Chandigarh News: ਡਿੰਪੀ ਢਿੱਲੋਂ ਦਾ ਪਾਰਟੀ ਨੂੰ ਅਲਵਿਦਾ ਕਹਿਣਾ ਸੁਖਬੀਰ ਬਾਦਲ ਦੀ ਲੀਡਰਸ਼ਿਪ ਤੇ ਵੱਡਾ ਸਵਾਲੀਆ ਚਿੰਨ - ਜਥੇਦਾਰ ਵਡਾਲਾ

By : BALJINDERK

Published : Aug 25, 2024, 7:34 pm IST
Updated : Aug 25, 2024, 7:34 pm IST
SHARE ARTICLE
ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ
ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

Chandigarh News: ਸੁਖਬੀਰ ਬਾਦਲ ਪਾਰਟੀ ਨੂੰ ਇੱਕ ਜੁੱਟ ਰੱਖਣ ’ਚ ਨਾਕਾਮਯਾਬ ਰਹੇ - ਜਥੇਦਾਰ ਵਡਾਲਾ

Chandigarh News: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਪਾਰਟੀ ਛੱਡਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।.ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਦਰਸ਼ਾਹੀ ਅਤੇ ਮਨ ਮਰਜ਼ੀ ਵਾਲਾ ਰਵਈਆ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਢਾਹ ਲਗਾ ਚੁੱਕਾ ਹੈ।.ਇਸ ਲਈ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।

ਜਥੇਦਾਰ ਵਡਾਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਪਾਰਟੀ ਦੇ ਅੰਦਰ ਲੋਕਤੰਤਰਿਕ ਤਰੀਕੇ ਨਾਲ ਸੁਧਾਰ ਦੀ ਮੰਗ ਕਰਨ ਵਾਲੇ ਆਗੂਆਂ ਪ੍ਰਤੀ ਗੈਰ ਸਿਆਸੀ ਸੱਭਿਅਕ ਭਾਸ਼ਾ ਨਾਲ  ਸੰਬੋਧਨ ਕਰਦੇ ਰਹੇ ਹਨ।.ਅੱਜ ਸੁਖਬੀਰ ਸਿੰਘ ਬਾਦਲ ਦੱਸਣ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ਛੱਡਣ ਲਈ ਕਿਉਂ ਮਜਬੂਰ ਹੋਣਾ ਪਿਆ ਜਿਹੜੇ ਕਿ ਉਹਨਾਂ ਦੇ ਬਹੁਤ ਹੀ ਕਰੀਬੀ ਮੰਨੇ ਜਾਂਦੇ ਸਨ।.ਜਥੇਦਾਰ ਵਡਾਲਾ ਨੇ ਇਸ ਗੱਲ ਨੂੰ ਜੋਰ ਨਾਲ ਉਠਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਬੈਠੇ ਕੁਝ ਸੀਨੀਅਰ ਲੀਡਰ ਵੀ ਕੰਧ ਤੇ ਲਿਖਿਆ ਨਹੀਂ ਪੜ੍ਹ ਰਹੇ ਅਤੇ ਕਿਉਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਹੁੰਦਾ ਵੇਖ ਰਹੇ ਹਨ।.

ਜਥੇਦਾਰ ਵਡਾਲਾ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਕੀ ਜਦੋਂ ਸੁਖਬੀਰ ਸਿੰਘ ਬਾਦਲ ਵਲੋਂ ਪਿਛਲੇ ਦਿਨੀਂ ਆਪਣੇ ਗ੍ਰਹਿ ਵਿਖੇ ਡਿੰਪੀ ਢਿੱਲੋਂ ਦੇ ਨਾਮ ਤੇ ਮੋਹਰ ਲਗਾ ਦਿੱਤੀ ਸੀ ਫਿਰ ਪਾਰਲੀਮੈਂਟ ਬੋਰਡ ਨੂੰ ਸਥਾਪਿਤ ਕਰਨ ਦਾ ਕੀ ਮਨੋਰਥ ਰਹਿ ਗਿਆ ਹੈ।.ਪਾਰਲੀਮੈਂਟ ਬੋਰਡ ਵੱਲੋਂ ਗਿੱਦੜਬਾਹਾ ਦਾ ਦੌਰਾ ਅੱਖਾਂ ਵਿੱਚ ਮਿੱਟੀ ਪਾਉਣ ਲਈ ਰੱਖਿਆ ਗਿਆ ਅਤੇ ਸਰਦਾਰ ਬਾਦਲ ਦਾ ਹੁਕਮ ਵਜਾਉਣ ਲਈ।

ਜਥੇਦਾਰ ਵਡਾਲਾ ਨੇ ਇਸ ਗੱਲ ਤੇ ਸ਼ੰਕਾ ਜਾਹਿਰ ਕਰਦਿਆਂ ਕਿਹਾ ਕਿ ਗਿੱਦੜਬਾਹਾ ਦੇ ਆਮ ਲੋਕਾਂ ਵਿੱਚ ਚਰਚਾ ਹੈ ਕਿ ਪਿਛਲੇ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਦੇ ਆਪੇ ਬਣੇ ਸਲਾਹਕਾਰ ਹਲਕੇ ਵਿੱਚ ਡਿੰਪੀ ਢਿੱਲੋਂ ਦੀ ਉਮੀਦਵਾਰੀ ਨੂੰ ਲੈਕੇ ਗਲਤ, ਬੇਬੁਨਿਆਦ ਅਤੇ ਕਮਜੋਰ ਕਰਨ ਦਾ ਪ੍ਰਚਾਰ ਲਗਾਤਾਰ ਕਰ ਰਹੇ ਸਨ।. ਇਸ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਦੀ ਸੋਚੀ ਸਮਝੀ ਸਿਆਸੀ ਚਾਲ ਹੈ। ਤਾਂ ਜੋ ਹਰਦੀਪ ਸਿੰਘ ਢਿੱਲੋਂ ਦੀ ਮਾਨਸਿਕਤਾ ਤੇ ਨਾਕਾਰਆਤਮਕ ਅਸਰ ਪਾ ਕੇ ਆਪਣੀ ਸਿਆਸੀ ਮਨਸ਼ਾ ਪੂਰੀ ਕਰ ਸਕਣ।

ਜਥੇਦਾਰ ਵਡਾਲਾ ਨੇ ਕਿਹਾ ਕਿ ਜਿਸ ਤਰੀਕੇ ਕੁਝ ਦਿਨ ਪਹਿਲਾਂ ਵਿਧਾਇਕ ਸੁੱਖੀ ਦਾ ਅਸਤੀਫ਼ਾ ਦਿੱਤੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਸੀ।.ਹੁਣ ਡਿੰਪੀ ਢਿੱਲੋਂ ਵਰਗੇ ਲੀਡਰ, ਜਿਹੜੇ ਅਕਾਲੀ ਦਲ ਦੀ ਲੜਾਈ ਲੜਦੇ ਰਹੇ ਅਤੇ ਡੱਟ ਕੇ ਖੜੇ ਰਹੇ।. ਉਹਨਾਂ ਦਾ ਛੱਡ ਕੇ ਜਾਣਾ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਹੈ।.ਅੱਜ ਅਕਾਲੀ ਦਲ ਦੇ ਵਰਕਰ ਅਤੇ ਪੰਥਕ ਹਿਤੈਸ਼ੀ ਇਹ ਚਰਚਾ ਕਰ ਰਹੇ ਹਨ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਇੱਕਮੁੱਠ ਰੱਖਣ ਵਿੱਚ ਨਾਕਾਮ ਸਾਬਤ ਹੋਏ।.ਉਹਨਾਂ ਦੇ ਇਸ ਰਵੱਈਏ ਨਾਲ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗੀ ਹੈ।.ਸਿੱਖ ਪੰਥ ਉਹਨਾਂ ਤੋਂ ਮੰਗ ਕਰਦਾ ਹੈ ਕਿ ਆਪਣੀਆਂ ਗਲਤੀਆਂ ਅਤੇ ਗੁਨਾਹਾਂ ਤੋਂ ਸਬਕ ਸਿੱਖਦੇ ਹੋਏ ਆਪਣੀ ਪੀੜੀ ਥੱਲੇ ਸੋਟਾ ਫੇਰਨ ਅਤੇ ਪ੍ਰਧਾਨਗੀ ਛੱਡ ਕੇ ਲਾਂਭੇ ਹੋ ਜਾਣ।.ਸੁਖਬੀਰ ਸਿੰਘ ਬਾਦਲ ਪਾਰਟੀ ਦੇ ਵਫਾਦਾਰ ਲੀਡਰਾਂ ਅਤੇ ਕੁਰਬਾਨੀਆਂ ਵਾਲੇ ਪਰਿਵਾਰਾਂ ਤੋਂ ਪਾਸਾ ਵੱਟ ਕੇ ਖੁਦਗਰਜੀ ਦਾ ਸਬੂਤ ਦੇ ਰਹੇ ਹਨ।.

ਜਥੇਦਾਰ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ, ਓਹ ਪਾਰਟੀ ਦੀ ਚੜ੍ਹਦੀ ਕਲਾ ਲਈ ਅੱਗੇ ਆਉਣ ਅਤੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਰੀਏ ਪਾਰਟੀ ਦੀ ਮੁੜ ਮਜਬੂਤੀ ਵਿੱਚ ਜੁਟਣ।

(For more news apart from Dimpy Dhillon farewell to the party is big question mark on leadership Sukhbir Singh Badal - Jathedar Wadala News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement