Punjab News : ਪੰਜਾਬ ਬਜਟ ਤੋਂ ਬਾਹਰ ਨਹੀਂ, ਪੰਜਾਬ ਨੂੰ ਦੂਜੇ ਸੂਬਿਆਂ ਵਾਂਗ ਹੀ ਬਜਟ ਮਿਲਿਆ : ਰਵਨੀਤ ਬਿੱਟੂ

By : BALJINDERK

Published : Jul 25, 2024, 5:07 pm IST
Updated : Jul 25, 2024, 5:07 pm IST
SHARE ARTICLE
 ਰਵਨੀਤ ਬਿੱਟੂ
ਰਵਨੀਤ ਬਿੱਟੂ

Punjab News : ਕਿਸਾਨਾਂ ਨੂੰ ਆਰਗੈਨਾਇਕ ਖੇਤੀ ਨਾਲ ਜੋੜਨ ਲਈ ਕਿਹਾ

Punjab News :  ਅੱਜ ਰਵਨੀਤ ਬਿੱਟੂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਬਜਟ ਤੋਂ ਬਾਹਰ ਨਹੀਂ ਹੈ। ਬਜਟ ’ਚ ਜਿਹੜੀਆਂ ਵੀ ਸਕੀਮਾਂ ਜਾਂ ਜਿੰਨਾਂ ਵੀ ਪੈਸਾ ਬਾਕੀ ਸੂਬਿਆਂ ਨੂੰ ਮਿਲਿਆ ਹੈ ਉਨ੍ਹਾਂ ਹੀ ਪੰਜਾਬ ਨੂੰ ਵੀ ਮਿਲਿਆ ਹੈ।  ਉਨ੍ਹਾਂ ਨੇ ਕਿਹਾ ਜੇਕਰ ਕਿਸਾਨੀ ਦੀ ਗੱਲ ਕਰੀਏ ਤਾਂ 1 ਲੱਖ 52 ਹਜ਼ਾਰ ਕੋਰੜ ਰੁਪਏ ਪੰਜਾਬ ਨੂੰ ਬਜਟ ’ਚ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਅੱਜ ਤੋਂ ਪਹਿਲਾਂ ਕਦੇ ਵੀ, ਇਸ ਦਾ ਤੀਜਾ ਹਿੱਸਾ ਵੀ ਐਗਰੀਕਲਚਰ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਅੰਕੜੇ ਤੁਹਾਡੇ ਸਾਹਮਣੇ ਹਨ। 
ਉਨ੍ਹਾਂ ਕਿਹਾ ਕਿ 1 ਕੋਰੜ ਕਿਸਾਨਾਂ ਨੂੰ 2 ਸਾਲ ਦੇ ’ਚ ਆਰਗੈਨਾਇਕ ਖੇਤੀ ਨਾਲ ਜੋੜਨਾ ਹੈ, ਉਨ੍ਹਾਂ ਕਿਹਾ ਅੱਗੇ ਜ਼ਮਾਨਾ ਆਰਗੈਨਾਇਕ ਖੇਤੀ ਦਾ ਹੈ। ਉਨ੍ਹਾਂ ਕਿਹਾ ਸਾਨੂੰ ਖਾਦਾਂ ’ਚ ਨਿਕਲਣਾ ਪੈਣਾ ਹੈ। ਕਿਉਂਕਿ ਖਾਦਾਂ ਨੇ ਪੰਜਾਬ ਨੂੰ ਕੈਂਸਰ ਤੱਕ ਪਹੁੰਚਾ ਦਿੱਤਾ ਹੈ। ਅੱਜ ਕੇਂਦਰ ਸਰਕਾਰ ਨੇ ਮੁੜ ਜੋ ਕੈਂਸਰ ਦੀਆਂ ਦਵਾਈਆਂ ਟੈਕਸ ਮੁਕਤ ਕੀਤੀਆਂ ਹਨ। 
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ‘‘ਮਿਸ਼ਨ ਫਾਰ ਪਲਸਿਸ ਆਇਲ’ ਸਭ ਤੋਂ ਵੱਧ ਇਸ ’ਤੇ ਧਿਆਨ ਦੇਣ ਦੀ ਲੋੜ ਹੈ। ਭਾਵ ਕਿ ‘‘ਆਤਮ ਨਿਰਭਰ ਭਾਰਤ ’’ ਬਣਾਉਣ ਲਈ ਜਿਹੜੀਆਂ ਦਾਲਾਂ ਜਾਂ ਤੇਲ ਸਾਨੂੰ ਬਾਹਰ ਤੋਂ ਨਾਲ ਮੰਗਵਾਉਣੀਆਂ ਪੈਂਦੀਆਂ ਹਨ। ਇਸ ’ਚ ਖਾਸ ਤੌਰ ’ਤੇ ਸਰ੍ਹੋਂ, ਮੂੰਗਫਲੀ, ਸੋਇਆਬੀਨ, ਸੂਰਜ ਮੁਖੀ ਇਨ੍ਹਾਂ ਦਾ ਤੇਲ ਸਾਨੂੰ ਬਾਹਰ ਤੋਂ ਖਰੀਦਣਾ ਪੈਂਦਾ ਹੈ। ਆਉਣ ਵਾਲੇ ਦਿਨਾਂ ’ਚ ਸਰਕਾਰ ਇਨ੍ਹਾਂ ਖੇਤੀ ’ਤੇ ਧਿਆਨ ਕੇਂਦਰਿਤ ਕਰੇਗੀ ਇਸ ਖੇਤੀ ਦਾ ਭਾਅ ਵੀ ਵਧੀਆ ਦੇਵੇਗੀ। 

ਰਵਨੀਤ ਬਿੱਟੂ ਨੇ ਕਿਹਾ ਇੱਕ ਮਹੀਨਾ ਹੋਇਆ MSP ਦਾ ਐਲਾਨ ਕੀਤਾ ਸੀ। ਇਸ ਵਿਚ ਖਾਸ ਤੌਰ ’ਤੇ ਰਿਲੀਜ਼ ਆਫ਼ ਨਵੀਂ ਵਰਾਇਟੀ ਸਭ ਤੋਂ ਵੱਧ ਉਸ ਦੀ ਲੋੜ ਹੈ। ਉਨ੍ਹਾਂ ਚਾਹੇ ਉਹ ਯੂਨੀਵਰਸਿਟੀ, ਪ੍ਰਾਈਵੇਟ ਆਦਾਰੇ ਹੋਣ। ਉਨ੍ਹਾਂ ਕਿਹਾ ਕਿ 109 ਕਿਸਮਾਂ ਲਈ ਸਰਕਾਰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਇੱਕ ਪੰਜਾਬ ਹੈ ਜਿਸ ਨੇ ਦੇਸ਼ ਨੂੰ ਅਜ਼ਾਦ ਕਰਵਾਇਆ ਹੈ। ਪੰਜਾਬ ਦੇ ਲੋਕ ਜਿਹੜੇ ਲੜਾਈ ਲੜ ਰਹੇ ਹਨ, ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਸਾਰਾ ਦੇਸ਼ ਮੰਨਦਾ ਹੈ ਕਿ ਸਾਡਾ ਅੰਨਦਾਤਾ ਪੰਜਾਬ ਹੈ।  ਜਿਨ੍ਹਾਂ ਨੇ ਜਦੋਂ ਦੇਸ਼ ਭੁੱਖਾ ਸੀ ਢਿੱਠ ਭਰਿਆ। ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਅਧਿਕਾਰ ਮਿਲਣਾ ਚਾਹੀਦਾ ਹੈ। 

(For more news apart from  Punjab is not out of the budget, other states that Punjab got the budget : Ravneet Bittu News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement