‘ਆਪ‘ ਆਗੂਆਂ ਨੇ ਮਨੀਪੁਰ ਦੀ ਘਟਨਾ ਦੇ ਖਿਲਾਫ਼ ਚੰਡੀਗੜ੍ਹ ‘ਚ ਕੀਤਾ ਪ੍ਰਦਰਸ਼ਨ
Published : Jul 25, 2023, 8:15 pm IST
Updated : Jul 25, 2023, 8:15 pm IST
SHARE ARTICLE
AAP leaders protested in Chandigarh against the Manipur incident
AAP leaders protested in Chandigarh against the Manipur incident

-ਬੀਰੇਨ ਸਿੰਘ ਸਰਕਾਰ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ 

ਚੰਡੀਗੜ੍ਹ -  ਮਨੀਪੁਰ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਚੰਡੀਗੜ੍ਹ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਨੇ ਰੋਸ ਪ੍ਰਦਰਸਨ ਕੀਤਾ। ਪ੍ਰਦਰਸਨ ‘ਚ ‘ਆਪ‘ ਸਰਕਾਰ ਦੇ ਮੰਤਰੀ-ਵਿਧਾਇਕਾਂ, ਪਾਰਟੀ ਵਰਕਰਾਂ ਸਮੇਤ ਪੰਜਾਬ ਦੇ ਹਜਾਰਾਂ ਵਰਕਰਾਂ ਨੇ ਸਮੂਲੀਅਤ ਕੀਤੀ। ਸਾਂਤਮਈ ਢੰਗ ਨਾਲ ਪ੍ਰਦਰਸਨ ਕਰ ਰਹੇ ‘ਆਪ‘ ਵਰਕਰਾਂ ‘ਤੇ ਚੰਡੀਗੜ੍ਹ ਪੁਲਿਸ ਨੇ ਵਹਿਸੀ ਰਵੱਈਆ ਅਪਣਾਇਆ।  ਪੁਲੀਸ ਨੇ ‘ਆਪ’ ਵਰਕਰਾਂ ਤੇ ਆਗੂਆਂ ’ਤੇ ਲਾਠੀਚਾਰਜ ਕੀਤਾ, ਜਿਸ ਕਾਰਨ ਕਈ ਵਰਕਰ ਜਖਮੀ ਹੋ ਗਏ।

ਪ੍ਰਦਰਸਨ ਦੌਰਾਨ ‘ਆਪ‘ ਆਗੂਆਂ ਨੇ ਕੇਂਦਰ ਅਤੇ ਮਨੀਪੁਰ ਦੀ ਭਾਜਪਾ ਸਰਕਾਰਾਂ ਵਿਰੁੱਧ ਨਾਰੇਬਾਜੀ ਕੀਤੀ ਅਤੇ ਇਸ ਘਟਨਾ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੂੰ ਜਿੰੰਮੇਵਾਰ ਠਹਿਰਾਇਆ।  ਪ੍ਰਦਰਸਨ ਕਰ ਰਹੇ ‘ਆਪ‘ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਨੀਪੁਰ ਦੀ ਬੀਰੇਨ ਸਿੰਘ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਉੱਥੇ ਰਾਸਟਰਪਤੀ ਸਾਸਨ ਲਗਾਇਆ ਜਾਵੇ।

‘ਆਪ‘ ਆਗੂਆਂ ਨੇ ਕਿਹਾ ਕਿ ਪੂਰੇ ਦੇਸ ਨੇ ਮਨੀਪੁਰ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ ਦੇਖੀ ਹੈ।  ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਇੱਥੇ ਹੰਗਾਮਾ ਚੱਲ ਰਿਹਾ ਹੈ।  ਇੱਥੋਂ ਤੱਕ ਕਿ ਭਾਜਪਾ ਦੇ ਮੰਤਰੀਆਂ ਦੇ ਘਰਾਂ ਨੂੰ ਵੀ ਨਹੀਂ ਬਖਸਿਆ ਜਾ ਰਿਹਾ ਹੈ।  ਫਿਰ ਵੀ ਪ੍ਰਧਾਨ ਮੰਤਰੀ ਚੁੱਪ ਹਨ। ਉਨਾਂ ਨੂੰ ਇਸ ‘ਤੇ ਦੇਸ ਨੂੰ ਜਵਾਬ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡਿਆਂ ਨੇ ਕਿਹਾ ਕਿ ਮਨੀਪੁਰ ਵਿੱਚ ਵਾਪਰੀ ਸਰਮਨਾਕ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।

 ਜੇਕਰ ਕੇਂਦਰ ਦੀ ਭਾਜਪਾ ਸਰਕਾਰ ਚਾਹੁੰਦੀ ਤਾਂ ਇਹ ਘਟਨਾ ਨਾ ਵਾਪਰਦੀ।  ਉਹ ਸੰਸਦ ਵਿੱਚ ਬਹਿਸ ਤੋਂ ਵੀ ਭੱਜ ਰਹੇ ਹਨ। ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਔਰਤਾਂ ਪ੍ਰਤੀ ਭਾਜਪਾ ਦੀ ਸੋਚ ਮਾੜੀ ਹੈ।  ਉੱਤਰ ਪ੍ਰਦੇਸ ਦੇ ਇੱਕ ਭਾਜਪਾ ਵਿਧਾਇਕ ਨੇ ਇੱਕ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਇੱਕ ਸਾਲ ਬਾਅਦ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ। ਉਸ ਕੇਸ ਵਿੱਚ ਦੋਸੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਭਾਜਪਾ ਦੀ ਯੋਗੀ ਸਰਕਾਰ ਨੇ ਟਿਕਟ ਦਿੱਤੀ ਸੀ।

ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਕਹਾ ਕਿ ਹੁਣ ਮਨੀਪੁਰ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ, ਦੋ ਮਹੀਨਿਆਂ ਬਾਦ ਇਹ ਗੱਲ ਸਾਹਮਣੇ ਆਈ ਹੈ।  ਬੇਟੀ ਪੜ੍ਹਾਓ ਬੇਟੀ ਬਚਾਓ ਸਰਕਾਰ ‘ਚ ਦੇਸ ਦੀਆਂ ਧੀਆਂ ਨਾਲ ਜੋ ਜੁਲਮ ਕੀਤਾ ਜਾ ਰਿਹਾ ਹੈ, ਇਸ ਤੋਂ ਵੱਧ ਮੰਦਭਾਗਾ ਹੋਰ ਕੱਝ ਵੀ ਨਹੀਂ ਹੋ ਸਕਦਾ। ਦੂਜੇ ਪਾਸੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਨੇ ਕਿਹਾ ਕਿ ਮਨੀਪੁਰ ਦੇ ਅਹਿਮ ਮੁੱਦੇ ‘ਤੇ ਪੀਐਮ ਮੋਦੀ ਦੀ ਚੁੱਪੀ ਭਾਜਪਾ ਦੀ ਕਾਇਰਤਾ ਨੂੰ ਦਰਸਾਉਂਦੀ ਹੈ।  ਪਰ ਆਮ ਆਦਮੀ ਪਾਰਟੀ ਮਨੀਪੁਰ ਦੇ ਲੋਕਾਂ ਦੀ ਆਵਾਜ ਬੁਲੰਦ ਕਰਦੀ ਰਹੇਗੀ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement