Amritsar Police : ਪੰਜ ਦੋਸ਼ੀਆਂ ’ਚੋ 2 ਨੂੰ ਭੇਜਿਆ ਜੇਲ੍ਹ ਤੇ ਬਾਕੀ ਤਿੰਨ ਦੋਸ਼ੀਆਂ ਰਿਮਾਂਡ ਤੇ ਲੈ ਕੇ ਕੀਤੀ ਜਾ ਰਹੀ ਪੁੱਛਗਿੱਛ
Amritsar Police : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਰਣਜੀਤ ਐਵਨਿਊ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ। ਜਦੋਂ ਪਿਛਲੇ ਦਿਨੀਂ ਇੱਕ ਰੈਸਟੋਰੈਂਟ ’ਚ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਥਾਣਾ ਰਣਜੀਤ ਐਵਨਿਊ ਦੇ ਪੁਲਿਸ ਅਧਿਕਾਰੀ ਰੋਬਿਨ ਹੰਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 24 ਜੂਨ ਨੂੰ ਮੁੱਦਈ ਨਵਚੇਤਨ ਸਿੰਘ ਈ ਬਲਾਕ ਰਣਜੀਤ ਐਵਨਿਊ ਅੰਮ੍ਰਿਤਸਰ ਨੇ ਥਾਣਾ ਰਣਜੀਤ ਐਵਨਿਊ ਪੁਲਿਸ ਪਾਸ ਸ਼ਿਕਾਇਤ ਕੀਤੀ ਸੀ। ਜਦ ਉਹ ਆਪਣੇ ਸਾਥੀਆਂ ਨਾਲ ਖਾਣਾ ਖਾਣ ਲਈ ਬੀਅਰ ਸਟੇਰਿਜ ਰੈਸਟੋਰੈਂਟ ਅੰਮ੍ਰਿਤਸਰ ਆਇਆ ਸੀ, ਜਦ ਉਹ ਖਾਣਾ ਖਾ ਕਿ ਰੈਸਟੋਰੈਂਟ ਤੋਂ ਬਾਹਰ ਆਇਆ ਤਾਂ ਰੈਸਟੋਰੈਂਟ ਅੰਦਰ 4 ਨੌਜਵਾਨ ਹੋਰ ਖਾਣਾ ਖਾ ਰਹੇ ਸੀ ਜੋ ਰੈਸਟੋਰੈਂਟ ’ਚੋ ਉਨ੍ਹਾਂ ਦੇ ਪਿੱਛੇ- ਪਿੱਛੇ ਬਾਹਰ ਆ ਗਏ ਅਤੇ ਉਸ ਨਾਲ ਗਾਲਾਂ ਕੱਢਣ ਲੱਗੇ। ਉਸ ’ਤੇ ਉਸ ਦੇ ਯਾਰ ਦੋਸਤਾਂ ਤੇ ਮਾਰ ਦੇਣ ਦੀ ਨੀਯਤ ਨਾਲ 4 ਤੋਂ 5 ਫ਼ਾਇਰ ਕੀਤੇ। ਜਿਸ ’ਤੇ ਦੋਸ਼ੀ ਬਾਉ,ਮੋਹਿਤ, ਸੰਜੂ ਅਤੇ ਸਾਹਿਲ ਦੇ ਖ਼ਿਲਾਫ਼ ਆਰਮਜ਼ ਐਕਟ ਥਾਣਾ ਰਣਜੀਤ ਐਵਨਿਊ ਅੰਮ੍ਰਿਤਸਰ ਮੁਕਦਮਾ ਦਰਜ ਕਰਕੇ ਮੁਢਲੀ ਤਫਤੀਸ਼ ਅਮਲ ’ਚ ਲਿਆਂਦੀ ਗਈ।
ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਮਿਤੀ 24 ਜੂਨ ਨੂੰ ਮੁੱਕਦਮਾ ’ਚ ਲੋੜੀਦੇ ਦੋਸ਼ੀ ਮੋਹਿਤ ਸੁਧਰ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਮੁੱਕਦਮਾ ’ਚ ਬਾਕੀ ਲੋੜੀਦੇ ਦੋਸ਼ੀ ਵਿਵੇਕ ਖਜੂਰੀਆਂ ਉਰਫ਼ ਬਾਊ, ਸੁਮਿਤ ਸ਼ਰਮਾ ਉਰਫ਼ ਸੰਜੂ, ਸਾਹਿਲ ਖਜੂਰੀਆਂ ਫਤਿਹਗੜ ਚੂੜੀਆਂ ਰੋਡ ਅੰਮ੍ਰਿਤਸਰ ਨੂੰ ਡਲਹੋਜੀ ਹਿਮਾਚਲ ਪ੍ਰਦੇਸ਼ ਤੋ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪਨਾਹ ਦੇਣ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਨੂੰ ਵਾਰਦਾਤ ਤੋ ਬਾਅਦ ਡਲਹੋਜੀ ਲੈ ਕੇ ਜਾਣ ਵਾਲੇ ਦੋਸ਼ੀ ਵਿਕਰਮ ਖਜੂਰੀਆਂ ਡੀ.ਆਰ ਇੰਨਕਲੇਵ ਅਜਨਾਲਾ ਰੋਡ ਅੰਮ੍ਰਿਤਸਰ ਨੂੰ ਵੀ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਵਾਰਦਾਤ ਵਿਚ ਵਰਤਿਆ ਪਿਸਤੋਲ ਅਤੇ ਕਾਰ ਬ੍ਰਾਮਦ ਕੀਤਾ ਜਾਵੇਗਾ।
(For more news apart from police arrested the accused in the case of shooting in a restaurant News in Punjabi, stay tuned to Rozana Spokesman)