ਤਿੰਨ ਪਿੰਡਾਂ ਦੇ ਲੋਕ ਮਹਿੰਗੇ ਮੁੱਲ ਦੇ ਟੈਂਕਰਾਂ ਦਾ ਪਾਣੀ ਪੀਣ ਲਈ ਮਜ਼ਬੂਰ
Published : Aug 25, 2018, 1:07 pm IST
Updated : Aug 25, 2018, 1:07 pm IST
SHARE ARTICLE
People Protesting
People Protesting

ਜਲ ਸਪਲਾਈ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਕੰਢੀ ਦੇ ਪਿੰਡ ਬਨਕਰਨਪੁਰ, ਫਤਿਹਪੁਰ ਅਤੇ ਬਹਿਮਾਵਾ ਦੇ ਲੋਕ ਗੰਧਲਾ ਤੇ ਬਦਬੂਦਾਰ ਪਾਣੀ ਪੀਣ ਲਈ ਮਜ਼ਬੂਰ............

ਮੁਕੇਰੀਆਂ: ਜਲ ਸਪਲਾਈ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਕੰਢੀ ਦੇ ਪਿੰਡ ਬਨਕਰਨਪੁਰ, ਫਤਿਹਪੁਰ ਅਤੇ ਬਹਿਮਾਵਾ ਦੇ ਲੋਕ ਗੰਧਲਾ ਤੇ ਬਦਬੂਦਾਰ ਪਾਣੀ ਪੀਣ ਲਈ ਮਜ਼ਬੂਰ ਹਨ। ਗੰਧਲੇ ਪਾਣੀ ਕਾਰਨ ਲੋਕ ਮਹਿੰਗੇ ਮੁੱਲ ਦੇ ਟੈਂਕਰਾਂ ਦਾ ਪਾਣੀ ਮੰਗਵਾ ਕੇ ਅਪਣਾ ਗੁਜ਼ਾਰ ਕਰ ਰਹੇ ਹਨ, ਜਦੋਂ ਕਿ ਹਰ ਮਹੀਨੇ ਉਨ੍ਹਾਂ ਨੂੰ ਬਿੱਲ ਤਾਰਨਾ ਪੈ ਰਿਹਾ ਹੈ। ਇਸ ਸਬੰਧੀ ਤਿਲਕ ਰਾਜ, ਮੁਕੇਸ਼ ਕੁਮਾਰ, ਲੀਲਾ ਦੇਵੀ, ਬਲਜੀਤ ਸਿੰਘ, ਗੁਰਮੀਤ ਸਿੰਘ ਆਦਿ ਨੇ ਦਸਿਆ ਕਿ ਜਲ ਸਪਲਾਈ ਦੀਆਂ ਟੂਟੀਆਂ ਵਿਚ ਗੰਧਲਾ ਤੇ ਬਦਬੂਦਾਰ ਪਾਣੀ ਆ ਰਿਹਾ ਹੈ।

ਕਰੀਬ ਮਹੀਨਾ ਪਹਿਲਾਂ ਜਲ ਸਪਲਾਈ ਅਧਿਕਾਰੀਆਂ ਨੇ ਪਾਣੀ 'ਚ ਖ਼ਰਾਬੀ ਹੋਣ ਦਾ ਦਾਅਵਾ ਕਰਦਿਆਂ ਚੌਕੀਦਾਰ ਰਾਹੀਂ ਮੁਨਾਦੀ ਕਰਵਾ ਕੇ ਕੁਝ ਦਿਨ ਜਲ ਸਪਲਾਈ ਦੀਆਂ ਟੂਟੀਆਂ ਦਾ ਪਾਣੀ ਨਾ ਪੀਣ ਦੀ ਸਲਾਹ ਦਿਤੀ ਸੀ। ਪਰ ਮੁੜ ਉਸ ਤੋਂ ਬਾਅਦ ਨਾ ਤਾਂ ਪਾਣੀ ਠੀਕ ਹੋਣ ਸਬੰਧੀ ਕੋਈ ਸਪੱਸ਼ਟੀਕਰਨ ਹੀ ਦਿਤਾ ਗਿਆ ਅਤੇ ਨਾ ਹੀ ਪਾਣੀ ਠੀਕ ਹੋਇਆ ਹੈ। ਲੋਕਾਂ ਅਨੁਸਾਰ ਜਲ ਸਪਲਾਈ ਦੀਆਂ ਟੂਟੀਆਂ ਵਿਚ ਗੰਧਲਾ ਪਾਣੀ ਆ ਰਿਹਾ ਹੈ।

ਆਮ ਹੀ ਬਰਸਾਤੀ ਮੌਸਮ ਵਿਚ ਹੁੰਦੀ ਪਾਣੀ 'ਚ ਖਰਾਬੀ ਕਾਰਨ ਡਰੇ ਲੋਕਾਂ ਨੇ ਦਸਿਆ ਕਿ ਪਿਛਲੇ ਸਾਲ ਇਲਾਕੇ ਦੇ ਕਰੀਬ 2 ਪਿੰਡਾਂ ਦੇ 5 ਦਰਜ਼ਨ ਤੋਂ ਵੱਧ ਲੋਕ ਪਾਣੀ ਦੀ ਖਰਾਬੀ ਦਾ ਖਾਮਿਆਜਾ ਭੁਗਤ ਚੁੱਕੇ ਹਨ, ਇਸ ਲਈ ਉਹ ਮਹਿੰਗੇ ਮੁੱਲ ਦੇ ਕਰੀਬ 5 ਕਿਲੋਮੀਟਰ ਦੂਰ ਤੋਂ ਆਉੁਂਦੇ ਪਾਣੀ ਵਾਲੇ ਟੈਂਕਰਾਂ ਦਾ ਪਾਣੀ ਪੀਣ ਲਈ ਮਜ਼ਬੂਰ ਹਨ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਜਲ ਸਪਲਾਈ ਵਿਭਾਗ ਦੇ ਐਸਡੀਓ ਨੇ ਕਿਹਾ ਕਿ ਪਾਣੀ 'ਚ ਕੋਈ ਖਰਾਬੀ ਨਹੀਂ ਹੈ ਅਤੇ ਵਾਟਰ ਵਰਕਸ ਨੇੜੇ ਹੋ ਰਹੇ ਜ਼ਮੀਨੀ ਬੋਰ ਕਾਰਨ ਪਾਣੀ ਗੰਧਲਾ ਹੋਇਆ ਹੋ ਸਕਦਾ ਹੈ। ਜਿਸ ਦੀ ਜਾਂਚ ਕਰਕੇ ਤੁਰਤ ਪਾਣੀ ਸਾਫ਼ ਕਰਾਉਣ ਲਈ ਯਤਨ ਕੀਤੇ ਜਾਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement