ਸਾਰੀਆਂ ਸਿਆਸੀ ਧਿਰਾਂ ਵਲੋਂ ਸੁਖਬੀਰ ਬਾਦਲ ਦੀ ਘੇਰਾਬੰਦੀ, ਵੱਡੇ ਬਾਦਲ ਬੇਵੱਸ
Published : Jul 25, 2020, 9:29 am IST
Updated : Jul 25, 2020, 9:35 am IST
SHARE ARTICLE
Sukhbir Badal
Sukhbir Badal

ਤੀਸਰੀ ਧਿਰ ਦੇ ਉਭਰਨ ਦੀ ਸੰਭਾਵਨਾ , ਸੁਖਬੀਰ ਬਾਦਲ 'ਤੇ ਨਿਸ਼ਾਨੇ ਹੋਏ ਤਿੱਖੇ

ਗੁਰਦਾਸਪੁਰ, 24 ਜੁਲਾਈ (ਹਰਜੀਤ ਸਿੰਘ ਆਲਮ) : ਪੰਜਾਬ ਦੀ ਰਿੜਦੀ ਜਾ ਰਹੀ ਸਿਆਸਤ ਵਿਚੋਂ ਲੋਕ ਪੱਖੀ ਕਿਧਰੇ ਵੀ ਕੁੱਝ ਨਜ਼ਰ ਨਹੀਂ ਆ ਰਿਹਾ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਿਸ਼ਾਨੇ 'ਤੇ ਇਸ ਸਮੇਂ ਸੁਖਬੀਰ ਸਿੰਘ ਬਾਦਲ ਹੀ ਹੋਣ ਕਾਰਨ ਸੁਖਬੀਰ ਦੀ ਸਿਆਸੀ ਘੇਰਾਬੰਦੀ ਲਗਾਤਾਰ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ ਜਿਸ ਕਾਰਨ ਸੁਖਬੀਰ ਦੀਆਂ ਸਿਆਸੀ ਮੁਸ਼ਕਲਾਂ ਹੋਰ ਵਧਣ ਦੇ ਆਸਾਰ ਬਣਦੇ ਜਾ ਰਹੇ ਹਨ। ਇਸ ਦੀ ਇਕ ਉਘੜਵੀਂ ਉਦਾਹਰਣ ਦੇਖੀ ਜਾ ਸਕਦੀ ਹੈ ਕਿ ਕੁੱਝ ਦਿਨਾਂ ਤੋਂ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਵੱਖ-ਵੱਖ ਹੋ ਚੁੱਕੇ ਹਨ ਪਰ ਹੈਰਾਨਗੀ ਦੀ ਗੱਲ ਹੈ ਕਿ ਦੋਵਾਂ ਆਗੂਆਂ ਦੇ ਨਿਸ਼ਾਨੇ 'ਤੇ ਸੁਖਬੀਰ ਬਾਦਲ ਹੀ ਹਨ।

ਆਮ ਆਦਮੀ ਪਾਰਟੀ, ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ, ਬਸਪਾ ਅਤੇ ਬਲਵੰਤ ਸਿੰਘ ਰਾਮੂਵਾਲੀਆ ਦੇ ਨਿਸ਼ਾਨੇ 'ਤੇ ਹੋਰ ਕੋਈ ਨਹੀਂ ਸਗੋਂ ਸੁਖਬੀਰ ਬਾਦਲ ਹੀ ਹਨ। ਬਾਦਲ ਅਕਾਲੀ ਦਲ ਵਿਚੋਂ ਜਿਹੜੇ ਅਕਾਲੀ ਆਗੂ ਕਿਰਦੇ ਜਾ ਰਹੇ ਹਨ ਉਨ੍ਹਾਂ ਦੇ ਨਿਸ਼ਾਨੇ 'ਤੇ ਵੀ ਸੁਖਬੀਰ ਬਾਦਲ ਹੀ ਹਨ। ਬੀਤੇ ਕਲ ਬਾਦਲ ਦਲ ਨੂੰ ਅਲਵਿਦਾ ਆਖਣ ਵਾਲੇ ਵੱਡੇ ਸਵਰਗੀ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ਵੀ ਕਈ ਸਾਲ ਬਾਦਲ ਦਲ ਵਿਚ ਰਹਿਣ ਦੇ ਬਾਵਜੂਦ ਬਿਆਨਾਂ ਰਾਹੀਂ ਸੁਖਬੀਰ ਸਿੰਘ ਬਾਦਲ ਨੂੰ ਹੀ ਅਪਣੇ ਨਿਸ਼ਾਨੇ ਤੇ ਲਿਆ ਹੈ।

ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਸੁਖਬੀਰ ਬਾਦਲ ਅਕਾਲੀ ਦਲ ਨੂੰ ਕਾਰਪੋਰੇਟ ਘਰਾਣਿਆਂ ਵਾਂਗ ਚਲਾ ਰਹੇ ਹਨ। ਤਲਵੰਡੀ ਨੇ ਇਥੋਂ ਤਕ ਕਹਿ ਮਾਰਿਆ ਹੈ ਕਿ ਸੁਖਬੀਰ ਬਾਦਲ ਨੇ ਪਾਰਟੀ ਨੂੰ ਪਾਰਟੀ ਹੀ ਨਹੀਂ ਰਹਿਣ ਦਿਤਾ।ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਜਿਨ੍ਹਾਂ ਨੇ ਲੋਕ ਭਲਾਈ ਕਾਰਪੋਰੇਸ਼ਨ ਖੜੀ ਕਰ ਲਈ ਹੈ ਉਨ੍ਹਾਂ ਦੇ ਵੀ ਸਾਰੇ ਹਮਲੇ ਸੁਖਬੀਰ ਬਾਦਲ 'ਤੇ ਹੁੰਦੇ ਹਨ। ਕੋਈ ਵਿਸ਼ਲੇਸ਼ਣ ਨਹੀਂ ਜਿਹੜਾ ਰਾਮੂਵਾਲੀਆ ਨੇ ਸੁਖਬੀਰ ਲਈ ਨਾ ਵਰਤਿਆ ਹੋਵੇ। ਇਸੇ ਤਰ੍ਹਾਂ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਹ ਅਕਾਲੀ ਦਲ ਦੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ਵਿਚ ਸਾਰੇ ਮੁੱਦੇ ਉਠਾਉਂਦੇ ਰਹੇ ਹਨ ਪਰ ਉਥੇ ਵੱਡੇ ਬਾਦਲ ਦੀ ਕੋਈ ਪੇਸ਼ ਨਹੀਂ ਸੀ ਜਾਂਦੀ ਅਤੇ ਇਸ ਤਰ੍ਹਾਂ ਲਗਦਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਪਣੇ ਪੁੱਤਰ ਮੂਹਰੇ ਬੇਵੱਸ ਜਿਹੇ ਹੋ ਕਿ ਰਹਿ ਚੁੱਕੇ ਹਨ।

Ranjit Singh Brahmpura Ranjit Singh Brahmpura

ਮੀਟਿੰਗਾਂ ਦੌਰਾਨ ਵੱਡੇ ਬਾਦਲ ਦੀ ਕਿਸੇ ਵੀ ਰਾਇ ਨੂੰ ਸੁਖਬੀਰ ਬਾਦਲ ਵਲੋਂ ਇਕ ਤਰ੍ਹਾਂ ਨਾਲ ਅਣਸੁਣਿਆ ਹੀ ਕਰ ਦਿਤਾ ਜਾਂਦਾ ਰਿਹਾ ਹੈ। ਸ. ਢੀਂਡਸਾ ਦੇ ਨਿਸ਼ਾਨੇ 'ਤੇ ਇਕ ਤਰ੍ਹਾਂ ਨਾਲ ਕਾਂਗਰਸ ਅਤੇ ਭਾਜਪਾ ਆਦਿ ਦੀ ਬਜਾਏ ਸੁਖਬੀਰ ਬਾਦਲ ਹੀ ਹਨ। ਪੰਜਾਬ ਦੀਆਂ ਹੋਰ ਛੋਟੀਆਂ-ਮੋਟੀਆਂ ਪਾਰਟੀਆਂ ਜਾਂ ਜਥੇਬੰਦੀਆਂ ਨੇ ਸੁਖਬੀਰ ਬਾਦਲ ਨੂੰ ਹੀ ਅਪਣਾ ਮੁੱਖ ਨਿਸ਼ਾਨਾ ਬਣਾਇਆ ਹੋਇਆ ਹੈ। ਇਥੇ ਹੀ ਬੱਸ ਨਹੀਂ ਗਰਮ ਦਲੀਏ ਵੀ ਰਾਮ ਰਹੀਮ ਨੂੰ ਅਣਮੰਗੀ ਮੁਆਫ਼ੀ ਜਾਂ ਬੇਅਦਬੀ ਕਾਂਡ ਲਈ ਬਾਦਲ ਦਲ ਨੂੰ ਹੀ ਨਿਸ਼ਾਨੇ 'ਤੇ ਲੈ ਰਹੇ ਹਨ।

ਸ. ਸੇਖਵਾਂ ਨੇ ਬੀਤੇ ਕਲ ਰੋਜ਼ਾਨਾ ਸਪੋਕਸਮੈਨ ਦੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਬੇਅਦਬੀ ਕਾਂਡ ਦੇ ਬਾਅਦ 17 ਮਹੀਨੇ ਬਾਦਲ ਦੀ ਸਰਕਾਰ ਨੇ ਇਸ ਸਬੰਧ ਵਿਚ ਕੁੱਝ ਨਹੀਂ ਕੀਤਾ ਅਤੇ ਹੁਣ ਪੰਜਾਬ ਅੰਦਰ ਕੈਪਟਨ ਦੀ ਸਰਕਾਰ ਬਣਿਆਂ ਵੀ ਤਿੰਨ ਸਾਲ ਹੋ ਚੁੱਕੇ ਹਨ ਅਤੇ ਇਸ ਤਰ੍ਹਾਂ ਕੈਪਟਨ ਸਰਕਾਰ ਨੇ ਵੀ ਇਸ ਅਤਿ ਨਾਜ਼ੁਕ ਮੁੱਦੇ ਨੂੰ ਸ਼ਜ਼ੀਦਗੀ ਨਾਲ ਨਹੀਂ ਲਿਆ। ਇਸ ਲਈ ਸੇਖਵਾਂ ਆਖਦੇ ਹਨ ਕਿ ਇਸ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਅਤੇ ਕੈਪਟਨ ਆਪਸ ਵਿਚ ਰਲੇ ਹੋਏ ਹਨ ਅਤੇ ਇਹ ਤਾਂ ਹੁਣ ਜੱਗ ਜ਼ਾਹਰ ਵੀ ਹੋ ਚੁੱਕਾ ਹੈ।

Sukhbir Badal Sukhbir Badal

ਇਸ ਤਰ੍ਹਾਂ ਜਿਹੜੇ ਅਕਾਲੀ ਆਗੂ ਅਕਾਲੀ ਦਲ ਬਾਦਲ ਵਿਚੋਂ ਕਿਰ ਰਹੇ ਹਨ ਉਹ ਤਾਂ ਕਾਂਗਰਸ ਨਾਲੋਂ ਵੀ ਸੁਖਬੀਰ ਬਾਦਲ 'ਤੇ ਤਿੱਖੇ ਹਮਲੇ ਕਰ ਰਹੇ ਹਨ ਕਿਉਂਕਿ ਉਹ ਇਹ ਬਾਖੂਬੀ ਜਾਣਦੇ ਹਨ ਕਿ ਅਕਾਲੀ ਦਲ ਵਿਚ ਕੀ ਹੁੰਦਾ ਰਿਹਾ ਹੈ। ਇਸ ਲਈ ਅਜਿਹੇ ਅਕਾਲੀ ਆਗੂਆਂ ਦੀ ਰਾਇ ਨੂੰ ਵਿਰੋਧੀ ਤੇ ਲੋਕ ਵਧੇਰੇ ਧਿਆਨ ਨਾਲ ਸੁਣ ਕੇ ਉਸ ਤੇ ਵਿਸ਼ਵਾਸ਼ ਵੀ ਕਰਦੇ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਜਿਹੜੇ ਹੁਣ ਢੀਂਡਸੇ ਦੇ ਖੇਮੇ ਵਿਚ ਦਿਖਾਈ ਦੇ ਰਹੇ ਹਨ ਉਹ ਦਿੱਲੀ ਤੇ ਪੰਜਾਬ ਵਿਚ ਬਾਦਲ ਦਲ ਦਾ ਵੱਡਾ ਨੁਕਸਾਨ ਕਰ ਸਕਦੇ ਹਨ।

ਹੋਰ ਛੇ ਕੁ ਮਹੀਨਿਆਂ ਤਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ ਅਤੇ ਇਸ ਲਈ ਇਨ੍ਹਾਂ ਚੋਣਾਂ ਵਿਚ ਢੀਂਡਸਾ ਤੇ ਜੀ.ਕੇ. ਰਲ ਕੇ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਲਕਟ ਨੂੰ ਸਖ਼ਤ ਮੁਕਾਬਲਾ ਦੇ ਸਕਣ ਦੀ ਸਮਰਥਾ ਰਖਦੇ ਹਨ ਅਤੇ ਇਹ ਨਤੀਜੇ ਵੀ ਪੰਜਾਬ ਦੀ ਅਕਾਲੀ ਸਿਆਸਤ 'ਤੇ ਡੂੰਘਾ ਅਸਰ ਪਾ ਸਕਦੇ ਹਨ। ਹੋਰ ਤਾਂ ਹੋਰ ਪੰਜਾਬ ਅੰਦਰ ਵਿਚਰ ਰਹੀਆਂ ਸਾਰੀਆਂ ਰਾਜਸੀ ਪਾਰਟੀਆਂ ਦਾ ਆਪੋ ਅਪਣਾ ਪੱਕਾ ਵੱਟ ਬੈਂਕ ਹੈ। ਕਾਂਗਰਸ, ਬਸਪਾ ਅਤੇ ਭਾਜਪਾ ਆਦਿ ਦਾ ਪੱਕਾ ਵੋਟ ਬੈਂਕ ਹੈ। ਅਕਾਲੀ ਦਲ ਬਾਦਲ ਦਾ ਵੀ ਪੰਥਕ ਵੋਟ ਬੈਂਕ ਅਤੇ ਕਿਸਾਨ ਜਥੇਬੰਦੀਆਂ ਦਾ ਵੋਟ ਬੈਂਕ ਰਿਹਾ ਹੈ।

Sukhdev Dhindsa Sukhdev Dhindsa

ਅਕਾਲੀ ਦਲ ਅਪਣੇ ਆਪ ਨੂੰ ਕਿਸਾਨਾਂ ਦੀ ਵੀ ਹਮਦਰਦ ਪਾਰਟੀ ਅਖਵਾਉਂਦੇ ਰਹੇ ਹਨ ਅਤੇ ਇਸ ਲਈ ਕਿਸਾਨ ਜਥੇਬੰਦੀਆਂ ਅਕਾਲੀ ਦਲ ਦੇ ਖੇਮੇ ਵਿਚ ਹੀ ਜਾਣੀਆਂ ਜਾਂਦੀਆਂ ਰਹੀਆਂ ਹਨ। ਪਰ ਹੁਣ ਜਦੋਂ ਅਕਾਲੀ ਦਲ ਵਿਚੋਂ ਵੱਡੇ ਚਿਹਰੇ ਕਿਰ ਚੁੱਕੇ ਹਨ ਅਤੇ ਆਗੂਆਂ ਵਲੋਂ ਅਕਾਲੀ ਦਲ ਨੂੰ ਅਲਵਿਦਾ ਆਖਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਜਿਹੜੇ ਅਪਣੀ ਪਾਰਟੀ ਦੇ ਮੁੱਖ ਮੰਤਰੀ 'ਤੇ ਹਮਲੇ ਕਰਦੇ ਰਹਿੰਦੇ ਹਨ ਉਹ ਵੀ ਬਿਆਨਾਂ ਰਾਹੀਂ ਅਕਸਰ ਹੀ ਸੁਖਬੀਰ ਬਾਦਲ ਨੂੰ ਅਪਣੇ ਸ਼ਬਦਿਕ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।

ਹੁਣ ਢੀਂਡਸਾ, ਬ੍ਰਹਮਪੁਰਾ, ਅਜਨਾਲਾ, ਸੇਖਵਾਂ, ਜੀਕੇ, ਰਣਜੀਤ ਸਿੰਘ ਤਲਵੰਡੀ ਆਦਿ ਆਗੂਆਂ ਦੀ ਅਕਾਲੀ ਦੇ ਵੋਟ ਬੈਂਕ ਤੇ ਘੱਟ ਜਾਂ ਵੱਧ ਪਕੜ ਹੋਣੀ ਸੁਭਾਵਿਕ ਹੀ ਹੈ ਅਤੇ ਅਜਿਹੀ ਹਾਲਤ ਵਿਚ ਬਾਦਲ ਦਲ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਖੁਰਾ ਲੱਗਣ ਦੀ ਸੰਭਾਵਨਾ। ਇਸ ਤਰ੍ਹਾਂ ਕੁੱਲ ਮਿਲਾ ਕਿ ਹੁਣ ਅਤੇ ਅਗਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਲਈ ਸਭ ਅੱਛਾ ਰਹਿਣ ਦੀ ਸੰਭਾਵਨਾ ਘੱਟ ਹੈ ਅਤੇ ਅਜਿਹੀ ਹਾਲਤ ਵਿਚ ਦੋਵੇਂ ਰਵਾਇਤੀ ਪਾਰਟੀਆਂ ਦੇ ਖੇਮੇ ਵਿਚ ਰਿਹਾ ਵੋਟ ਬੈਂਕ ਕਿਸੇ ਤੀਸਰੇ ਬਦਲ ਦੀ ਵੀ ਚੋਣ ਕਰ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement