Advertisement
  ਖ਼ਬਰਾਂ   ਪੰਜਾਬ  25 Jun 2021  ਪਟਿਆਲਾ ਦੀ ਰੋਸ਼ਨ ਬੂਟ ਫ਼ੈਕਟਰੀ ਦੇ ਬੂਟਾਂ ਨਾਲ ਅੰਤਰਰਾਸ਼ਟਰੀ ਪੱਧਰ ਦੇ ਖਿਤਾਬ ਜਿੱਤੇ ਸਨ ‘ਉਡਣਾ ਸਿੱਖ’

ਪਟਿਆਲਾ ਦੀ ਰੋਸ਼ਨ ਬੂਟ ਫ਼ੈਕਟਰੀ ਦੇ ਬੂਟਾਂ ਨਾਲ ਅੰਤਰਰਾਸ਼ਟਰੀ ਪੱਧਰ ਦੇ ਖਿਤਾਬ ਜਿੱਤੇ ਸਨ ‘ਉਡਣਾ ਸਿੱਖ’

ਏਜੰਸੀ
Published Jun 25, 2021, 1:05 am IST
Updated Jun 25, 2021, 1:05 am IST
ਪਟਿਆਲਾ ਦੀ ਰੋਸ਼ਨ ਬੂਟ ਫ਼ੈਕਟਰੀ ਦੇ ਬੂਟਾਂ ਨਾਲ ਅੰਤਰਰਾਸ਼ਟਰੀ ਪੱਧਰ ਦੇ ਖਿਤਾਬ ਜਿੱਤੇ ਸਨ ‘ਉਡਣਾ ਸਿੱਖ’ ਮਿਲਖਾ ਸਿੰਘ ਨੇ
image
 image

ਸੈਂਕੜੇ ਅਥਲੀਟਾਂ ਨੇ ਰੋਸ਼ਨ ਦੇ ਬੂਟ ਪਾ ਕੇ ਹੀ ਜਿੱਤੇ ਅੰਤਰਰਾਸ਼ਟਰੀ ਸੋਨ ਤਮਗ਼ੇ

ਪਟਿਆਲਾ, 24 ਜੂਨ (ਜਸਪਾਲ ਸਿੰਘ ਢਿੱਲੋਂ) : ਦੇਸ਼ ਦੇ ਮਾਨ ਉਡਣੇ ਸਿੱਖ ਮਿਲਖਾ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਤੇ ਸੈਂਕੜੇ ਖ਼ਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਜਿਸ ਵੇਲੇ ਤੋਂ ਮਿਲਖਾ ਸਿੰਘ ਨੇ ਭੱਜਣਾ ਸ਼ੁਰੂ ਕੀਤਾ ਉਹ ਇਕ ਵਿਸ਼ੇਸ਼ ਕੰਪਨੀ ‘ਰੋਸ਼ਨ’ ਦੇ ਬੂਟ ਪਹਿਣਦੇ ਸਨ। ਰੋਸ਼ਨ ਦੇਸ਼ ਦੀ ਇਕ ਇਕ ਪਲੇਠੀ ਕੰਪਨੀ ਸੀ ਜੋ ਰਿਆਸਤੀ ਸ਼ਹਿਰ ਪਟਿਆਲਾ ਨਾਲ ਸਬੰਧਤ ਹੈ ਤੇ ਅੱਜ ਵੀ ਸਥਿਤ ਹੈ ਤੇ ਇਹ ਕਈ ਦਹਾਕੇ ਪੁਰਾਣੀ ਹੈ। ਇਸ ਕੰਪਨੀ ਦਾ ਇਤਿਹਾਸ 1950 ਦੇ ਕਰੀਬ ਦਾ ਹੈ, ਜੋ ਖਿਡਾਰੀਆਂ ਤੇ ਐਥਲੀਟਾਂ ਲਈ ਖੇਡਾਂ ਵਾਲੇ ਬੂਟ ਬਣਾ ਰਹੀ ਹੈ। ਅੱਜ ਭਾਵੇਂ ਬਹੁਤ ਵੱਡੇ ਬਰਾਂਡ ਪੈਦਾ ਹੋ ਗਏ ਹਨ ਪਰ ਅੱਜ ਵੀ ਬਹੁ ਗਿਣਤੀ ਖਿਡਾਰੀਆਂ ਦੀ ਪਸੰਦ ਰੋਸ਼ਨ ਦੇ ਬੂਟ ਹੀ ਹਨ। 
ਇਸ ਦੇ ਨਿਰਮਾਤਾ ਰੋਸ਼ਨ ਕੰਬੋਜ਼ ਸਨ ਜੋ ਇਨ੍ਹਾਂ ਬੂਟਾਂ ਨੂੰ ਬਣਾਉਂਦੇ ਸਨ। ਉਹ ਇਸ ਫ਼ਾਨੀ ਸੰਸਾਰ ਨੂੰ ਤਿੰਨ ਸਾਲ ਪਹਿਲਾਂ ਅਲਵਿਦਾ ਆਖ ਗਏ  ਹਨ। ਉਨ੍ਹਾਂ ਦੇ ਸਪੁੱਤਰ ਵਿਜੇ ਕੰਬੋਜ ਇਸ ਫ਼ੈਕਟਰੀ ਨੂੰ ਚਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਿਲਖਾ ਸਿੰਘ ਅਕਸਰ ਉਨ੍ਹਾਂ ਦੇ ਪਿਤਾ ਕੋਲ ਆਇਆ ਕਰਦੇ ਸਨ ਤੇ ਉਹ ਮੈਦਾਨ ’ਚ ਜਾਣ ਲਈ ਰੋਸ਼ਨ ਦੇ ਬੂਟ ਹੀ ਪਹਿਣਦੇ ਸਨ, ਪਹਿਲਾ ਸੋਨ ਤਮਗ਼ਾ ਜਿੱਤਣ ਵੇਲੇ ਵੀ ਉਨ੍ਹਾਂ ਦੇ ਪੈਰਾਂ ’ਚ ਰੋਸ਼ਨ ਦੇ ਬੂਟ ਹੀ ਸਨ। ਉਹ ਦਸਦੇ ਹਨ ਕਿ ਇਕ ਵਾਰ ਹਿਸਾਰ ’ਚ ਕੌਮੀ ਐਥਲੈਟਿਕ ਮਿਲਣੀ ਕਰਵਾਈ ਗਈ , ਜਦੋਂ ਉਹ ਮਿਲਖਾ ਸਿੰਘ ਨੂੰ ਮਿਲੇ ਸਨ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਿਸ ਵੇਲੇ ਭਾਗ ਮਿਲਖਾ ਭਾਗ ਫ਼ਿਲਮ ਬਣਾਈ ਸੀ ਤਾਂ ਉਨ੍ਹਾਂ ਦੇ ਫ਼ੈਕਟਰੀ ਤੋਂ ਉਸ ਵੇਲੇ ਦੇ ਪੁਰਾਣੇ ਮਾਡਲ ਵਾਲੇ ਬੂਟ ਬਣਵਾਏ ਸਨ। ਇਸ ਤੋਂ ਇਲਾਵਾ ਜਦੋਂ ਬਹੁਤ ਸਾਰੀਆਂ ਸੰਸਥਾਵਾਂ ਐਥਲੈਟਿਕ ਮੀਟ ਕਰਵਾਉਂਦੇ ਸਨ ਤਾਂ ਉਨ੍ਹਾਂ ਕੋਲੋਂ ਬੂਟ ਬਣਵਾਉਂਦੇ ਸਨ। Ç
ਵਜੇ ਕੰਬੋਜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਰੋਸ਼ਨ ਕੰਬੋਜ ਅਕਸਰ ਹੀ ਮਿਲਖਾ ਸਿੰਘ ਦੀ ਗੱਲ ਕਰਦੇ ਸਨ ਕਿ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਵਾਲਾ ਮਿਲਖਾ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਸਨ। ਵਿਜੇ ਕੰਬੋਜ ਦਾ ਕਹਿਣਾ ਹੈ ਕਿ ਉਸ ਦਾ ਜਨਮ 1956 ਦਾ ਹੈ ਉਸ ਤੋਂ ਪਹਿਲਾਂ ਤੋਂ ਮਿਲਖਾ ਸਿੰਘ ਤੇ ਉਨ੍ਹਾਂ ਦੇ ਪਿਤਾ ਦਾ ਮੇਲ ਜੋਲ ਸੀ। ਉਨ੍ਹਾਂ ਦੀ ਖੇਡਾਂ ਵਾਲੇ ਬੂਟਾਂ ਦੀ ਪਹਿਲੀ ਕੰਪਨੀ ਹੈ ਇਸ ਲਈ ਮਿਲਖਾ ਸਿੰਘ ਨੇ ਸ਼ੁਰੂ ਤੋਂ ਹੀ ਉਨ੍ਹਾਂ ਦੇ ਬੂਟ ਪਾਏ ਹਨ। ਉਨ੍ਹਾਂ ਆਖਿਆ ਕਿ ਪੁਰਾਣੇ ਸਮੇਂ ’ਚ ਜਦੋਂ ਵੀ ਕੋਈ ਸੰਸਥਾ ਐਥਲੈਟਿਕ ਮੀਟ ਕਰਾਉਂਦੀ ਤਾਂ ਵੱਡੀ ਗਿਣਤੀ ’ਚ ਬੂਟ ਉਨ੍ਹਾਂ ਤੋਂ ਖ਼ਰੀਦੇ ਜਾਂਦੇ ਸਨ।
ਵਿਜੇ ਕੰਬੋਜ ਨੇ ਦਸਿਆ ਕਿ 1982 ’ਚ ਜਦੋਂ ਏਸ਼ੀਅਨ ਖੇਡਾਂ ਕਰਵਾਈਆਂ ਗਈਆਂ ਸਨ , ਤਾਂ ਉਸ ਵੇਲੇ ਪਹਿਲੀ ਵਾਰ ਇਹ ਖੇਡਾਂ ਸਿੰਥੈਟਿਕ ਟਰੈਕ ਤੇ ਹੋਈਆਂ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਅਪਣੇ ਬੂੁਟਾਂ ਦਾ ਬੇਸ ਬਦਲ ਕੇ ਤਿਆਰ ਕਰਨਾ ਪਿਆ ਸੀ । ਉਨ੍ਹਾਂ ਦਸਿਆ ਕਿ ਪ੍ਰਸਿੱਧ ਦੌੜਾਕ ਬੀਬੀ ਪੀਟੀ ਊਸ਼ਾ ਨੇ ਵੀ ਪਹਿਲਾ ਸੋਨ ਤਮਗ਼ਾ ਉਨ੍ਹਾਂ ਦੇ ਬੂਟਾਂ ਨੂੰ ਪਾ ਕੇ ਜਿਤਿਆ ਸੀ। ਕਈ ਹੋਰ ਦੌੜਾਕ ਵੀ ਉਨ੍ਹਾਂ ਦੇ ਬੂਟਾਂ ਨੂੰ ਹੀ ਪਹਿਣਨਾ ਪਸੰਦ ਕਰਦੇ ਹਨ। ਵਿਜੇ ਕੰਬੋਜ ਨੇ ਦਸਿਆ ਕਿ ਜਿਸ ਵੇਲੇ ਅੰਤਰਰਾਸ਼ਟਰੀ ਪੱਧਰ ਤੇ ਕੰਪਨੀਆਂ ਹਜ਼ਾਰਾਂ ਦੀ ਕੀਮਤ ਦੇ ਬੂਟ ਬਣਾਉਂਦੇ ਹਨ ਅੱਜ ਵੀ ਉਨ੍ਹਾਂ ਦੇ ਉਤਪਾਦ ਦੀ ਕੀਮਤ ਆਮ ਲੋਕਾਂ ਦੀ ਪਹੁੰਚ ਵਾਲੀ ਹੈ। ਉਹ ਗਰੰਟੀ ਵੀ ਦਿੰਦੇ ਹਨ ਤੇ ਨੁਕਸ ਪੈਣ ਤੇ ਬੂਟ ਦੀ ਮੁਰੰਮਤ ਕਰਵਾ ਕੇ ਦਿੰਦੇ ਹਨ। ਮਿਲਖਾ ਸਿੰਘ ਦੇ ਦੇਹਾਂਤ ਨਾਲ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੰਚੀ ਹੈ ਜਿਸ ਕਾਰਨ ਉਹ ਉਦਾਸ ਵੀ ਹਨ।

Advertisement

 

Advertisement