ਕੁੰਵਰਵਿਜੈ ਪ੍ਰਤਾਪ ਵਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਨੇ ਪੰਥਕ ਹਲਕਿਆਂ 'ਚ ਮਚਾਈ ਤਰਥੱਲੀ
Published : Aug 25, 2021, 6:24 am IST
Updated : Aug 25, 2021, 6:24 am IST
SHARE ARTICLE
image
image

ਕੁੰਵਰਵਿਜੈ ਪ੍ਰਤਾਪ ਵਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਨੇ ਪੰਥਕ ਹਲਕਿਆਂ 'ਚ ਮਚਾਈ ਤਰਥੱਲੀ


ਪੰਥ ਦੇ ਅਖੌਤੀ ਠੇਕੇਦਾਰਾਂ ਦੇ ਚਿਹਰਿਆਂ ਤੋਂ ਪੰਥਕ ਮੁਖੌਟਾ ਉਤਰਨ ਦੀ ਬਣੀ ਸੰਭਾਵਨਾ

ਕੋਟਕਪੂਰਾ, 24 ਅਗੱਸਤ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਵਿਖੇ ਵਾਪਰੇ ਗੋਲੀਕਾਂਡ ਵਾਲੇ ਮਾਮਲੇ ਦੀ ਜਾਂਚ ਕਰਨ ਵਾਲੇ ਐਸਆਈਟੀ ਦੇ ਪ੍ਰਮੁੱਖ ਮੈਂਬਰ ਰਹੇ ਸਾਬਕਾ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਹਾਈ ਕੋਰਟ ਦਾ ਫ਼ੈਸਲਾ ਰੱਦ ਕਰਵਾਉਣ ਲਈ ਡਬਲ ਬੈਂਚ ਕੋਲ ਦਾਇਰ ਕੀਤੀ ਅਪੀਲ ਦੀਆਂ ਖ਼ਬਰਾਂ ਨੇ ਪੰਥਕ ਅਤੇ ਰਾਜਨੀਤਕ ਹਲਕਿਆਂ 'ਚ ਤਰਥੱਲੀ ਮਚਾ ਦਿਤੀ ਹੈ ਕਿਉਂਕਿ ਪਿਛਲੇ ਦਿਨੀਂ 'ਰੋਜ਼ਾਨਾ ਸਪੋਕਸਮੈਨ' ਟੀਵੀ ਚੈਨਲ ਦੀ ਇੰਟਰਵਿਊ ਦੌਰਾਨ ਕੁੰਵਰਵਿਜੈ ਪ੍ਰਤਾਪ ਨੇ ਦਾਅਵਾ ਕੀਤਾ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਦੇ ਨਜ਼ਦੀਕ ਇਕ ਪਿੰਡ ਦਾ ਜੰਮਪਲ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਅਸ਼ੀਰਵਾਦ ਸਦਕਾ ਦੋਸ਼ੀਆਂ ਨੂੰ  ਸਜ਼ਾਵਾਂ ਜ਼ਰੂਰ ਦਿਵਾਵੇਗਾ |
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਾਈ ਕੋਰਟ ਦੇ ਫ਼ੈਸਲੇ ਦੇ ਵਿਰੋਧ ਵਿਚ ਪੰਜਾਬ ਸਰਕਾਰ ਨੇ ਵੀ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ | ਇਥੇ ਇਹ ਦਸਣਾ ਜ਼ਰੂਰੀ ਹੈ ਕਿ ਬਾਦਲਾਂ ਸਮੇਤ ਅਨੇਕਾਂ ਅਕਾਲੀ ਆਗੂਆਂ ਵਲੋਂ ਕੁੰਵਰਵਿਜੈ ਪ੍ਰਤਾਪ ਦੇ ਕੰਮ ਕਰਨ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕੀਤੀ ਗਈ ਸੀ ਅਤੇ ਜਦੋਂ ਹਾਈਕੋਰਟ ਨੇ ਕੁੰਵਰਵਿਜੈ ਪ੍ਰਤਾਪ ਦੀ ਪੜਤਾਲ ਰਿਪੋਰਟ ਨੂੰ  ਪੱਖਪਾਤੀ ਅਤੇ ਬਦਲਾ ਲਊ ਕਾਰਵਾਈ ਦਸਦਿਆਂ ਰੱਦ ਕਰ ਕੇ ਕੁੰਵਰਵਿਜੈ ਪ੍ਰਤਾਪ ਵਿਰੁਧ ਗੰਭੀਰ ਟਿਪਣੀਆਂ ਕੀਤੀਆਂ ਤਾਂ ਬਾਦਲ ਦਲ ਦੇ ਆਗੂਆਂ ਵਲੋਂ ਮਨਾਈਆਂ ਗਈਆਂ ਖ਼ੁਸ਼ੀਆਂ ਦਾ ਸੋਸ਼ਲ ਮੀਡੀਏ ਰਾਹੀਂ ਖ਼ੂਬ ਮਜ਼ਾਕ ਉਡਾਇਆ ਗਿਆ | 
ਰੋਜ਼ਾਨਾ ਸਪੋਕਸਮੈਨ ਦੇ ਇਨ੍ਹਾਂ ਕਾਲਮਾਂ ਰਾਹੀਂ ਦਸਿਆ ਜਾ ਚੁੱਕਾ ਹੈ ਕਿ ਕੰੁਵਰਵਿਜੈ ਪ੍ਰਤਾਪ ਦੀ ਅਗਵਾਈ ਵਾਲੀ ਐਸਆਈਟੀ ਦੀ ਜਾਂਚ ਰਿਪੋਰਟ ਲਾਗੂ ਹੋਣ ਨਾਲ ਪੰਥਕ ਹਲਕਿਆਂ 'ਚ ਤਰਥੱਲੀ ਮੱਚਣੀ ਸੁਭਾਵਕ ਹੈ, ਕਿਉਂਕਿ ਬਹੁਤ ਸਾਰੇ ਧਰਮ ਦੇ ਅਖੌਤੀ ਠੇਕੇਦਾਰਾਂ ਦੇ ਚਿਹਰੇ ਦੇ ਮੁਖੌਟੇ ਉਤਾਰਨ ਲਈ ਉਕਤ ਜਾਂਚ ਰਿਪੋਰਟ ਹੀ ਕਾਫ਼ੀ ਹੈ | ਕੁੰਵਰਵਿਜੈ ਪ੍ਰਤਾਪ ਦੀ ਐਸਆਈਟੀ ਵਲੋਂ ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ ਚਲਾਨ ਰਿਪੋਰਟਾਂ ਵਿਚੋਂ ਜੇਕਰ 41 ਨੰਬਰ ਪੇਜ ਤੋਂ 48 ਨੰਬਰ ਤਕ ਦੀ ਸ਼ਬਦਾਵਲੀ ਪੜ੍ਹ ਲਈ ਜਾਵੇ ਤਾਂ ਸੱਭ ਕੁੱਝ ਸਮਝ ਆ ਸਕਦਾ ਹੈ, ਕਿਉਂਕਿ 
ਚਲਾਨ ਰਿਪੋਰਟ ਦੇ ਪੰਨਾ ਨੰਬਰ 41 'ਤੇ ਲਿਖਿਆ ਹੈ ਕਿ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾਉਣ ਅਤੇ ਪਵਿੱਤਰ ਅੰਮਿ੍ਤ ਸੰਚਾਰ ਦੀ ਨਕਲ ਕਰਨ ਸਬੰਧੀ 20/05/2007 ਨੂੰ  ਪੁਲਿਸ ਸਟੇਸ਼ਨ ਬਠਿੰਡਾ ਵਿਖੇ ਆਈਪੀਸੀ ਦੀ ਧਾਰਾ 295ਏ/298/153ਏ ਤਹਿਤ ਸੌਦਾ ਸਾਧ ਵਿਰੁਧ ਦਰਜ ਐਫ਼ਆਈਆਰ ਨੰਬਰ 262/2007 ਪੰਜਾਬ ਵਿਧਾਨ ਸਭਾ ਚੋਣਾਂ ਦੇ ਦਿਨ 30/01/2012 ਤੋਂ ਸਿਰਫ਼ ਪੰਜ ਦਿਨ ਪਹਿਲਾਂ ਅਰਥਾਤ 25/01/2012 ਨੂੰ  ਰੱਦ ਹੋਣ ਦੀ ਘਟਨਾ ਦੀ ਐਸਆਈਟੀ ਵਲੋਂ ਕੀਤੀ ਪੜਤਾਲ ਵਿਚ ਸਾਹਮਣੇ ਆਇਆ ਕਿ ਉਕਤ ਕੰਮ ਉਸ ਸਮੇਂ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਪੰਜਾਬ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਕੀਤਾ ਗਿਆ ਜਿਸ ਦਾ ਮਕਸਦ ਸਿਰਫ਼ ਡੇਰਾ ਪੇ੍ਰਮੀਆਂ ਦੇ ਵੋਟ ਬੈਂਕ ਦੀ ਹਮਾਇਤ ਹਾਸਲ ਕਰਨਾ ਸੀ |
ਪੰਨਾ ਨੰਬਰ 42 ਮੁਤਾਬਕ ਪੰਜਾਬ ਪੁਲਿਸ ਵਿਚ ਏਡੀਜੀਪੀ ਇੰਟੈਲੀਜੈਂਸ, 1985 ਬੈਂਚ ਦੇ ਆਈਪੀਐਸ ਅਧਿਕਾਰੀ ਐਸਐਸ ਢਿੱਲੋਂ ਨੂੰ  ਬਦਲ ਕੇ ਹੋਰ ਯੋਗ ਸੀਨੀਅਰ ਅਧਿਕਾਰੀ ਹੋਣ ਦੇ ਬਾਵਜੂਦ ਉਸ ਦੀ ਥਾਂ ਜੂਨੀਅਰ ਅਧਿਕਾਰੀ ਡੀਆਈਜੀ ਆਰ.ਕੇ. ਜੈਸਵਾਲ ਨੂੰ  ਨਿਯੁਕਤ ਕਰਨ ਬਾਰੇ ਐਸਆਈਟੀ ਵਲੋਂ ਪੁੱਛਗਿੱਛ ਦੌਰਾਨ ਗ੍ਰਹਿ ਵਿਭਾਗ ਦੇ ਇੰਚਾਰਜ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ 19/11/2018 ਨੂੰ  ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਈ ਸੰਤੁਸ਼ਟੀਜਨਕ ਜਵਾਬ ਦੇਣ ਦੀ ਬਜਾਇ ਡੀਜੀਪੀ ਤੋਂ ਪੁੱਛਣ ਲਈ ਆਖਿਆ | ਜਦੋਂ ਐਸਆਈਟੀ ਨੇ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਸਹੀ ਜਵਾਬ ਗ੍ਰਹਿ ਮੰਤਰੀ ਹੀ ਦੇ ਸਕਦੇ ਹਨ | ਰਿਕਾਰਡ ਮੁਤਾਬਕ 10 ਅਕਤੂਬਰ 2015 ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਇਕ ਲੜੀ ਵਿਚ ਵਾਪਰੀਆਂ, ਜਿਸ ਵਿਚ ਬਰਗਾੜੀ ਦੀ 12 ਅਕਤੂਬਰ 2015 ਨੂੰ  ਵਾਪਰੀ ਘਟਨਾ ਵੀ ਸ਼ਾਮਲ ਹੈ | ਇਹ ਗੱਲ ਇੰਟੈਲੀਜੈਂਸ ਚੀਫ਼ ਨੂੰ  ਬਾਹਰ ਕਰਨ ਅਤੇ ਬੇਅਦਬੀ ਦੀਆਂ ਘਟਨਾਵਾਂ ਵਿਚਕਾਰ ਸਾਜ਼ਸ਼ ਬਾਰੇ ਦਰਸਾਉਂਦੀ ਹੈ ਕਿਉਂਕਿ 10 ਅਕਤੂਬਰ 2015 ਤੋਂ 31 ਅਕਤੂਬਰ ਵਿਚਕਾਰ ਬੇਅਦਬੀ ਦੇ 15 ਕੇਸ ਪੰਜਾਬ ਵਿਚ ਵੱਖ ਵੱਖ ਥਾਵਾਂ 'ਤੇ ਰਜਿਸਟਰਡ ਹੋਏ | (ਬਾਕੀ ਕਲ ਵਾਲੇ ਅੰਕ ਵਿਚ)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement