CGC Jhanjeri News : ਸੀਜੀਸੀ ਝੰਜੇੜੀ ਮੋਹਾਲੀ ਵੱਲੋਂ14ਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ

By : BALJINDERK

Published : Jul 25, 2025, 8:59 pm IST
Updated : Jul 25, 2025, 8:59 pm IST
SHARE ARTICLE
ਸੀਜੀਸੀ ਝੰਜੇੜੀ ਮੋਹਾਲੀ, ਵੱਲੋਂ ਆਪਣੇ 14ਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ
ਸੀਜੀਸੀ ਝੰਜੇੜੀ ਮੋਹਾਲੀ, ਵੱਲੋਂ ਆਪਣੇ 14ਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ

CGC Jhanjeri News :ਇਸ ਪਵਿੱਤਰ ਧਾਰਮਿਕ ਸਮਾਗਮ ਨਾਲ ਇੱਕ ਨਵੀਂ ਅਧਿਆਤਮਿਕ ਸਫ਼ਰ ਦੀ ਸ਼ੁਰੂਆਤ ਹੋਈ

CGC Jhanjeri News in Punjabi : ਸੀਜੀਸੀ ਝੰਜੇੜੀ ਮੋਹਾਲੀ,ਵੱਲੋਂ ਆਪਣੇ 14ਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਧਾਰਮਿਕ ਸਮਾਗਮ ਦਾ ਆਯੋਜਨ ਬੜੇ ਸ਼ਰਧਾ ਭਾਵ ਨਾਲ ਕਰਵਾਇਆ ਗਿਆ ਇਸ ਪਵਿੱਤਰ ਧਾਰਮਿਕ ਸਮਾਗਮ ਨਾਲ ਇੱਕ ਨਵੀਂ ਅਧਿਆਤਮਿਕ ਸਫ਼ਰ ਦੀ ਸ਼ੁਰੂਆਤ ਹੋਈ ਹੈ।

ਤੁਹਾਨੂੰ ਦੱਸ ਦਈਏ ਕਿ ਇਹ ਪਵਿੱਤਰ ਸਮਾਗਮ ਨਿਮਰਤਾ ਅਤੇ ਸ਼ਰਧਾ ਦੀ ਭਾਵਨਾ ਨਾਲ ਆਯੋਜਿਤ ਕੀਤਾ ਗਿਆ ਸੀ। ਪੂਰੇ ਦੋ ਦਿਨਾਂ ਤੱਕ ਕੈਂਪਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਪਾਠ ਗੂੰਜਦਾ ਰਿਹਾ, ਜਿਸ ਨੇ ਪੂਰੇ ਕੈਂਪਸ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ। ਇਸ ਧਾਰਮਿਕ ਪਵਿੱਤਰ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਪਨ ਗਿਆਨ, ਏਕਤਾ ਅਤੇ ਨਿਰੰਤਰ ਤਰੱਕੀ ਅਤੇ ਸਾਰਿਆਂ ਦੀ ਭਲਾਈ ਲਈ ਸਮੂਹਿਕ ਅਰਦਾਸ ਨਾਲ ਹੋਇਆ।

ਇਹ ਸ਼ੁਭ ਮੌਕਾ ਨਵੇਂ ਅਕਾਦਮਿਕ ਸੈਸ਼ਨ 2025-26 ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ, ਜਿਸ ਦੇ ਤਹਿਤ ਸੀਜੀਸੀ ਝੰਜੇੜੀ ਆਪਣੇ ਵੱਧਦੇ ਪਰਿਵਾਰ ਵਿੱਚ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ ਨਾ ਸਿਰਫ਼ ਸੰਸਥਾ ਦੇ ਅਕਾਦਮਿਕ ਸਫ਼ਰ ਦਾ ਪ੍ਰਤੀਕ ਹੈ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗੀ ਅਗਵਾਈ ਦਾ ਸੰਦੇਸ਼ ਵੀ ਹੈ।

ਇਹ ਅਧਿਆਤਮਿਕ ਸਮਾਗਮ ਰੂਹਾਨੀ ਕੀਰਤਨ, ਅਰਦਾਸ ਅਤੇ ਗੁਰੂ ਕਾ ਲੰਗਰ ਨਾਲ ਸਮਾਪਤ ਹੋਇਆ ਜਿਸ ਵਿੱਚ ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਮੈਨੇਜਮੈਂਟ ਸਮੇਤ ਸਮੁੱਚੇ ਸੀਜੀਸੀ ਗਰੁੱਪ ਨੇ ਬੜੀ ਹੀ ਨਿਮਰਤਾ ਨਾਲ ਆਪਣੀ ਹਾਜ਼ਰੀ ਭਰੀ।

ਜਿਸ ਤਰ੍ਹਾਂ ਸੀਜੀਸੀ ਝੰਜੇੜੀ ਇੱਕ ਨਵੇਂ ਅਕਾਦਮਿਕ ਸਾਲ ਵਿੱਚ ਦਾਖਲ ਹੋ ਰਿਹਾ ਹੈ, ਉਸੇ ਤਰ੍ਹਾਂ ਇਹ ਦਇਆ, ਸੇਵਾ ਅਤੇ ਅਕਾਦਮਿਕ ਉੱਤਮਤਾ ਦੇ ਪ੍ਰਤੀ ਵੀ ਸਮਰਪਿਤ ਹੈ। ਸ੍ਰੀ ਅਖੰਡ ਪਾਠ ਸਾਹਿਬ ਦੀ ਪਵਿੱਤਰ ਅਤੇ ਰੂਹਾਨੀ ਊਰਜਾ ਨੇ ਆਉਣ ਵਾਲੇ ਸਾਲ ਲਈ ਇੱਕ ਸੁੰਦਰ ਰਸਤਾ ਤੈਅ ਕੀਤਾ ਹੈ।

ਸੀਜੀਸੀ ਝੰਜੇੜੀ ਉਨ੍ਹਾਂ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਜਲਦੀ ਹੀ ਇਸ ਸੰਸਥਾ ਨੂੰ ਆਪਣਾ ਘਰ ਕਹਿਣਗੇ ਅਤੇ ਇੱਥੋਂ ਆਪਣੇ ਸਫਲ ਅਤੇ ਉੱਜਵਲ ਭਵਿੱਖ ਦੀ ਸ਼ੁਰੂਆਤ ਕਰਨਗੇ।

(For more news apart from CGC Jhanjeri Mohali organized Sri Akhand Path Sahib on the occasion commencement its 14th session News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM
Advertisement