ਸਿੱਖ ਕੌਮ ਵੱਡੀ ਧੜੇਬੰਦੀ ਦਾ ਸ਼ਿਕਾਰ, ਪੰਥ ਵਿਰੋਧੀ ਸ਼ਕਤੀਆਂ ਨੇ ਸਿੱਖੀ 'ਤੇ ਹਮਲੇ ਕੀਤੇ ਤੇਜ਼ - ਧਿਆਨ ਸਿੰਘ ਮੰਡ 
Published : Jul 25, 2023, 9:44 pm IST
Updated : Jul 25, 2023, 9:44 pm IST
SHARE ARTICLE
Dhian Singh Mand
Dhian Singh Mand

ਸਿੱਖ ਕੌਮ ਦੇ ਭਖਦੇ ਮੁਦਿਆਂ ਤੇ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਵਿਖੇ 29 ਜੁਲਾਈ ਨੂੰ ਗੱਲਬਾਤ ਕਰਨ ਦੇ ਪੇਸ਼ਕਸ਼ ਦਿੱਤੀ 

ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਿੱਖ ਕੌਮ ਵੱਡੀ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੀ ਹੈ। ਜਿਸ ਦਾ ਲਾਹਾ ਲੈਂਦਿਆਂ ਪੰਥ ਵਿਰੋਧੀ ਸ਼ਕਤੀਆਂ ਨੇ ਸਿੱਖੀ ਉੱਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਨਾਲ ਪੰਜਾਬ ਵੀ ਪੀੜਤ ਹੋ ਗਿਆ ਹੈ। ਜਦੋਂ ਤੋਂ ਸਰਬੱਤ ਖਾਲਸਾ ਇਕੱਠ ਨੇ ਦਾਸ ਨੂੰ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਵਜੋਂ ਸੇਵਾ ਬਖਸ਼ਿਸ਼ ਕੀਤੀ ਹੈ, ਉਸ ਵੇਲੇ ਤੋਂ ਹੀ ਯਤਨ ਹਨ ਕਿ ਸਿੱਖਾਂ ਦੇ ਕੌਮੀਂ ਮਸਲਿਆਂ ਦਾ ਕੋਈ ਹੱਲ ਕੱਢਿਆ ਜਾਵੇ।

ਪ੍ਰੰਤੂ ਸਿੱਖਾਂ ਦੇ ਇਹਨਾਂ ਮਸਲਿਆਂ ਦਾ ਕੋਈ ਹੱਲ ਨਾ ਹੋਣ ਪਿੱਛੇ ਜਿੱਥੇ ਸਮੇਂ ਦੀਆਂ ਸਰਕਾਰਾਂ ਦੀ ਬਦਨੀਤੀ ਸਪਸ਼ਟ ਨਜ਼ਰ ਆਉਂਦੀ ਹੈ, ਉੱਥੇ ਸਿੱਖ ਕੌਮ ਵਿਚਲੀ ਫੁੱਟ ਵੀ ਬਰਾਬਰ ਦੀ ਜਿੰਮੇਵਾਰ ਹੈ। ਇਸ ਸਾਲ ਘੱਲੂਘਾਰੇ ਦੇ ਸ਼ਹੀਦੀ ਸਮਾਗਮਾਂ ਉੱਤੇ ਦੋਹਾਂ ਜਥੇਦਾਰਾਂ ਦੇ ਸੰਦੇਸ਼ਾਂ ਅਤੇ ਸੰਬੋਧਨਾਂ ਵਿੱਚੋਂ ਪ੍ਰਗਟ ਹੋਏ, ਤੱਥਾਂ ਅਨੁਸਾਰ ਦੋਵੇਂ ਜਥੇਦਾਰਾਂ ਨੇ ਕੌਮੀਂ ਏਕਤਾ ਉੱਤੇ ਵਧੇਰੇ ਜ਼ੋਰ ਦਿੱਤਾ ਸੀ। ਉੱਤੇ ਅਕਾਲ ਪੁਰਖ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕਰਕੇ ਉੱਦਮ ਕਰਵਾਇਆ ਕਿ ਕੌਮੀਂ ਏਕਤਾ ਦਾ ਮੁੱਢ ਬੰਨ੍ਹਣ ਵਾਸਤੇ, ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਸ ਵਿੱਚ ਮਿਲ ਬੈਠਣ ਲਈ ਮੌਕਾ ਬਣਾਇਆ ਜਾਵੇ।

ਇਸ ਸਬੰਧੀ ਮੈਂ  ਨੇ ਦੁਨਿਆਵੀ ਵਡਿਆਈਆਂ,ਰਤਬੇ ਅਤੇ ਮਾਣ ਤਿਆਗਦਿਆਂ , ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿ ਹਰਪ੍ਰੀਤ ਸਿੰਘ ਨੂੰ ਫਰਾਖਦਿਲੀ ਨਾਲ ਇੱਕ ਪੱਤਰ ਲਿਖਿਆ ਸੀ। ਜਿਸ ਦਾ ਉਹਨਾਂ ਨੇ ਸਵਾਗਤ ਵੀ ਕੀਤਾ ਸੀ। ਪ੍ਰੰਤੂ ਸਾਡੇ ਦਰਮਿਆਨ ਕੋਈ ਗੁਰਮਤਾ ਹੁੰਦਾ, ਇਸ ਤੋਂ ਪਹਿਲਾਂ ਹੀ ਅਚਾਨਕ ਸ਼੍ਰੋਮਣੀ ਨੇ ਨਵੇਂ ਜਥੇਦਾਰ ਗਿ ਰਘਬੀਰ ਸਿੰਘ ਨੂੰ ਸੇਵਾ ਸੌਂਪ ਦਿੱਤੀ। ਪਰ ਮੈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਇੱਕ ਪੰਜ ਮੈਂਬਰੀ ਜਥਾ ਭੇਜਕੇ ਨਵੇਂ ਨਿਯੁਕਤ ਜਥੇਦਾਰ ਗਿ।

ਰਘਬੀਰ ਸਿੰਘ ਨੂੰ ਇਸ ਪੱਤਰ ਬਾਰੇ ਯਾਦ ਕਰਵਾਇਆ। ਉਹਨਾਂ ਨੇ ਵੀ ਵਧੀਆ ਹੁੰਗਾਰਾ ਭਰਿਆ। ਪ੍ਰੰਤੂ ਹਾਲੇ ਤੱਕ ਕੋਈ ਰਸਮੀਂ ਮੀਟਿੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ। ਅੱਜ ਫਿਰ ਮੈਂ ਕੌਮ ਦੇ ਹਲਾਤਾਂ ਨੂੰ ਵੇਖਦਿਆਂ,ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਦਾ ਅਨੁਭਵ ਕਰਕੇ, ਜਿੱਥੇ ਗਿ ਰਘਬੀਰ ਸਿੰਘ ਨੂੰ  ਯਾਦ ਦਿਵਾਉਣਾ ਚਾਹੁੰਦਾ ਹੈ, ਉੱਥੇ ਸਮੁੱਚੀ ਸਿੱਖ ਕੌਮ ਅਤੇ ਆਮ ਲੋਕਾਂ ਨੂੰ ਇਸ ਮੁੱਦੇ ਬਾਰੇ ਜਾਗ੍ਰਿਤ ਕਰਨ ਵਾਸਤੇ, ਅੱਜ ਦੀ ਇਹ ਪ੍ਰੈਸ ਵਾਰਤਾ ਕਰਕੇ ਆਪਣਾ ਫਰਜ਼ ਨਿਭਾਉਣ ਦਾ ਯਤਨ ਕੀਤਾ ਹੈ।

 ਧੜੇਬੰਦੀ ਕਰਕੇ ਕੌਮ ਦੀ ਹੋਈ ਮੰਦਹਾਲੀ ਅਤੇ ਪੰਥ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਦਿਆਂ ਮੀਡੀਆ ਰਾਹੀਂ ਫਿਰ ਗਿ। ਰਘਬੀਰ ਸਿੰਘ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਸੀਂ ਹੁਣ ਤੱਕ ਇਸ ਮੁੱਦੇ ਵੱਲ ਧਿਆਨ ਨਹੀਂ ਦੇ ਸਕੇ ਤਾਂ ਦਾਸ ਆਪ ਜੀ ਨੂੰ ਸੱਦਾ ਦਿੰਦਾ ਹੈ ਕਿ ਮੈਂ ਖੁਦ ਮਿਤੀ 29 ਜੁਲਾਈ ਨੂੰ 11 ਵਜੇ ਅਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਤੁਹਾਡੀ ਉਡੀਕ ਕਰਾਂਗਾ ਤਾਂ ਕਿ ਕੌਮ ਦੀ ਵਿਗੜੀ ਸੰਵਾਰਨ ਲਈ ਕੌਮੀ ਏਕਤਾ ਬਾਰੇ ਵਿਚਾਰ ਕਰਕੇ ਕੋਈ ਠੋਸ ਉੱਦਮ ਉਪਰਾਲਾ ਕੀਤਾ ਜਾ ਸਕੇ।ਇਸ ਮੌਕੇ ਜਰਨੈਲ ਸਿੰਘ ਸਖੀਰਾ, ਸਤਨਾਮ ਸਿੰਘ ਮਨਾਵਾ, ਹਰਬੀਰ ਸਿੰਘ ਸੰਧੂ ਆਦਿ ਹਾਜ਼ਰ ਸਨ। 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement