ਕੌਮੀ ਪ੍ਰਭੂਸੱਤਾ ਦੀ ਪ੍ਰਫੁੱਲਤਾ ਦੀ ਥਾਂ ਜਥੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ  
Published : Jul 25, 2021, 6:27 am IST
Updated : Jul 25, 2021, 6:27 am IST
SHARE ARTICLE
image
image

ਕੌਮੀ ਪ੍ਰਭੂਸੱਤਾ ਦੀ ਪ੍ਰਫੁੱਲਤਾ ਦੀ ਥਾਂ ਜਥੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ  ਬਾਦਲਾਂ ਦੀ ਢਾਲ ਬਣਾ ਦਿਤਾ ਹੈ: ਜਥੇਦਾਰ ਹਵਾਰਾ ਕਮੇਟੀ

ਬਾਦਲਾਂ ਦੀ ਢਾਲ ਬਣਾ ਦਿਤਾ ਹੈ: ਜਥੇਦਾਰ ਹਵਾਰਾ ਕਮੇਟੀ

ਗਰੂ ਦੀ ਗੋਲਕ ਵਿਚੋਂ 90 ਲੱਖ ਰੁਪਏ ਇਸ਼ਤਿਹਾਰਾਂ 'ਤੇ ਕਿਉਂ ਖ਼ਰਚ ਕੀਤੇ ਗਏ ਸਨ?

ਅੰਮਿ੍ਤਸਰ 24 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸੱਤਾ ਦੇ ਲੋਭੀਆਂ ਨੇ ਗੰਧਲੀ ਸਿਆਸਤ ਨੂੰ  ਧਰਮ ਤੇ ਇੰਨਾ ਭਾਰੂ ਬਣਾ ਦਿਤਾ ਹੈ ਕਿ ਚਿਟ ਕਪੜੀਏ ਬਹੁ ਗਿਣਤੀ ਜਥੇਦਾਰ ਵੀ ਹੁਣ ਅਕਾਲ ਤਖ਼ਤ ਸਾਹਿਬ ਨੂੰ  ਅਪਣੇ ਸਿਆਸੀ ਆਕਾ ਦੀ ਢਾਲ ਬਣਾ ਕੇ ਅਪਣੀ ਵਫ਼ਾਦਾਰੀ ਦਾ ਸਬੂਤ ਦੇ ਰਹੇ ਹਨ | ਇਹ ਵਿਚਾਰ ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੁਲਾਈ 26 ਜੁਲਾਈ ਦੀ ਮੀਟਿੰਗ ਦੇ ਸੰਦਰਭ ਵਿਚ ਦਿਤੇ | ਕਮੇਟੀ ਆਗੂ ਵਕੀਲ ਅਮਰ ਸਿੰਘ ਚਾਹਲ, ਪ੍ਰੋ. ਬਲਜਿੰਦਰ ਸਿੰਘ ਅਤੇ ਹੋਰਨਾਂ ਨੇ  ਕਿਹਾ ਕਿ ਬਾਦਲਾਂ ਦੀ ਸਰਕਾਰ ਵੇਲੇ 2015 ਵਿਚ ਹੋਈ ਬੇਅਦਬੀ ਦੇ ਮਸਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਖ਼ਿਲਾਫ਼ ਬੋਲਣ ਤੋਂ ਗੁਰੇਜ਼ ਕਰਦੇ ਹਨ ਪਰ 2017 


ਤੋਂ ਬਾਅਦ ਹੋਈਆ ਬੇਅਦਬੀਆਂ ਨੂੰ  ਲੈ ਕੇ ਗੱਲ ਕਰਦੇ ਹਨ | ਪਰ ਅਫ਼ਸੋਸ 2018 ਤੋਂ ਸ੍ਰੋਮਣੀ ਕਮੇਟੀ ਵਲੋਂ ਥਾਪੇ ਜਾਣ ਦੇ ਬਾਵਜੂਦ ਗਿਆਨੀ ਹਰਪ੍ਰੀਤ ਸਿੰਘ ਨੇ 2015 ਦੀਆਂ ਘਟਨਾਵਾਂ ਬਾਰੇ ਕੋਈ ਪਹਿਲ ਕਦਮੀ ਨਹੀਂ ਕੀਤੀ | ਕਮੇਟੀ ਆਗੂਆਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਕੌਮ ਨੂੰ  ਤਸੱਲੀਬਖ਼ਸ਼ ਜਵਾਬ ਦੇਣਗੇ ਕਿ ਗੁਰਮੀਤ ਰਾਮ ਰਹੀਮ ਨੂੰ  ਬਿਨਾ ਮੰਗੇ ਮੁਆਫ਼ੀ ਕਿਉਂ ਦਿਤੀ ਗਈ ਸੀ ਤੇ ਗੁਰੂ ਦੀ ਗੋਲਕ ਵਿਚੋਂ 90 ਲੱਖ ਰੁਪਏ ਇਸ਼ਤਿਹਾਰਾਂ ਤੇ ਕਿਉਂ ਖ਼ਰਚ ਕੀਤੇ ਗਏ ਸਨ? ਕਮੇਟੀ ਆਗੂਆਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਅਪਣੀ ਗ਼ਲਤੀਆਂ ਤੇ ਕਮਜ਼ੋਰੀਆ ਕਾਰਣ ਪੰਥਕ ਸ਼ਕਤੀਕਰਨ ਕਰਨ ਵਿਚ ਅਸਫ਼ਲ ਰਹੇ ਹਨ | ਬਾਦਲਾਂ ਦੇ ਧੜੇ ਵਿਚ ਬੈਠ ਕੇ ਜੰਜੀਰਾਂ ਵਿਚ ਜਕੜੀ ਕੌਮ ਨੂੰ  ਬੰਧਨਾਂ ਤੋਂ ਮੁਕਤ ਨਹੀਂ ਕਰਵਾਇਆਂ ਜਾ ਸਕਦਾ | ਉਨ੍ਹਾਂ ਕਿਹਾ ਜਥੇਦਾਰ ਦਾ ਸਿਦਕੀ, ਸਿਰੜੀ, ਦਿੜ੍ਹਤਾਵਾਨ ਤੇ ਲੋਭ ਮੁਕਤ ਹੋਣਾ ਜ਼ਰੂਰੀ ਹੈ ਪਰ ਅਜੋਕੇ ਸਮੇਂ ਦੇ ਜਥੇਦਾਰ ਮਾਇਆ ਦੇ ਦਲਦਲ ਵਿਚ ਫਸੇ ਹੋਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਵਲੋਂ 26 ਜੁਲਾਈ ਦੀ  ਮੀਟਿੰਗ ਬਾਦਲਾਂ ਦੇ ਸਿਆਸੀ ਮੁਫ਼ਾਦ ਦੀ ਰਾਖੀ ਕਰਨ ਲਈ ਸੱਦੀ ਗਈ ਹੈ |

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement