
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਵਿਸਤਾਰ ਦਿੰਦਿਆਂ ਮਾਲਵਾ ਜ਼ੋਨ-3 ਲਈ 6 ਉਪ ਪ੍ਰਧਾਨ, 18 ਜਨਰਲ ਸਕੱਤਰ ਅਤੇ ਪਾਰਟੀ ਦੇ ਸਰਗਰਮ ਅਤੇ...
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਵਿਸਤਾਰ ਦਿੰਦਿਆਂ ਮਾਲਵਾ ਜ਼ੋਨ-3 ਲਈ 6 ਉਪ ਪ੍ਰਧਾਨ, 18 ਜਨਰਲ ਸਕੱਤਰ ਅਤੇ ਪਾਰਟੀ ਦੇ ਸਰਗਰਮ ਅਤੇ ਸਮਰਪਿਤ ਵਲੰਟੀਅਰ ਹਰੀਸ਼ ਕੌਸ਼ਲ ਕੁਰਾਲੀ ਨੂੰ ਐਸ.ਏ.ਐਸ ਨਗਰ (ਮੋਹਾਲੀ) ਦਾ ਨਵਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ।
AAP Punjab
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਨੋਟ ਰਾਹੀਂ ਇਹ ਐਲਾਨ ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਵੱਲੋਂ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਪ੍ਰਮੁੱਖ ਅਹੁਦੇਦਾਰਾਂ ਨਾਲ ਸਲਾਹ-ਮਸ਼ਵਰੇ ਉਪਰੰਤ ਕੀਤਾ ਗਿਆ। ਜਾਰੀ ਸੂਚੀ ਮੁਤਾਬਿਕ ਹਰੀਸ਼ ਕੌਸ਼ਲ ਜ਼ਿਲ੍ਹਾ ਪ੍ਰਧਾਨ ਮੋਹਾਲੀ ਦੀ ਜ਼ਿੰਮੇਵਾਰੀ ਸੰਭਾਲਣਗੇ। ਉਪ-ਪ੍ਰਧਾਨਾਂ 'ਚ ਬਲਜੀਤ ਸਿੰਘ ਬਡਬਰ, ਗੋਵਿੰਦਰ ਮਿੱਤਲ, ਕੁੰਦਨ ਗੋਗੀਆ, ਮੇਘ ਚੰਦ ਸ਼ੇਰਮਾਜਰਾ, ਰਾਮ ਕੁਮਾਰ ਮੁਕਾਰੀ ਅਤੇ ਦਿਲਾਵਰ ਸਿੰਘ ਮੋਹਾਲੀ ਦਾ ਨਾਂ ਸ਼ਾਮਲ ਹੈ।
ਜਨਰਲ ਸਕੱਤਰਾਂ ਦੀ ਸੂਚੀ 'ਚ ਅਨਿਲ ਮਿੱਤਲ, ਹਰਵਿੰਦਰ ਸੇਖੋਂ, ਅਮ੍ਰਿਤਪਾਲ ਸਿੰਘ ਕਮਾਲਪੁਰ, ਅਵਤਾਰ ਸਿੰਘ ਈਲਵਾਲ, ਕੰਵਰਜੀਤ ਸਿੰਘ ਕੁੱਕੀ ਲਦਾਲ, ਦਵਿੰਦਰ ਸਿੰਘ ਬਿਦੇਸ਼ਾ, ਅਸ਼ੋਕ ਅਰੋੜਾ, ਬਲਕਾਰ ਸਿੰਘ ਗੱਜੂਮਾਜਰਾ, ਬਲਦੇਵ ਸਿੰਘ, ਗੁਲਜ਼ਾਰ ਸਿੰਘ, ਜੱਸੀ ਸੋਹੀਆਂ ਵਾਲਾ, ਸਵਿੰਦਰ ਧਨੰਜੇ, ਮਨਜੀਤ ਸਿੰਘ ਬਹਿਰਾਮਪੁਰ, ਕੁਲਦੀਪ ਚੰਦ, ਡਾ. ਸੰਜੀਵ ਗੌਤਮ ਅਤੇ ਪਰਮਜੀਤ ਸਿੰਘ ਬਾਵਾ, ਕੀਰਤ ਸਿੰਗਲਾ ਅਤੇ ਹਰੀਸ਼ ਨਰੂਲਾ ਦੇ ਨਾਂ ਸ਼ਾਮਲ ਹਨ। ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਦੀ ਧਰਾਤਲ ਸਤਰ ਤੱਕ ਮਜ਼ਬੂਤੀ ਲਈ ਸੰਗਠਨਾਤਮਕ ਢਾਂਚੇ ਦਾ ਹੋਰ ਵਿਸਤਾਰ ਜਾਰੀ ਰਹੇਗਾ।