
Sunam News : ਦਲੇਰ ਸਿੰਘ ਪਾਵਰਕਾਮ ਦੇ ਢੱਡਰੀਆਂ ਗਰਿੱਡ ਵਿਖੇ ਲਾਇਨਮੈਨ ਵਜੋਂ ਸੀ ਤਾਇਨਾਤ
Sunam News : ਬੀਤੀ ਸ਼ਾਮ ਅਵਾਰਾ ਪਸ਼ੂ ਦੇ ਮੋਟਰਸਾਇਕਲ ਅੱਗੇ ਆਉਣ ਕਾਰਨ ਇਕ ਬਿਜਲੀ ਮੁਲਾਜ਼ਮ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇ ਪੋਸਟਮਾਰਟਮ ਸਮੇ ਪੁਲਿਸ ਥਾਣਾ ਲੌਂਗੋਵਾਲ ਦੇ ਸਹਾਇਕ ਥਾਣੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਦਲੇਰ ਸਿੰਘ (56) ਪੁੱਤਰ ਰਾਮ ਸਿੰਘ ਵਾਸੀ ਬਡਿਆਣੀ ਪੱਤੀ ਲੌਂਗੋਵਾਲ ਜੋ ਕਿ ਪਾਵਰਕਾਮ ਦੇ ਢੱਡਰੀਆਂ ਗਰਿੱਡ ਵਿਖੇ ਲਾਇਨਮੈਨ ਵਜੋਂ ਤਾਇਨਾਤ ਸੀ।
ਬੀਤੀ ਸ਼ਾਮ ਆਪਣੀ ਡਿਊਟੀ ਤੋਂ ਫਾਰਗ ਹੋਣ ਉਪਰੰਤ ਮੋਟਰਸਾਇਕਲ 'ਤੇ ਲੌਂਗੋਵਾਲ ਆਪਣੇ ਘਰ ਪਰਤ ਰਿਹਾ ਸੀ ਕਿ ਮੰਡੇਰ-ਲੌਂਗੋਵਾਲ ਸੜਕ 'ਤੇ ਅਚਾਨਕ ਉਸ ਦੇ ਮੋਟਰਸਾਇਕਲ ਅੱਗੇ ਕੋਈ ਅਵਾਰਾ ਪਸ਼ੂ ਆ ਗਿਆ, ਜਿਸ ਕਾਰਨ ਉਸ ਦੀ ਸੜਕ 'ਤੇ ਡਿੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
(For more news apart from An electrical worker died in a road accident News in Punjabi, stay tuned to Rozana Spokesman)