ਗੁਰਦਾਸ ਮਾਨ ਵਿਰੁਧ ਕਰਾਂਗੇ ਸਖ਼ਤ ਕਾਰਵਾਈ, ਲਾਮਬੰਦ ਹੋਣਗੀਆਂ ਹੋਰ ਵੀ ਜਥੇਬੰਦੀਆਂ : ਰਣਜੀਤ ਸਿੰਘ
Published : Aug 25, 2021, 12:45 am IST
Updated : Aug 25, 2021, 12:45 am IST
SHARE ARTICLE
image
image

ਗੁਰਦਾਸ ਮਾਨ ਵਿਰੁਧ ਕਰਾਂਗੇ ਸਖ਼ਤ ਕਾਰਵਾਈ, ਲਾਮਬੰਦ ਹੋਣਗੀਆਂ ਹੋਰ ਵੀ ਜਥੇਬੰਦੀਆਂ : ਰਣਜੀਤ ਸਿੰਘ ਕਾਹਲੋਂ

ਕਰਤਾਰਪੁਰ, 24 ਅਗੱਸਤ (ਜਨਕ ਰਾਜ ਗਿੱਲ): ਗੁਰਦਾਸ ਮਾਨ ਨੇ ਤਾਂ ਪਤਾ ਨਹੀਂ ਸਹੁੰ ਖਾਧੀ ਹੋਈ ਹੈ ਕਿ ਬੇਤੁਕੇ ਬਿਆਨ ਦੇ ਕੇ ਲੋਕਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ, ਕਿੳਂੁਕਿ ਪਹਿਲਾਂ ਮਾਂ ਬੋਲੀ ਪੰਜਾਬੀ ਵਿਰੁਧ ਵਰਤੀ ਗਈ ਭੱਦੀ ਸ਼ਬਦਾਬਲੀ ਬੋਲਕੇ ਪੰਜਾਬੀਅਤ ਅਤੇ ਸਾਡੀ ਮਹਾਨ ਵਿਰਾਸਤ ਦਾ ਵੱਡਾ ਅਪਮਾਨ ਕੀਤਾ ਹੈ ਅਤੇ ਦੂਜੇ ਪਾਸੇ ਇਹੋ ਬੇਗ਼ੈਰਤ ਗਾਇਕ ਜੋ ਅਪਣੇ ਆਪ ਨੂੰ ਗੁਰਾਂ ਦਾ ਦਾਸ ਕਹਿ ਰਿਹਾ ਹੈ, ਗੁਰਦਾਸ ਮਾਨ ਗੁਰੂ ਸਾਹਿਬਾਨ ਨੂੰ ਮਜਾਰਾਂ ਪੂਜਣ ਵਾਲਿਆਂ ਦੇ ਵੰਸ਼ਜ ਦਸ ਰਿਹਾ ਹੈ ਜੋ ਕਿ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਿੱਖ ਕੌਮ ਵਲੋਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਜਥੇਦਾਰ ਰਣਜੀਤ ਸਿੰਘ ਕਾਹਲੋਂ, ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੇਵਾ ਸਿੰਘ, ਸਰਪੰਚ ਕਾਹਲਵਾਂ ਭੁਪਿੰਦਰ ਸਿੰਘ ਭਿੰਦਾ ਕਾਹਲੋਂ, ਸਾਬਕਾ ਸਰਪੰਚ ਜਸਵਿੰਦਰ ਸਿੰਘ ਬਸਰਾ, ਲੰਬੜਦਾਰ ਜਗਰੂਪ ਸਿੰਘ ਚੌਹਲਾ ਜਥੇਦਾਰ ਮਕਸੂਦਾਂ ਭਗਵੰਤ ਸਿੰਘ ਫਤਿਹ ਜਲਾਲ ਆਦਿ ਵਲੋਂ ਗਾਇਕ ਗੁਰਦਾਸ ਮਾਨ ਵਿਰੁਧ ਡੇਰਾ ਬਾਬਾ ਮੁਰਾਦ ਸ਼ਾਹ ਵਿਖੇ ਸਾਲਾਨਾ ਮੇਲੇ ਦੌਰਾਨ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਪ੍ਰਤੀ ਕੀਤੀ ਗਈ ਟਿਪਣੀ ਤੇ ਵਿਰੋਧ ਜ਼ਾਹਰ ਕਰਦਿਆਂ ਕੀਤਾ। 
ਰੋਸ ਜ਼ਾਹਰ ਕਰਦਿਆਂ ਸਿੱਖ ਸ਼ਖ਼ਸੀਅਤਾਂ ਨੇ ਕਿਹਾ ਕਿ  ਪੰਜਾਬੀ ਗਾਇਕ ਗੁਰਦਾਸ ਮਾਨ ਜੋ ਕਿ ਗੱਲਾਂ ਪੰਜਾਬ ਅਤੇ ਗੁਰੂਆਂ ਦੀ ਕਰਦਾ ਹੈ ਅਸਲ ਵਿਚ ਗੁਰਦਾਸ ਮਾਨ ਸਿੱਖੀ ਤੋਂ ਬੇਮੁਖ ਹੈ ਤੇ ਮੜੀਆਂ ਦਾ ਮੁਰੀਦ ਹੈ ਤੇ ਮੜੀਆਂ ਪੂਜ ਪੂਜ ਕੇ ਮਾਨਸਕ ਤੌਰ ’ਤੇ ਬੀਮਾਰ ਹੋ ਗਿਆ ਹੈ। ਇਸ ਮੌਕੇ ਇਨ੍ਹਾਂ ਸ਼ਖ਼ਸੀਅਤਾਂ ਦੇ ਨਾਲ-ਨਾਲ ਨਾਲ ਕਰਤਾਰਪੁਰ ਦੀਆਂ ਵੱਖ-ਵੱਖ ਧਾਰਮਕ ਜਥੇਬੰਦੀਆਂ ਭਾਈ ਘਨ੍ਹਈਆ ਸੇਵਾ ਸੁਸਾਇਟੀ, ਮਾਤਾ ਗੁਜਰੀ ਸੇਵਾ ਸੁਸਾਇਟੀ, ਕਲਗੀਧਰ ਇਸਤਰੀ ਸਤਿਸੰਗ ਸਭਾ ਨੇ ਰੋਸ ਜ਼ਾਹਰ ਕੀਤਾ ਕਿ ਗੁਰਦਾਸ ਮਾਨ ਦੀ ਇਸ ਹਰਕਤ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਸ ਵਿਰੁਧ ਕਾਰਵਾਈ ਕਰਦੇ ਹੋਏ ਜਲਦ ਹੀ ਸੰਗਤਾਂ ਲਾਮਬੰਦ ਹੋ ਕੇ ਸਖ਼ਤ ਐਕਸ਼ਨ ਵੀ ਲੈਣਗੀਆਂ।

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement