ਬਿਕਰਮ ਮਜੀਠੀਆ 'ਤੇ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
Published : Jun 25, 2025, 9:12 pm IST
Updated : Jun 25, 2025, 9:12 pm IST
SHARE ARTICLE
Giani Harpreet Singh's big statement regarding Vigilance action against Bikram Majithia
Giani Harpreet Singh's big statement regarding Vigilance action against Bikram Majithia

ਅਜਿਹੀਆਂ ਕਾਰਵਾਈਆਂ ਅਕਾਲੀਆਂ ਵੇਲੇ ਨਹੀਂ ਹੋਈਆਂ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦਾ

Giani Harpreet Singh's big statement regarding Vigilance action against Bikram Majithia:Bikram Majithia News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿ.ਹਰਪ੍ਰੀਤ ਸਿੰਘ ਦੇ ਵੱਲੋਂ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇ ਮਜੀਠੀਆ ਦੀ ਗ੍ਰਿਫ਼ਾਤਰੀ ਬਿਨਾ ਕਿਸੇ ਠੋਸ ਸਬੂਤ ਤੋਂ ਕੀਤੀ ਹੈ ਉਹ ਨੈਤਿਕ ਤੌਰ ਤੇ ਸ਼ਰਮਸ਼ਾਰ ਕਰਨ ਵਾਲੀ ਗਤੀਵਿਧੀ ਹੈ। ਆਪਣੀ ਫੇਸਬੁੱਕ ਪੋਸਟ ਵਿੱਚ ਗਿ.ਹਰਪ੍ਰੀਤ ਸਿੰਘ ਲਿਖਦੇ ਹਨ ਕਿ- ਮੈਂ ਬਦਲੇ ਦੀ ਭਾਵਨਾਂ ਨਾਲ ਕੀਤੀ ਕਿਸੇ ਵੀ ਕਾਰਵਾਈ ਨਾਲ ਸਹਿਮਤ ਨਹੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ-

ਅਸੀਂ ਤਾਂ ਬਿਲਕੁਲ ਵੀ ਨਹੀ, ਕਿਉਂਕਿ ਅਜੇ ਕੁਝ ਮਹੀਨੇ ਪਹਿਲਾਂ ਦੋ ਦਸੰਬਰ ਦਾ ਹੁਕਮਨਾਮਾ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਖੁਦ ਅਪਣੇ ਗੁਨਾਹ ਕਬੂਲ ਕੀਤੇ ਸਨ ਜਿਸ ਸਦਕਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਥੇ ਧਾਰਮਿਕ ਤਨਖ਼ਾਹ ਲਾਈ ਉੱਥੇ ਅਕਾਲੀ ਸਿਆਸਤ ਨੂੰ ਮਜਬੂਤ ਰੱਖਣ ਲਈ ਕੁਝ ਆਦੇਸ਼ ਦਿੱਤੇ। ਜਿੰਨਾਂ ਨੂੰ ਨਾ ਸਿਰਫ ਇੰਨ੍ਹਾਂ ਭਗੌੜੇ ਅਕਾਲੀਆਂ ਨੇ ਘੱਟੇ ਮਿੱਟੀ ਰੋਲਿਆ ਬਲਕਿ ਬਦਲੇ ਦੀ ਭਾਵਨਾ ਤਹਿਤ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਦਿਆਂ ਉੱਨਾਂ ਨੂੰ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ। ਇਹ ਸਰਾਸਰ ਬਦਲੇ ਦੀ ਭਾਵਨਾ ਤਹਿਤ ਸੀ। ਪੰਜਾਬੀ ਦਾ ਅਖਾਣ ਹੈ ਅਸੀਂ ਮਾਰੀਏ ਤਾਂ ਪੋਲੇ ਜੇ ਤੁਸੀਂ ਮਾਰੋ ਤਾਂ ਠੋਲੇ। ਜਾ ਬਾਣੀ ਦਾ ਫੁਰਮਾਨ ਹੈ- ਜੇਹਾ ਬੀਜੈ ਸੋ ਲੁਣੈ………। ਗਿ.ਹਰਪ੍ਰੀਤ ਸਿੰਘ ਜਿੱਥੇ ਮਜੀਠੀਆ ਦੇ ਹੱਕ ਵਿੱਚ ਆਏ ਹਨ, ਉੱਥੇ ਹੀ ਅਕਾਲੀ ਦਲ ਦੇ ਲੀਡਰਾਂ ਤੇ ਵੀ ਵਰਦੇ ਨਜ਼ਰ ਆਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement