
ਸਥਾਨਕ ਨਗਰ ਨਿਗਮ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ, ਨਵੀਂ ਭਰਤੀ, ਅੱਜ ਦੇ ਪੇ ਸਕੇਲ ਮੁਤਾਬਕ ਤਨਖ਼ਾਹਾਂ ਦੇਣ, ਪੜ੍ਹੇ ਲਿਖੇ ਸਫ਼ਾਈ ...
ਬਠਿੰਡਾ, ਸਥਾਨਕ ਨਗਰ ਨਿਗਮ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ, ਨਵੀਂ ਭਰਤੀ, ਅੱਜ ਦੇ ਪੇ ਸਕੇਲ ਮੁਤਾਬਕ ਤਨਖ਼ਾਹਾਂ ਦੇਣ, ਪੜ੍ਹੇ ਲਿਖੇ ਸਫ਼ਾਈ ਕਰਮਚਾਰੀਆਂ ਨੂੰ ਤਰਕੀਆਂ ਦੇਣ ਵਰਗੀਆਂ ਅਹਿਮ ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਨਗਰ ਨਿਗਮ ਦਫ਼ਤਰ ਦਾ ਘਿਰਾਉ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸਫ਼ਾਈ ਕਾਮਿਆਂ ਨੇ ਨਗਰ ਨਿਗਮ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਸਮਾਂ ਰਹਿੰਦੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਣਗੇ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਵਿਨੋਦ ਕੁਮਾਰ ਨੇ ਕਿਹਾ ਕਿ ਮੇਅਰ ਬਲਵੰਤ ਰਾਏ ਨਾਥ ਅਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਜਿਹੜੀ ਚੋਰੀ ਚੋਰੀ ਸਫ਼ਾਈ ਸੇਵਕਾਂ ਦੀ ਭਰਤੀ ਕੀਤੀ ਅਤੇ ਮੰਗ ਰੱਖੀ ਕਿ ਸਫ਼ਾਈ ਸੇਵਕਾਂ ਦੇ ਬੱਚੇ ਹੀ ਰੱਖੇ ਜਾਣ। ਇਸ ਭਰਤੀ ਵਿਚ ਕਿਉਂਕਿ ਸਫ਼ਾਈ ਸੇਵਕਾਂ ਨੇ ਹੀ ਆਪਣੀ ਮਿਹਨਤ ਅਤੇ ਲਗਨ ਨਾਲ ਪੰਜਾਬ ਵਿਚ ਬਠਿੰਡਾ ਨੂੰ ਨੰਬਰ ਵੰਨ ਬਣਾਇਆ ਹੈ।
ਇਸ ਮੌਕੇ ਜਨਰਲ ਸਕੱਤਰ ਓਮ ਪ੍ਰਕਾਸ਼ ਨੇ ਚੇਤਾਵਨੀ ਦਿਤੀ ਕਿ ਜੇਕਰ ਸਫ਼ਾਈ ਕਰਮਚਾਰੀਆਂ ਦੇ ਬੱਚੇ ਇਸ ਭਰਤੀ ਵਿਚ ਨਹੀਂ ਰੱਖੇ ਗਏ ਤਾਂ ਹੋਰ ਸੰਸਥਾਵਾਂ ਨੂੰ ਨਾਲ ਲੈ ਕੇ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਪਵਨ ਨਾਥ, ਕਿਸ਼ੋਰ, ਗੋਪਾਲ, ਅਜੇ ਮਲਕਟ, ਵਿਕਰਮ ਪਾਂਡੇ, ਵਿਨੋਦ ਰਾਣਾ, ਫਕੀਰ ਚੰਦ, ਰਜਿੰਦਰ ਆਦਿ ਹਾਜਰ ਸਨ।