ਵੱਡੇ ਬਾਦਲ ਦੀ ਸਿਹਤ ਵਿਗੜੀ, ਬਠਿੰਡਾ 'ਚ ਕਰਵਾਈ ਜਾਂਚ
Published : Jul 25, 2020, 10:58 am IST
Updated : Jul 25, 2020, 10:58 am IST
SHARE ARTICLE
Parkash Badal
Parkash Badal

90ਵੇਂ ਤੋਂ ਟੱਪੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਸਿਹਤ ਵਿਗੜਣ ਦੀ ਸੂਚਨਾ ਹੈ। ਪਤਾ ਚੱਲਿਆ ਹੈ ਕਿ

ਬਠਿੰਡਾ, 24  ਜੁਲਾਈ ( ਸੁਖਜਿੰਦਰ ਮਾਨ): 90ਵੇਂ ਤੋਂ ਟੱਪੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਸਿਹਤ ਵਿਗੜਣ ਦੀ ਸੂਚਨਾ ਹੈ। ਪਤਾ ਚੱਲਿਆ ਹੈ ਕਿ ਛਾਤੀ ਤੇ ਪੇਟ ਵਿਚ ਸਮੱਸਿਆ ਹੋਣ ਕਾਰਨ ਉਹ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਚ ਪੁੱਜੇ, ਜਿੱਥੇ ਉਨ੍ਹਾਂ ਅਪਣੇ ਸਰੀਰ ਦੇ ਕਈ ਤਰ੍ਹਾਂ ਟੈਸਟ ਕਰਵਾਏ। ਉਹ ਮਾਲ ਰੋਡ ਸਥਿਤ ਰੋਮਾਣਾ ਅਲਟਰਾਸਾਊਂਡ ਵਿਚ ਵੀ ਗਏ, ਜਿੱਥੇ ਸ: ਬਾਦਲ ਦੇ ਪੇਟ ਦਾ ਅਲਟਰਾਸਾਉਂਡ ਕੀਤਾ ਗਿਆ। ਹਾਲਾਂਕਿ ਇਸ ਮੌਕੇ ਸ: ਬਾਦਲ ਜਾਂ ਉਨ੍ਹਾਂ ਦੇ ਸਟਾਫ਼ ਨੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਪ੍ਰੰਤੂ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਵੱਡੇ ਬਾਦਲ ਦੀ ਛਾਤੀ ਵਿਚ ਚੱਲ ਰਹੀ ਇੰਨਫ਼ੈਕਸ਼ਨ ਵਧਣ ਲੱਗੀ ਹੈ।  ਇਸ ਤੋਂ ਇਲਾਵਾ ਉਮਰ ਦੇ ਹਿਸਾਬ ਨਾਲ ਹੋਰ ਸਮੱਸਿਆ ਵੀ ਦਰਪੇਸ਼ ਹਨ। ਸੂਚਨਾ ਮੁਤਾਬਕ ਉਹ ਤਾਲਾਬੰਦੀ ਤੋਂ ਪਹਿਲਾਂ ਚੰਡੀਗੜ੍ਹ ਜਾਂ ਦਿੱਲੀ ਤੋਂ ਅਪਣਾ ਚੈੱਕਅਪ ਕਰਵਾਉਂਦੇ ਸਨ ਪ੍ਰੰਤੂ ਹੁਣ ਤਾਲਾਬੰਦੀ ਦੌਰਾਨ ਸ: ਬਾਦਲ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਬਾਦਲ ਹੀ ਬੈਠੇ ਹੋਏ ਹਨ ਤੇ ਉਨ੍ਹਾਂ ਅਪਣੀਆਂ ਗਤੀਵਿਧੀਆਂ ਪ੍ਰਵਾਰ ਤ ਕੀਤੀਆਂ ਹੋਈਆਂ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement