਏ ਗਏ ਹਨ ਪਰ ਗੁਰੂ ਅਜੇ ਸਿਆਸੀ ਮਾਹੌਲ ਵੇਖ ਰਿਹਾ, ਪਰ ਉਹ ਪੱਤੇ ਨਹੀਂ ਖੋਲ ਰਿਹਾ। ਜਿਸ ਕਾਰਨ ਨਵੀਂ ਪਾਰਟੀ ਦੇ ਅੜਿਕੇ ਲਈ ਸਿੱਧੂ ਜ਼ਿੰਮੇਵਾਰ ਹੈ ਪਰ ਧਾਰਮਕ ਸਿਆਸਤ ਤੋਂ ਦੂਰ ਰਹਿ ਕੇ ਕੰਮ ਕਰਨਾ ਪਸੰਦ ਕਰੇਗਾ। ਚਰਚਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪਾਰਟੀ ਬਗ਼ਾਵਤ ਦਾ ਪਤਾ ਹੈ ਪਰ ਉਹ ਖਾਮੋਸ਼ ਚਲ ਰਿਹਾ ਹੈ। ਇਸ ਵੇਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਅਜ਼ਾਦ ਹੋਂਦ ਪਹਿਲਾਂ ਵਰਗੀ ਨਹੀਂ ਰਹੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement