ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਫਿਰ ਡਿਊਟੀ ਸੰਭਾਲੀ
Published : Jul 25, 2020, 9:40 am IST
Updated : Jul 25, 2020, 9:40 am IST
SHARE ARTICLE
Suresh Kumar
Suresh Kumar

ਪਿਛਲੇ ਤਿੰਨ ਦਿਨਾਂ ਤੋਂ ਮੁੱਖ ਮੰਤਰੀ ਤੇ ਉਨ੍ਹਾਂ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵਿਚਾਲੇ ਚਲ ਰਹੀ

ਚੰਡੀਗੜ੍ਹ, 24 ਜੁਲਾਈ (ਜੀ.ਸੀ. ਭਾਰਦਵਾਜ) : ਪਿਛਲੇ ਤਿੰਨ ਦਿਨਾਂ ਤੋਂ ਮੁੱਖ ਮੰਤਰੀ ਤੇ ਉਨ੍ਹਾਂ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵਿਚਾਲੇ ਚਲ ਰਹੀ ਨਾਰਾਜ਼ਗੀ ਅਤੇ ਗਿਲੇ-ਸ਼ਿਕਵੇ ਦੂਰ ਹੋ ਗਏ ਹਨ ਅਤੇ ਅੱਜ ਬਾਅਦ ਦੁਪਹਿਰ ਸੁਰੇਸ਼ ਕੁਮਾਰ ਨੇ ਸਰਕਾਰੀ ਫ਼ਾਈਲਾਂ ਤੇ ਕਾਗ਼ਜ਼-ਪੱਤਰ ਦੇਖਣੇ ਤੇ ਨਿਪਟਾਉਣੇ ਸ਼ੁਰੂ ਕਰ ਦਿਤੇ। 1983 ਬੈਚ ਦੇ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਸੁਰੇਸ਼ ਕੁਮਾਰ ਨੇ ਪਿਛਲੇ ਮੰਗਲਵਾਰ ਤੋਂ ਸਰਕਾਰੀ ਕੰਮਕਾਜ ਕਰਨਾ ਬੰਦ ਕਰ ਦਿਤਾ ਸੀ।
ਸਟਾਫ਼-ਸੇਵਾਦਾਰਾਂ ਤੇ ਡਰਾਈਵਰ ਨੂੰ ਵਾਪਸ ਭੇਜ ਕੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਕਿ ਉੁਨ੍ਹਾਂ ਵਿਰੁਧ ਬਤੌਰ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਦਾ ਕੇਸ ਹਾਈ ਕੋਰਟ 'ਚ ਸਰਕਾਰੀ ਐਡਵੋਕੇਟ ਜਨਰਲ ਵਲੋਂ ਪੈਰਵੀ ਠੀਕ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਸੀ।

File Photo File Photo

ਬੁਧਵਾਰ ਤੇ ਵੀਰਵਾਰ ਨੂੰ ਮੁੱਖ ਮੰਤਰੀ ਨਾਲ ਘੰਟਿਆਂਬੱਧੀ ਹੋਈ ਗੱਲਬਾਤ ਮਗਰੋਂ ਅੱਜ ਉੁਨ੍ਹਾਂ ਫਿਰ ਤੋਂ ਡਿਊਟੀ ਸੰਭਾਲ ਲਈ ਹੈ ਪਰ ਪਹਿਲਾਂ ਵਾਂਗ ਸੁਰੇਸ਼ ਕੁਮਾਰ ਅਪਣੀ ਨਿਜੀ ਰਿਹਾਇਸ਼ ਸੈਕਟਰ 16 ਅਤੇ ਪੰਜਾਬ ਭਵਨ ਤੋਂ ਹੀ ਕੰਮ ਕਰਨਗੇ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ ਹਫ਼ਤੇ ਮੰਗਲਵਾਰ ਤੇ ਬੁਧਵਾਰ ਨੂੰ ਦੋ ਮੀਟਿੰਗਾਂ ਸਮੇਤ ਸੁਰੇਸ਼ ਕੁਮਾਰ ਹੋਰ ਸਰਕਾਰੀ ਕੰਮਕਾਜ ਵੀ ਨਿਪਟਾਉਣਗੇ। ਜ਼ਿਕਰਯੋਗ ਹੈ ਕਿ ਸਾਢੇ ਤਿੰਨ ਸਾਲ ਪਹਿਲਾਂ ਹੋਈ ਉੁਨ੍ਹਾਂ ਦੀ ਨਿਯੁਕਤੀ ਵਿਰੁਧ ਹਾਈ ਕੋਰਟ 'ਚ ਚਲ ਰਹੇ ਕੇਸ ਦੀ ਅਗਲੀ ਸੁਣਵਾਈ 14 ਸਤੰਬਰ ਨੂੰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement