Amritsar News : ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਬਿਆਨ 'ਤੇ ਅੰਮ੍ਰਿਤਸਰ ਦੀ ਵਿਧਾਇਕ ਜੀਵਨਜੋਤ ਕੌਰ ਦਾ ਪ੍ਰਤੀਕਰਮ 

By : BALJINDERK

Published : Jun 25, 2025, 7:51 pm IST
Updated : Jun 25, 2025, 7:51 pm IST
SHARE ARTICLE
 ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਬਿਆਨ 'ਤੇ ਅੰਮ੍ਰਿਤਸਰ ਦੀ ਵਿਧਾਇਕ ਜੀਵਨਜੋਤ ਕੌਰ ਦਾ ਪ੍ਰਤੀਕਰਮ 
ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਬਿਆਨ 'ਤੇ ਅੰਮ੍ਰਿਤਸਰ ਦੀ ਵਿਧਾਇਕ ਜੀਵਨਜੋਤ ਕੌਰ ਦਾ ਪ੍ਰਤੀਕਰਮ 

Amritsar News : ‘‘ਮੈਂ ਮਜੀਠੀਆ ਜੋੜੇ ਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਲੱਖ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਸੀ ਕਿ ਉਦੋਂ ਤੁਹਾਨੂੰ ਦਰਦ ਨਹੀਂ ਆਇਆ।’’

Amritsar News in Punjabi : ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਬਿਆਨ 'ਤੇ ਅੰਮ੍ਰਿਤਸਰ ਦੀ ਵਿਧਾਇਕ ਜੀਵਨਜੋਤ ਕੌਰ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗਨੀਵ ਮਜੀਠੀਆ ਨੇ ਕਿਹਾ ਕਿ ਸਵੇਰੇ -ਸਵੇਰੇ ਵਿਜੀਲੈਂਸ ਧੱਕੇ ਨਾਲ ਸਾਡੇ ਘਰ ਰੇਡ ਕਰ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਹੈ। ਇਸ ਨਾਲ ਬੱਚਿਆ ’ਤੇ ਬੁਰਾ ਅਸਰ ਪਿਆ,  ਉਨ੍ਹਾਂ ਦੇ ਬੱਚਿਆਂ ਨੇ ਨਾਸ਼ਤਾ ਤੱਕ ਨਹੀਂ ਸੀ ਕੀਤਾ।  ‘‘ਮੈਂ ਮਜੀਠੀਆ ਜੋੜੇ ਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਲੱਖ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਸੀ ਕਿ ਉਦੋਂ ਤੁਹਾਨੂੰ ਦਰਦ ਨਹੀਂ ਆਇਆ।’’  ਮੈਂ ਇਹ ਸੋਚ ਰਹੀ ਸੀ ਕਿ ਅੱਜ ਮਾਂ ਦਾ ਦਿਲ ਕਿੰਨਾ ਦੁਖ ਰਿਹਾ ਹੈ। ਪਰ ਜਦੋਂ ਕਿੰਨੀਆਂ ਹੀ ਮਾਵਾਂ ਰੋਂਦੀਆਂ ਸੀ ਤੁਹਾਨੂੰ ਉਦੋਂ ਮਾਂ ਚੇਤੇ ਨਹੀਂ ਆਈ ਤੁਹਾਨੂੰ ਉਦੋਂ ਦਰਦ ਕਿਉਂ ਨਹੀਂ ਆਇਆ।  ਤੁਹਾਡਾ ਨਸ਼ਾ ਤਸਕਰਾਂ ਨਾਲ ਨਾਂ ਆਉਣ ਉਨ੍ਹਾਂ ਨਾਲ ਲਿੰਕ ਹੋਣਾ ਬੜੀ ਸ਼ਰਮ ਵਾਲੀ ਗੱਲ ਹੈ।  

 ਬੜੇ ਦੁਖ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਜਦੋਂ ਆਪਣੇ ਬੱਚੇ ’ਤੇ ਛੋਟੀ ਜਿਹੀ ਦੁਖ ਤਕਲੀਫ਼ ਆਉਂਦੀ ਹੈ ਤਾਂ ਸਾਨੂੰ ਕਿੰਨਾ ਦਰਦ ਹੁੰਦਾ ਹੈ। ਪਰ ਤੁਹਾਨੂੰ ਉਨ੍ਹਾਂ ਮਾਵਾਂ ਬਾਰੇ ਵੀ ਸੋਚਣਾ ਚਾਹੀਦਾ ਸੀ  ਜਿੰਨ੍ਹਾਂ ਦੇ ਲੱਖਾਂ ਪੁੱਤ ਤੁਸੀਂ ਨਸ਼ਿਆ ’ਤੇ ਲਗਾ ਦਿੱਤੇ। 

ਦੱਸ ਦੇਈਏ ਕਿ ਅੱਜ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਬਿਕਰਮ ਮਜੀਠੀਆ ਦੀ ਰਿਹਾਇਸ਼ ਉੱਤੇ ਵਿਜੀਲੈਂਸ ਵੱਲੋਂ ਸਵੇਰੇ ਛਾਪੇਮਾਰੀ ਕੀਤੀ ਗਈ। ਅੰਮ੍ਰਿਤਸਰ ਐੱਸਐੱਸਪੀ ਵਿਜੀਲੈਂਸ ਲਖਬੀਰ ਸਿੰਘ ਸਣੇ ਹੋਰ ਅਧਿਕਾਰੀ ਸਵੇਰੇ 9 ਵਜੇ ਮਜੀਠੀਆ ਦੇ ਘਰ ਅੰਮ੍ਰਿਤਸਰ ਵਿਖੇ ਛਾਪੇਮਾਰੀ ਕਰਨ ਪਹੁੰਚੇ ਤਾਂ ਇਸ ਦੌਰਾਨ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਵਿਧਾਇਕ ਗਨੀਵ ਕੌਰ ਨੇ ਟੀਮ ਨੂੰ ਘਰ ਵਿੱਚ ਵੜਨ ਨਹੀਂ ਦਿੱਤਾ। ਇਸ ਨੂੰ ਲੈ ਕੇ ਮਜੀਠੀਆ ਦੀ ਪਤਨੀ ਅਤੇ ਵਿਧਾਇਕਾ ਗਨੀਵ ਕੌਰ ਨੇ ਅਧਿਕਾਰੀਆਂ ਉੱਤੇ ਸਵਾਲ ਚੁੱਕਦਿਆ ਕਿਹਾ ਕਿ, 'ਸਾਨੂੰ ਕੁੱਝ ਨਹੀਂ ਦੱਸਿਆ, ਸਾਨੂੰ ਧੱਕਾ ਮਾਰ ਕੇ ਅੰਦਰ ਆ ਗਏ।' ਹੰਗਾਮੇ ਤੋਂ ਬਾਅਦ ਵਿਜੀਲੈਂਸ ਦੀ ਟੀਮ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਕੇ ਰਵਾਨਾ ਹੋ ਗਈ।

(For more news apart from Amritsar MLA Jeevanjot Kaur's reaction to Majithia's wife Ganiv Kaur Majithia's statement News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement