
Mukandpur News : ਕਾਰ ਸਵਾਰ ਫੇਟ ਮਾਰ ਹੋਇਆ ਫਰਾਰ, ASI ਬਲਵਿੰਦਰ ਸਿੰਘ ਥਾਣਾ ਮੁਕੰਦਪੁਰ ਵਿਖੇ ਨਿਭਾਅ ਰਿਹਾ ਸੇਵਾਵਾਂ
Mukandpur News : ਮੁਕੰਦਪੁਰ ਬੰਗਾ ਰੋਡ ’ਤੇ ਇਕ ਕਾਰ ਵੱਲੋਂ ASI ਬਲਵਿੰਦਰ ਸਿੰਘ ਨੂੰ ਫੇਟ ਮਾਰ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ASI ਦੀ ਮੌਤ ਹੋ ਗਈ। ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਜੋਗਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸ਼ੋਭਾ ਯਾਤਰਾ ਤੋਂ ਬਾਅਦ ਕਿਸੇ ਮੁਖ਼ਬਰ ਦੀ ਇਤਲਾਹ ’ਤੇ ਮੁਕੰਦਪੁਰ ਬੰਗਾ ਰੋਡ ’ਤੇ ਜਿੱਥੇ ਥਾਣਾ ਮੁਕੰਦਪੁਰ ਦੀ ਹੱਦ ਖ਼ਤਮ ਹੁੰਦੀ ਹੈ, ਨਾਕਾ ਲਾਇਆ ਹੋਇਆ ਸੀ ਅਤੇ ASI ਬਲਵਿੰਦਰ ਸਿੰਘ ਨੂੰ ਫੋਨ ’ਤੇ ਨਾਕੇ ਵਾਲੀ ਜਗ੍ਹਾ ’ਤੇ ਬੁਲਾ ਲਿਆ ਪਰ ਨਾਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ASI ਬਲਵਿੰਦਰ ਸਿੰਘ ਨੂੰ ਇਕ ਕਾਰ ਸਵਾਰ ਫੇਟ ਮਾਰ ਕੇ ਭੱਜ ਗਿਆ।
ਇਹ ਵੀ ਪੜੋ:Chandigarh News : ਭਾਜਪਾ ਸੰਸਦ ਕੰਗਨਾ ਰਣੌਤ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਿਆਨ ਦੇ ਰਹੀ ਹੈ - ਨੀਲ ਗਰਗ
ਉਨ੍ਹਾਂ ਕਿਹਾ ਕਿ ਅਸੀਂ ਤੁਰੰਤ ਬਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਮੁਕੰਦਪੁਰ ਅਤੇ ਫਿਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ P. G. I. ਚੰਡੀਗੜ੍ਹ ਲੈ ਗਏ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ASI ਬਲਵਿੰਦਰ ਸਿੰਘ ਦੀ ਮੌਤ ਹੋ ਗਈ। ਫੇਟ ਮਾਰ ਕੇ ਭੱਜਣ ਵਾਲੇ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
(For more news apart from ASI died painfully in a road accident News in Punjabi, stay tuned to Rozana Spokesman)