ਸ਼ੋਸ਼ਲ ਮੀਡੀਆ ਪਲੇਟਫਾਰਮਾਂ`ਤੇ ਫੈਲਾਏ ਜਾ ਰਹੇ ਐਸ.ਐਮ.ਐਸਜ਼ ਤੋਂ ਸਾਵਧਾਨ ਰਹੋ: ਪੰਜਾਬ ਪੁਲੀਸ
Published : Jul 25, 2020, 5:16 pm IST
Updated : Jul 25, 2020, 5:21 pm IST
SHARE ARTICLE
 FILE PHOTO
FILE PHOTO

ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਦੇ ਡੀਆਈਟੀਏਸੀ ਨੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ.....

ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਦੇ ਡੀਆਈਟੀਏਸੀ ਨੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਮੈਸੇਜ਼ਿੰਗ ਸੇਵਾਵਾਂ ਜਿਵੇਂ ਕਿ ਐਸਐਮਐਸ ਜਾਂ ਵਟਸਐਪ ਰਾਹੀਂ ਫੈਲਾਏ ਜਾ ਰਹੇ  ਯੂਆਰਐਲ (URL) ਸੁਨੇਹਿਆਂ, ਜਿਸ ਵਿੱਚ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ 2000 ਰੁਪਏ ਦਾ ਮੁਫ਼ਤ ਕੋਵਿਡ ਰਾਹਤ ਪੈਕੇਜ ਦਿੱਤੇ ਜਾਣ ਸਬੰਧੀ ਦਰਸਾਇਆ ਜਾਂਦਾ ਹੈ,`ਤੇ ਕਲਿੱਕ ਕਰਕੇ ਉਸ ਲਿੰਕ ਨੂੰ ਨਾ ਖੋਲਣ।

WhatsAppWhatsApp

ਇਸ ਦਾ ਖੁਲਾਸਾ ਕਰਦਿਆਂ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਧੋਖਾਧੜੀ ਵਾਲੇ ਵਾਲੇ ਸੁਨੇਹੇ ਨੂੰ ਖੋਲਣ ਨਾਲ ਤੁਹਾਡੇ ਡਿਵਾਈਸ ਦਾ ਕੰਟਰੋਲ ਸਾਈਬਰ ਅਪਰਾਧੀਆਂ ਦੇ ਹੱਥ ਵਿੱਚ ਜਾ ਸਕਦਾ ਹੈ।

 How to secure your whatsapp whatsapp

ਜਿਸ ਨਾਲ ਉਹ ਤੁਹਾਡੇ ਡਾਟਾ ਅਤੇ ਪੈਸਿਆਂ ਨਾਲ ਸਬੰਧਤ ਜਾਣਕਾਰੀ ਤੱਕ ਪਹੁੰਚ ਕਰਕੇ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਵਿੱਚ ਇਹ ਸੰਦੇਸ਼ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਕਿ “ਸਰਕਾਰ ਨੇ ਆਖਰਕਾਰ ਮਨਜ਼ੂਰੀ ਦੇ ਕੇ ਹਰੇਕ ਨਾਗਰਿਕ ਨੂੰ 2 ਹਜ਼ਾਰ ਰੁਪਏ ਦੇ ਮੁਫ਼ਤ ਕੋਵਿਡ ਰਾਹਤ ਫੰਡ ਦੇਣੇ ਸ਼ੁਰੂ ਕਰ ਦਿੱਤੇ ਹਨ।

WhatsAPPWhatsAPP

ਹੇਠਾਂ ਦਿੱਤਾ ਹੈ ਕਿ ਕਿਵੇਂ ਇਸ ਰਾਸ਼ੀ ਨੂੰ ਕਲੇਮ ਕਰਨਾ ਹੈ ਅਤੇ ਆਪਣੇ ਕਿਵੇਂ ਤੁਰੰਤ ਆਪਣੇ ਖਾਤੇ ਵਿੱਚ ਪ੍ਰਾਪਤ ਕਰਨਾ ਹੈ ਜਿਵੇਂ ਕਿ ਮੈਂ ਹੁਣੇ ਇਸ ਲਿੰਕ ਤੋਂ ਕੀਤਾ ਹੈ https://covid19-relieffund.com/ ਤੁਸੀਂ ਸਿਰਫ ਇੱਕ ਵਾਰ ਕਲੇਮ ਕਰਕੇ ਰਾਸ਼ੀ ਆਪਣੇ ਖਾਤੇ ਵਿੱਚ ਪ੍ਰਾਪਤ ਕਰ ਸਕਦੇ ਹੋ ਅਤੇ ਇਹ ਸੀਮਿਤ ਹੈ ਇਸ ਲਈ ਆਪਣੀ ਰਾਸ਼ੀ ਤੁਰੰਤ ਪ੍ਰਾਪਤ ਕਰੋ।"

Corona Virus Corona Virus

ਉਨ੍ਹਾਂ ਦੱਸਿਆ ਕਿ ਇਕ ਵਾਰ ਜਦੋਂ ਕੋਈ ਵੀ ਯੂਆਰਐਲ (URL) ਉਤੇ ਕਲਿੱਕ ਕਰਨ ਤੋਂ ਬਾਅਦ ਪੇਜ ਖੋਲ੍ਹਦਾ ਹੈ, ਤਾਂ ਇਹ ਵਧਾਈ ਸੰਦੇਸ਼ ਨੂੰ ਦਰਸਾਉਂਦਾ ਹੈ। “ਆਪਣੇ ਬੈਂਕ ਖਾਤੇ ਵਿੱਚ ਤੁਰੰਤ 7,000 ਰੁਪਏ ਮੁਫਤ ਪ੍ਰਾਪਤ ਕਰੋ। ਮੁਫ਼ਤ ਲਾਕਡਾਉਨ ਰਾਹਤ ਫੰਡਾਂ ਦਾ ਲਾਭ ਲੈਣ ਲਈ ਕਿਰਪਾ ਕਰਕੇ ਸਰਵੇ ਨੂੰ ਪੂਰਾ ਕਰੋ”

ਵਧਾਈ ਸੰਦੇਸ਼ ਦੇ ਨਾਲ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਇੱਕ ਭਾਰਤੀ ਨਾਗਰਿਕ ਹੋ? ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਬਾਅਦ, ਇਹ ਵੇਖਿਆ ਗਿਆ ਹੈ ਕਿ ਇਸ ਲਿੰਕ ਵਿੱਚ ਅਸਲ ਵਿੱਚ ਇੱਕ ਪ੍ਰਸ਼ਨਾਵਲੀ ਹੁੰਦੀ ਹੈ ਜਿਸ ਵਿੱਚ ਤੁਹਾਡੇ ਤੋਂ ਕਈ ਹੋਰ ਵੇਰਵਿਆਂ ਬਾਰੇ ਪੁੱਛਿਆ ਜਾਂਦਾ ਹੈ ਜਿਵੇਂ ਕਿ "ਉਨ੍ਹਾਂ ਦੇ ਲੌਗਿਨ ਦੌਰਾਨ ਤੁਸੀਂ ਕਿੰਨਾ ਸਮਾਂ ਬਣੇ ਰਹਿ ਸਕਦੇ ਹੋ?

ਤੁਸੀਂ ਮੁਫ਼ਤ 7,000 ਰੁਪਏ ਦੀ ਵਰਤੋਂ ਕਿਸ ਲਈ ਕਰੋਗੇ? ਉਸ ਤੋਂ ਬਾਅਦ ਤੁਹਾਨੂੰ 7,000 ਰੁਪਏ ਮਿਲਣ ਸਬੰਧੀ ਇੱਕ ਵਧਾਈ ਸੰਦੇਸ਼ ਮਿਲੇਗਾ। ਤੁਸੀਂ ਇਸ ਸੰਦੇਸ਼ ਨੂੰ ਦੂਜੇ ਗਰੁੱਪਾਂ ਅਤੇ ਸੰਪਰਕਾਂ ਨਾਲ ਸਾਂਝਾ ਕਰਨ ਲਈ ਇੱਕ ਲਿੰਕ ਪ੍ਰਾਪਤ ਕਰੋਗੇ।

ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ਵਿੱਚ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ੱਕੀ ਯੂ.ਆਰ.ਐਲ ਲਿੰਕਾਂ ਉਤੇ ਕਲਿੱਕ ਨਾ ਕਰਨ। “ਜੇ ਕਿਸੇ ਸਾਹਮਣੇ ਅਜਿਹਾ ਕੋਈ ਸੰਦੇਸ਼ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਆਉਂਦਾ ਹੈ ਤਾਂ ਇਸਨੂੰ ਹੋਰਨਾਂ ਨੂੰ ਅੱਗੇ ਨਾ ਭੇਜੋ ਬਲਕਿ ਇਸ ਨੂੰ ਤੁਰੰਤ ਡਿਲੀਟ ਕਰ ਦਿਓ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੇ ਲਿੰਕਾਂ `ਤੇ ਕਲਿੱਕ ਕਰਨਾ ਵਧੇਰੇ ਜੋਖਮ ਪੈਦਾ ਕਰਦਾ ਹੈ ਕਿਉਂਕਿ ਇਹ ਮਾਲਵੇਅਰ ਹੋ ਸਕਦਾ ਹੈ ਜੋ ਤੁਹਾਨੂੰ ਹੋਰਨਾਂ ਧੋਖਾਧੜੀ ਵਾਲੀਆਂ ਸਾਈਟਾਂ `ਤੇ ਭੇਜ ਸਕਦਾ ਹੈ ਜਿਸ ਨਾਲ ਉਪਭੋਗਤਾ ਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ।”

ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸੁਨੇਹਿਆਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੇ ਬਿਨਾਂ ਕਿਸੇ ਖਬਰ ਜਾਂ ਲਿੰਕ ਨੂੰ  ਅੱਗੇ ਨਾ ਭੇਜਣ ਅਤੇ ਇਹ ਤਸਦੀਕ ਕਰਨ ਕਿ ਉੱਚਿਤ ਵੈਬਸਾਈਟ ਉੱਤੇ ਇਸ ਬਾਰੇ ਕੋਈ ਅਧਿਕਾਰਤ ਘੋਸ਼ਣਾ ਕੀਤੀ ਗਈ ਹੈ ਜਾਂ ਨਹੀਂ।

ਉਨ੍ਹਾਂ ਕਿਹਾ “ਇਸ ਸਬੰਧ ਵਿਚ ਕੋਈ ਵੀ ਜਾਣਕਾਰੀ ਜਾਂ ਕਿਸੇ ਹੋਰ ਸਾਈਬਰ ਅਪਰਾਧ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਟੇਟ ਸਾਈਬਰ ਕਰਾਈਮ ਇਨਵੈਸਟੀਗੇਸ਼ਨ ਸੈਂਟਰ ਨੂੰ ਈਮੇਲ ਆਈਡੀ ssp.cyber-pb@nic.in `ਤੇ ਭੇਜੀ ਜਾ ਸਕਦੀ ਹੈ ਤਾਂ ਜੋ ਵਿਭਾਗ ਵੱਲੋਂ ਅਜਿਹੀਆਂ ਧੋਖਾਧੜੀ ਵਾਲੀਆਂ ਕਾਰਵਾਈਆਂ ਵਿਚ ਸ਼ਾਮਲ ਅਪਰਾਧੀਆਂ ਵਿਰੁੱਧ ਢੁੱਕਵੀਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਿਆਣਾ ਤੇ ਜੰਮੂ - ਕਸ਼ਮੀਰ ਦੇ ਸਭ ਤੇਜ਼ ਚੋਣ ਨਤੀਜੇ

08 Oct 2024 9:21 AM

ਹਰਿਆਣਾ 'ਚ ਸਰਕਾਰ ਬਣੀ ਤਾਂ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ ?

08 Oct 2024 9:18 AM

ਸਤਿੰਦਰ ਸਰਤਾਜ ਦੀ ਦਸਤਾਰ 'ਤੇ ਟੋਪੀ ਰੱਖਣ ਨੂੰ ਲੈ ਕੇ ਹੋਏ ਵਿਵਾਦ 'ਤੇ ਚਿੰਤਕ ਨੇ ਦੱਸਿਆ ਕਿ ਉਹ ਸਿੱਖ ਨਹੀਂ ਗੁਰੂ ਦਾ !

07 Oct 2024 9:23 AM

ਸਤਿੰਦਰ ਸਰਤਾਜ ਦੀ ਦਸਤਾਰ 'ਤੇ ਟੋਪੀ ਰੱਖਣ ਨੂੰ ਲੈ ਕੇ ਹੋਏ ਵਿਵਾਦ 'ਤੇ ਚਿੰਤਕ ਨੇ ਦੱਸਿਆ ਕਿ ਉਹ ਸਿੱਖ ਨਹੀਂ ਗੁਰੂ ਦਾ !

07 Oct 2024 9:21 AM

Big News: BDPO Office 'ਚ MLA Narinder Kaur Bharaj Raid, BDPO 'ਤੇ Bribe ਲੈ ਕੇ ਉਮੀਦਵਾਰਾਂ ਦੇ ਕਾਗਜ਼ ਪਾਸ .

06 Oct 2024 10:00 AM
Advertisement