
ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ 1500 ਨੁਮਾਇੰਦੇ ਦੋ ਦਿਨਾਂ ਰਾਸ਼ਟਰੀ ਸੰਮੇਲਨ ’ਚ ਲੈਣਗੇ ਹਿੱਸਾ
ਨਵੀਂ ਦਿੱਲੀ : ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ 1500 ਤੋਂ ਵੱਧ ਨੁਮਾਇੰਦੇ 26 ਅਤੇ 27 ਅਗੱਸਤ ਨੂੰ ਰਾਸ਼ਟਰੀ ਸੰਮੇਲਨ ਦੌਰਾਨ ਖੇਤੀ ਕਾਨੂੰਨ ਵਿਰੁਧ ਚੱਲ ਰਹੇ ਅੰਦੋਲਨ ਲਈ ਭਵਿੱਖ ਦੀ ਰਣਨੀਤੀ ’ਤੇ ਚਰਚਾ ਕਰਨਗੇ। ਕਿਸਾਨ ਆਗੂਆਂ ਨੇ ਦਸਿਆ ਕਿ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਦੇ ਨੌ ਮਹੀਨੇ ਪੂਰੇ ਹੋਣ ’ਤੇ ਸਿੰਘੂ ਸਰਹੱਦ ’ਤੇ ਦੋ ਰੋਜ਼ਾ ਸੰਮੇਲਨ ਆਯੋਜਤ ਕੀਤਾ ਜਾ ਰਿਹਾ ਹੈ।
Farmers Protest
ਹੋਰ ਵੀ ਪੜ੍ਹੋ: ਸਰਕਾਰੀ ਜਾਇਦਾਦਾਂ ਵਰਤਣਗੇ ਅਮੀਰ ਵਪਾਰੀ ਤੇ ਇਸ ਨੂੰ ਕਿਹਾ ਜਾਏਗਾ, 5 ਸਾਲ 'ਚ 6 ਲੱਖ ਕਰੋੜ ਦਾ...
ਕਿਸਾਨ ਆਗੂ ਅਭਿਮਨਿਯੂ ਕੋਹਰ ਨੇ ਕਿਹਾ, ‘‘ਸਾਡੇ ਹੋਰ ਪ੍ਰੋਗਰਾਮਾਂ ਦੇ ਉਤਟ, ਰਾਸ਼ਟਰੀ ਸੰਮੇਲਨ ’ਚ ਸਾਮੂਹਕ ਸਭਾ ਜਾਂ ਰੈਲੀ ਨਹੀਂ ਹੋਵੇਗੀ, ਬਲਕਿ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ 1500 ਨੁਮਾਇੰਦੇ ਦੋ ਦਿਨਾਂ ਲਈ ਸਿੰਘੂ ਸਰਹੱਦ ’ਤੇ ਇਕੱਠੇ ਆਉਣਗੇ ਅਤੇ ਸਾਡੇ ਪ੍ਰਦਰਸ਼ਨ ਨੂੰ ਤੇਜ਼ ਕਰਨ ਦੀ ਰਣਨੀਤੀਆਂ ’ਤੇ ਚਰਚਾ ਕਰਨਗੇ।’
Farmers Protest
ਹੋਰ ਵੀ ਪੜ੍ਹੋ: ਤਾਲਿਬਾਨ ਨੇ ਜਾਰੀ ਕੀਤਾ ਨਵਾਂ ਫਤਵਾ, ਨੇਲ ਪਾਲਸ਼ ਲਗਾਉਣ ’ਤੇ ਔਰਤਾਂ ਦੀਆਂ ਕੱਟੀਆਂ ਜਾਣਗੀਆਂ ਉਂਗਲਾਂ
ਉਨ੍ਹਾਂ ਕਿਹਾ ਕਿ ਸੰਮੇਲਨ ਦਾ ਉਦੇਸ਼ ਦੇਸ਼ਭਰ ਵਿਚ ਕਿਸਾਨਾਂ ਨੂੰ ਇਕੱਠਾ ਕਰਨਾ ਹੈ, ਤਾਕਿ ਹਰ ਕੋਈ ਇਸ ਫ਼ੈਸਲੇ ਦੀ ਪ੍ਰਕਿਰਿਆ ਵਿਚ ਸ਼ਾਮਲ ਹੋ ਸਕੇ ਕਿ ਪ੍ਰਦਰਸ਼ਨ ਨੂੰ ਕਿਵੇਂ ਅੱਗੇ ਵਧਾਇਆ ਜਾਵੇ। ਕੋਹਰ ਨੇ ਕਿਹਾ ਅਸੀਂ ਨੌ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਾਂ। ਇਹ ਕੋਈ ਘੱਟ ਸਮਾਂ ਨਹੀਂ ਹੁੰਦਾ। ਅਸੀਂ ਸਾਰਿਆਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ।
Farmers Protest