ਕਾਂਗਰਸ ਪ੍ਰਧਾਨ ਦੀ ਕੁਰਸੀ ਦਾ ਮੁੱਦਾ: ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸ਼ਾਜਿਸ਼ ਬੇਨਕਾਬ- ਜਸਵੀਰ ਗੜ੍ਹੀ
Published : Jul 25, 2021, 4:31 pm IST
Updated : Jul 25, 2021, 4:31 pm IST
SHARE ARTICLE
Jasvir Singh Garhi
Jasvir Singh Garhi

ਬਸਪਾ ਪੰਜਾਬ 'ਚ ਕਿਸਾਨ ਅੰਦੋਲਨ ਦੀ ਮਜ਼ਬੂਤੀ ਹਿੱਤ 27 ਜੁਲਾਈ ਨੂੰ ਜ਼ਿਲਾ ਹੈੱਡਕੁਆਟਰਾਂ ਤੇ ਰੋਸ ਮਾਰਚ ਕਰੇਗੀ

ਚੰਡੀਗੜ੍ਹ/ਜਲੰਧਰ - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਬਿਆਨ 'ਚ ਕਿਹਾ ਕਿ ਕਾਂਗਰਸ ਤੇ ਭਾਜਪਾ ਅੰਦਰਖਾਤੇ ਮਿਲੇ ਹੋਏ ਦਲ ਹਨ ਜੋਕਿ ਕਿਸਾਨ ਅੰਦੋਲਨ ਨੂੰ ਅਸਫਲ ਕਰਕੇ ਕਿਸਾਨ ਵਰਗ ਨੂੰ ਕੁਚਲਣਾ ਚਾਹੁੰਦੇ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਾਲੀ ਕੁਰਸੀ ਦਾ ਮੁੱਦਾ ਕਾਂਗਰਸ ਪਾਰਟੀ ਨੇ ਜਾਣ-ਬੁਝਕੇ ਤਿੰਨ-ਚਾਰ ਮਹੀਨੇ ਉਲਝਾਕੇ ਰੱਖਿਆ ਜਿਸ ਨਾਲ ਸਮੂਹ ਪੰਜਾਬੀਆਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਹਟ ਗਿਆ ਅਤੇ ਕਿਸਾਨ ਅੰਦੋਲਨ ਨੂੰ ਕਮਜੋਰ ਕਰਨ ਦੀ ਸਾਜ਼ਿਸ਼ ਕਾਂਗਰਸ ਨੇ ਬਣਾਈ। 

Farmers Protest Farmers Protest

ਅੱਜ ਜਦੋਂ ਕਿਸਾਨ ਅੰਦੋਲਨ ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਪੰਜਾਬ ਦੇ ਲੋਕ ਮੂਹਰਲੀ ਕਤਾਰ ਵਿੱਚ ਖਲੋਕੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਖਤਮ ਕਰਾਉਣ ਲਈ ਲੜ ਰਹੇ ਹਨ, ਉਸ ਮੌਕੇ ਕਾਂਗਰਸ ਦੇ ਬੜਬੋਲੇ ਨਵਨਿਯੁਕਤ ਪ੍ਰਧਾਨ ਵਲੋਂ ਪਿਆਸੇ (ਕਿਸਾਨ) ਖੂਹ ਕੋਲ ਚੱਲਕੇ ਆਉਣ ਦਾ ਹੰਕਾਰੀ ਸੱਦਾ ਦਿੱਤਾ ਜਿਸਦੀ ਨਿੰਦਾ ਕਰਦਿਆਂ ਸ ਗੜ੍ਹੀ ਨੇ ਕਿਹਾ ਸੰਸਦ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ਸ਼ਿਰੋਮਣੀ ਅਕਾਲੀ ਦਲ ਦੇ ਲਿਆਂਦੇ ਕੰਮ ਰੋਕੂ ਮਤੇ ਦਾ ਜਿਥੇ ਪੰਦਰਾਂ ਸੰਸਦ ਮੈਂਬਰਾਂ ਨੇ ਸਮਰਥਨ ਕੀਤਾ ਹੈ

Jasvir Singh GarhiJasvir Singh Garhi

ਓਥੇ ਹੀ ਪੰਜਾਬ ਵਿੱਚ ਸੜਕ ਤੇ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਹਿੱਤ 27 ਜੁਲਾਈ ਨੂੰ ਜਿਲ੍ਹਾ ਹੈੱਡਕੁਆਟਰਾਂ ਤੇ ਰੋਸ ਮਾਰਚ ਤੇ ਕਿਸਾਨ ਅੰਦੋਲਨ ਦੀਆ ਮੰਗਾਂ ਦੇ ਸਮਰਥਨ ਵਿੱਚ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਜਾਰੀ ਕਰਨ ਦਾ ਅੰਦੋਲਨ ਦਿੱਤਾ ਹੈ। ਬਸਪਾ ਦਾ ਇਸ ਅੰਦੋਲਨ ਦੇ ਮਾਧਿਅਮ ਤੋਂ ਲਕਸ਼ ਹੈਕਿ ਕਿਸਾਨ ਅੰਦੋਲਨ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ ਹਿੱਤ ਪੰਜਾਬ ਦੇ ਦਲਿਤ, ਪਛੜੇ ਤੇ ਗਰੀਬ ਮਜ਼ਦੂਰਾਂ ਨੂੰ ਭਾਵਨਾਤਮ ਰੂਪ ਵਿੱਚ ਕਿਸਾਨ ਅੰਦੋਲਨ ਨਾਲ ਜੋੜਿਆ ਜਾ ਸਕੇ  ਜਿਸ ਨਾਲ ਪੰਜਾਬ ਕਿਸਾਨ ਮਜ਼ਦੂਰ ਦਲਿਤ ਪਛੜਾ ਵਿਰੋਧੀ ਕਾਂਗਰਸ ਭਾਜਪਾ ਤੇ ਆਪ ਪਾਰਟੀ ਨੂੰ ਹਰਾਇਆ ਜਾ ਸਕੇ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement