Ludhiana News : ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਭਾਊ ਦੇ ਭਰਾ ਸਤਿੰਦਰ ਨੇ ਚਲਾਈਆਂ ਸਨ ਪੁਲਿਸ 'ਤੇ ਗੋਲ਼ੀਆਂ
Ludhiana News : ਹੈਬੋਵਾਲ ਦੇ ਰਾਮ ਇਨਕਲੇਵ ਇਲਾਕੇ ’ਚ 22 ਜੂਨ ਨੂੰ ਪੁਲਿਸ 'ਤੇ ਗੋਲ਼ੀਆਂ ਚਲਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਅੰਮ੍ਰਿਤਸਰ 'ਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਗੱਡੀ ਹੇਠਾਂ ਬੰਬ ਲਾਉਣ ਵਾਲੇ ਅਮਰਿੰਦਰ ਸਿੰਘ ਉਰਫ਼ ਭਾਊ ਦਾ ਭਰਾ ਸਤਿੰਦਰ ਸਿੰਘ ਉਰਫ਼ ਹੈਪੀ ਹੈ। ਉਸ ਨੇ ਪਹਿਲੀ ਗੋਲ਼ੀ ਚਲਾਈ ਸੀ ਮਗਰੋਂ ਉਸ ਦੇ ਸਾਥੀ ਨੇ ਗੋਲ਼ੀਆਂ ਚਲਾਈਆਂ। ਮੁਲਜ਼ਮਾਂ ਤੋਂ ਹਥਿਆਰ ਤੇ ਮੈਗਜ਼ੀਨ ਦੇ ਨਾਲ-ਨਾਲ ਕਾਰਤੂਸ ਵੀ ਬਰਾਮਦ ਹੋਏ ਸਨ।
ਇਹ ਵੀ ਪੜੋ:Kochi airport : ਕੋਚੀ ਹਵਾਈ ਅੱਡੇ 'ਤੇ 19 ਕਰੋੜ ਰੁਪਏ ਦੀ ਕੋਕੀਨ ਜ਼ਬਤ, 2 ਤਨਜ਼ਾਨੀਆ ਦੇ ਯਾਤਰੀ ਗ੍ਰਿਫ਼ਤਾਰ
ਲੁਧਿਆਣਾ ਪੁਲਿਸ ਨੇ ਮੁਲਜ਼ਮਾਂ ਕੋਲ ਇਹ ਹਥਿਆਰ ਕਿੱਥੋਂ ਆਏ, ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਜ਼ਮ ਭਾਊ ਦੀ ਇਸ ਮਾਮਲੇ ਸਬੰਧੀ ਵੀ ਜਾਂਚ ਕਰ ਰਹੀ ਹੈ। ਸ਼ੱਕ ਹੈ ਕਿ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੈਪੀ ਤੇ ਉਸ ਦੇ ਸਾਥੀ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਸਤਿੰਦਰ ਸਿੰਘ ਉਰਫ਼ ਹੈਪੀ ਤੇ ਉਸ ਦੇ ਸਾਥੀ ਨੂੰ ਹਾਲੇ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਦੀ ਹਾਲਤ ਠੀਕ ਹੋਣ ਮਗਰੋਂ ਕਮਿਸ਼ਨਰੇਟ ਪੁਲਿਸ ਦੇ ਸੀਨੀਅਰ ਅਧਿਕਾਰੀ ਮੁਲਜ਼ਮਾਂ ਤੋਂ ਪੁੱਛਗਿਛ ਕਰਨਗੇ। ਪਤਾ ਲੱਗਿਆ ਹੈ ਕਿ 4 ਪਿਸਟਲ ਤੇ ਮੈਗਜ਼ੀਨ ਮੱਧ ਪ੍ਰਦੇਸ਼ ਦੇ ਬਣੇ ਹਨ। ਲੁਧਿਆਣਾ ਇਨ੍ਹਾਂ ਨੂੰ ਕਿਸ ਨੇ ਡਿਲੀਵਰ ਕੀਤਾ ਤੇ ਕਿਸ ਵਾਰਦਾਤ 'ਚ ਵਰਤੋਂ ਹੋਣੇ ਸਨ, ਇਸ `ਤੇ ਪੁਲਿਸ ਦੀ ਜਾਂਚ ਅਟਕੀ ਹੋਈ ਹੈ।
(For more news apart from Terrorist background of the shooter at Ludhiana police revealed News in Punjabi, stay tuned to Rozana Spokesman)