
ਪੋਤੇ ਦੀ ਹਾਲਤ ਨਾਜ਼ੁਕ
ਅਬੋਹਰ (ਅਵਤਾਰ ਸਿੰਘ) ਅਬੋਹਰ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਦਾਦੇ 'ਤੇ ਇਲਜ਼ਾਮ ਹਨ ਕਿ ਉਸਨੇ ਆਪਣੇ ਪੋਤੇ ਉਸਦੀ ਪਤਨੀ ਸਣੇ ਆਪਣੀ ਇਕ ਸਾਲ ਦੀ ਪੜਪੋਤਰੀ 'ਤੇ ਪੈਟਰੋਲ ਪਾ ਕੇ ਅੱਗ ਲਾ ਦਿਤੀ।
Grandson
ਇਸ ਹਾਦਸੇ 'ਚ ਬੱਚੀ ਤਾਂ ਬਚ ਗਈ ਪਰ ਬੱਚੀ ਦੇ ਪਿਉ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿਤਾ ਗਿਆ ਹੈ ਜਦਕਿ ਪਤਨੀ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਹੈ।
Petrol
ਜਾਣਕਾਰੀ ਅਨੁਸਾਰ ਹਾਦਸਾ ਅੱਜ ਤੜਕੇ ਕਰੀਬ 4 ਵਜੇ ਵਾਪਰਿਆ ਜਦੋਂ ਅੰਗਰੇਜ ਸਿੰਘ ਆਪਣੀ ਪਤਨੀ ਤੇ ਛੋਟੀ ਕਰੀਬ ਸਵਾ ਸਾਲਾ ਬੱਚੀ ਦੇ ਨਾਲ ਸੁੱਤਾ ਪਿਆ ਸੀ ਤਾਂ 80 ਸਾਲਾ ਤਾਰਾ ਸਿੰਘ ਬਾਲਟੀ ਵਿਚ ਪੈਟਰੋਲ ਪਾ ਕੇ ਲਿਆਇਆ ਅਤੇ ਉਸਨੂੰ ਅੱਗ ਲੈ ਕੇ ਉਨ੍ਹਾਂ 'ਤੇ ਡੋਲ ਦਿੱਤਾ। ਅੱਗ ਲੱਗਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਏ ਅਤੇ ਰੌਲਾ ਪਾਉਣ 'ਤੇ ਲੋਕਾਂ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।
Grandson
ਜਿਥੇ ਅੰਗਰੇਜ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਰਕੇ ਫਰੀਦਕੋਟ ਰੈਫਰ ਕਰ ਦਿਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਘਰੇਲੂ ਝਗੜਾ ਹੀ ਇਸਦਾ ਕਾਰਨ ਹੈ ਅਤੇ ਉਸਦੇ ਦਾਦੇ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ ਕੀਤੀ ਹੈ । ਇਸ ਬਾਰੇ ਥਾਣਾ ਪ੍ਰਭਾਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਵੇਰੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਤੋਂ ਐਮ ਐਲ ਆਰ ਮਿਲੀ ਸੀ
GrandFather
ਜਿਸ ਵਿਚ ਅੰਗਰੇਜ ਸਿੰਘ ਨੇ ਆਪਣੇ ਦਾਦੇ 'ਤੇ ਇਲਜਾਮ ਲਾਏ ਕਿ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਉਹਨਾਂ ਤੇ ਪੈਟਰੋਲ ਪਾ ਅੱਗ ਲਾਈ ਗਈ ਹੈ ,ਜਿਸਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਅੰਗਰੇਜ ਸਿੰਘ ਦੇ ਦਾਦਾ ਤਾਰਾ ਸਿੰਘ ਖਿਲਾਫ 307 ਦਾ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਰੰਭੀ ਹੈ।