
ਪਿਛਲੇ 20 ਸਾਲਾਂ ਤੋਂ ਬਲਵੰਤ ਸਿੰਘ ਰਾਮੂਵਾਲੀਆਂ ਨਾਲ ਰਹਿ ਰਿਹਾ ਸੀ PA ਗੁਰਪਾਲ ਸਿੰਘ
ਮੁਹਾਲੀ : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਪੀ.ਏ. ਦੁਆਰਾ ਉਹਨਾਂ ਦੇ ਘਰ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀ.ਏ ਦੀ ਪਛਾਣ ਗੁਰਪਾਲ ਸਿੰਘ ਵਾਸੀ ਪਿੰਡ ਪੱਖਰਵੱਡ ਵਜੋਂ ਹੋਈ ਹੈ। ਪੀ.ਏ ਨੇ ਸਾਬਕਾ ਮੰਤਰੀ ਦੇ ਪਿੰਡ ਰਾਮੂਵਾਲਾ ਨਵਾਂ ਵਿੱਚ ਸਥਿਤ ਘਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ, ਸ਼ੇਅਰ ਆਦਿ ਚੋਰੀ ਕਰ ਲਏ।
Balwant Singh Ramoowalia
ਇਸ ਸਬੰਧੀ ਥਾਣਾ ਮਹਿਣਾ ਦੀ ਪੁਲਿਸ ਨੇ ਗੁਰਪਾਲ ਸਿੰਘ, ਉਸ ਦੇ ਸਾਲੇ ਰੇਸ਼ਮ ਸਿੰਘ, ਭੈਣ ਰਾਜ ਕੌਰ ਅਤੇ ਭਤੀਜੀ ਸਮਰਪ੍ਰੀਤ ਕੌਰ ਵਾਸੀ ਪਿੰਡ ਸਰਾਵਾਂ ਜੈਤੋ ਫਰੀਦਕੋਟ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਮਹਿਣਾ ਵਿੱਚ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਬਲਵੰਤ ਸਿੰਘ ਰਾਮੂਵਾਲੀਆ ਦੇ ਨਜ਼ਦੀਕੀ ਰਿਸ਼ਤੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਪਿਛਲੇ 20 ਸਾਲਾਂ ਤੋਂ ਬਲਵੰਤ ਸਿੰਘ ਰਾਮੂਵਾਲੀਆ ਦੇ ਨਾਲ ਰਹਿ ਰਿਹਾ ਹੈ ਤੇ ਉਹਨਾਂ ਦੇ ਸਾਰੇ ਖਾਤਿਆਂ ਨੂੰ ਵੇਖ ਰਿਹਾ ਸੀ।
Thief
ਉਨ੍ਹਾਂ ਕਿਹਾ ਕਿ ਰਾਮੂਵਾਲੀਆ ਨਾਲ ਗੁਰਪਾਲ ਸਿੰਘ ਲੰਬੇ ਸਮੇਂ ਤੋਂ ਨਿੱਜੀ ਸਕੱਤਰ ਵਜੋਂ ਕੰਮ ਕਰ ਰਿਹਾ ਸੀ ਅਤੇ ਕੁਝ ਹੀ ਸਮੇਂ ਵਿੱਚ ਹੀ ਉਸ ਨੇ ਸਾਡਾ ਭਰੋਸਾ ਜਿੱਤ ਲਿਆ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਉਹ ਪਿੰਡ ਰਾਮੂਵਾਲਾ ਨਵਾਂ ਸਥਿਤ ਘਰ ਵਿੱਚੋਂ ਕੀਮਤੀ ਸਾਮਾਨ, ਪੈਸੇ, ਗਹਿਣੇ ਗਾਇਬ ਕਰਨ ਲੱਗਾ ਅਤੇ 3 ਮਹੀਨੇ ਪਹਿਲਾਂ ਬਿਨਾਂ ਦੱਸੇ ਵਿਦੇਸ਼ ਭੱਜ ਗਿਆ। ਹੁਣ ਪਤਾ ਲੱਗਾ ਹੈ ਕਿ ਗੁਰਪਾਲ ਸਿੰਘ ਨੇ ਵਿਦੇਸ਼ ਜਾਣ ਤੋਂ ਪਹਿਲਾਂ ਸਾਮਾਨ ਚੋਰੀ ਕਰ ਲਿਆ ਸੀ, ਜਿਸ ਵਿਚ 30-35 ਤੋਲੇ ਸੋਨਾ, ਨਕਦੀ, ਟੋਰਸ ਕੰਪਨੀ ਦੇ ਇਕ ਹਜ਼ਾਰ ਸ਼ੇਅਰ ਉਸ ਦੇ ਜੀਜਾ ਰੇਸ਼ਮ ਸਿੰਘ, ਭੈਣ ਰਾਜ ਕੌਰ ਅਤੇ ਭਤੀਜੀ ਸਮਰਪ੍ਰੀਤ ਕੌਰ ਕੋਲ ਰੱਖੇ ਹੋਏ ਹਨ |