
ਆਸ਼ੀਸ਼ ਕਪੂਰ ਨੇ ਕਿਹਾ ਹੈ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਅਤੇ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ।
ਮੁਹਾਲੀ: ਵਿਜੀਲੈਂਸ ਵਿਭਾਗ ਨੇ ਪੰਜਾਬ ਪੁਲਿਸ ਦੇ AIG ਆਸ਼ੀਸ਼ ਕਪੂਰ ਦੇ ਘਰ ਛਾਪਾ ਮਾਰਿਆ। ਵਿਜੀਲੈਂਸ ਦੀ ਟੀਮ ਅੱਜ ਸਵੇਰੇ 5 ਵਜੇ ਮੁਹਾਲੀ ਦੇ ਸੈਕਟਰ-88 ਸਥਿਤ ਉਹਨਾਂ ਦੀ ਕੋਠੀ ’ਤੇ ਪਹੁੰਚੀ। ਵਿਜੀਲੈਂਸ ਦੀ ਛਾਪੇਮਾਰੀ 'ਤੇ ਆਸ਼ੀਸ਼ ਕਪੂਰ ਨੇ ਕਿਹਾ ਹੈ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਅਤੇ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ।
Vigilance Bureau raids residence of AIG Ashish Kapoor
ਦੱਸ ਦੇਈਏ ਕਿ ਕਾਫੀ ਸਮੇਂ ਤੋਂ ਵਿਜੀਲੈਂਸ ਅਧਿਕਾਰੀ ਆਸ਼ੀਸ਼ ਦੇ ਘਰ ਦੀ ਜਾਂਚ ਕਰਦੇ ਰਹੇ। ਇਸ ਪੜਤਾਲ ਦੇ ਸੰਬੰਧ 'ਚ ਉਹਨਾਂ ਦੀ ਕੋਠੀ ਦੀ ਟੈਕਨੀਕਲ ਟੀਮ ਵਲੋਂ ਪੈਮਾਇਸ਼ ਵੀ ਕੀਤੀ ਗਈ ਹੈ। ਅਸ਼ੀਸ਼ ਕਪੂਰ ਨੇ ਦੱਸਿਆ ਕਿ ਉਹ ਵਿਜੀਲੈਂਸ ਨੂੰ ਹਰ ਪਾਸਿਓਂ ਜਾਂਚ 'ਚ ਸਹਿਯੋਗ ਕਰ ਰਹੇ ਹਨ ਅਤੇ ਉਹ ਇਸ ਮਾਮਲੇ 'ਚ ਸਾਫ਼ ਪਾਕ ਹਨ। ਵਿਜੀਲੈਂਸ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਰੁਟੀਨ ਪੜਤਾਲ ਦਾ ਹਿੱਸਾ ਹੈ। ਦੱਸ ਦੇਈਏ ਕਿ ਆਸ਼ੀਸ਼ ਕਪੂਰ ਇਸ ਸਮੇਂ ਕਮਾਂਡੇਟ 4 ਸ਼ਾਹਪੁਰਕੰਡੀ ਵਿਖੇ ਤਾਇਨਾਤ ਹਨ।