Mohali News : ਪੁਲਿਸ ਨੇ ਮਥੁਰਾ ਤੋਂ ਇੱਕ ਠੱਗ ਜੋੜੇ ਨੂੰ ਕੀਤਾ ਕਾਬੂ, 6 ਲੱਖ ਦੀ ਠੱਗੀ ਮਾਰ ਕੇ ਹੋਇਆ ਸੀ ਫਰਾਰ

By : BALJINDERK

Published : Aug 25, 2024, 7:53 pm IST
Updated : Aug 25, 2024, 7:53 pm IST
SHARE ARTICLE
ਫੜੇ ਗਏ ਮੁਲਜ਼ਮ
ਫੜੇ ਗਏ ਮੁਲਜ਼ਮ

Mohali News : ਅਦਾਲਤ ਨੇ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ’ਤੇ ਪਟਿਆਲਾ ਜੇਲ੍ਹ ਭੇਜਿਆ

Mohali News : ਪੰਜਾਬ ਵਿਚ ਆਏ ਦਿਨ ਠੱਗ ਨਵੇਂ -ਨਵੇਂ ਤਰੀਕੇ ਵਰਤਕੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਕੇ ਫ਼ਰਾਰ ਹੋ ਜਾਂਦੇ ਹਨ। ਘਟਨਾ ਖਰੜ ਮੋਹਾਲੀ ਦੇ ਇਲਾਕੇ ਵਿਚ ਹੋਈ ਹੈ। ਮਥੁਰਾ ਦਾ ਰਹਿਣ ਵਾਲਾ ਰਾਜ ਕੁਮਾਰ ਆਪਣੀ ਪਤਨੀ ਤਾਨੀਆਂ ਨਾਲ ਤਾਂਤਰਿਕ ਤਰੀਕੇ ਨਾਲ ਲੋਕਾਂ ਨੂੰ ਵੱਖ -ਵੱਖ ਥਾਵਾਂ ਤੋਂ ਜ਼ਮੀਨ ਵਿੱਚੋਂ ਸੋਨਾ ਚਾਂਦੀ ਕੱਢਣ ਦੇ ਸਬਜ਼ਬਾਜ ਦਿਖਾ ਕੇ ਮੋਟੀ ਰਕਮ ਬਟੋਰ ਕੇ ਫ਼ਰਾਰ ਹੋ ਗਿਆ ਸੀ।

ਜਿਸ ਨੂੰ ਥਾਣਾ ਹੰਡੇਸਰਾ ਦੀ ਪੁਲਿਸ ਨੇ ਅੱਤਿਆਚਾਰ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਤੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਦੇ ਸਹਿਯੋਗ ਨਾਲ ਬੜੀ ਮੁਸ਼ੱਕਤ ਤੋਂ ਬਾਅਦ ਮਥੁਰਾ ਤੋਂ ਕਾਬੂ ਕਰ ਲਿਆ। ਇਸ ਠੱਗ ਉੱਤੇ ਮਿਤੀ 16/05/2024 ਨੂੰ ਐਫ.ਆਈ.ਆਰ. ਨੰ: 22 ਕੇਸ ਦਰਜ ਹੋਇਆ ਸੀ। ਉਸ ਤੇ ਕਾਰਵਾਈ ਕਰਦਿਆਂ ਐਸ.ਐਚ. ਓ. ਗੁਰਵਿੰਦਰ ਸਿੰਘ ਨੇ ਇੱਕ ਸਪੈਸ਼ਲ ਟੀਮ ਮਥੁਰਾ ਲਈ ਰਵਾਨਾ ਕੀਤੀ। ਜਿਸ ਵਿਚ ਸਬ ਇੰਸਪੈਕਟਰ ਨਾਹਰ ਸਿੰਘ, ਏ.ਐਸ.ਆਈ. ਜੀਵਨ ਸਿੰਘ, ਨੇਤਰ ਸਿੰਘ ਤੇ ਰਣਜੀਤ ਕੌਰ ਸ਼ਾਮਿਲ ਸਨ। ਇਸ ਟੀਮ ਨੇ ਕਈ ਜਗ੍ਹਾ ’ਤੇ ਛਾਪੇਮਾਰੀ ਕੀਤੀ ਤੇ ਅਖੀਰ ਇਸ ਠੱਗ ਜੋੜੇ ਨੂੰ ਗ੍ਰਿਫਤਾਰ ਕਰਕੇ ਥਾਣਾ ਹੰਡੇਸਰਾ ਵਿੱਚ ਪੇਸ਼ ਕੀਤਾ। ਇਸ ਠੱਗ ਜੋੜੇ ਨੂੰ ਅੱਜ ਮਾਨਯੋਗ ਡੇਰਾ ਬੱਸੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਮਾਨਯੋਗ ਅਦਾਲਤ ਨੇ 14 ਦਿਨਾਂ ਦੇ ਜੁੜੀਸ਼ੀਅਲ ਰਿਮਾਂਡ ਤੇ ਇਸ ਜੋੜੇ ਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਹੈ। 

ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਜੋੜਾ ਲੋਕਾਂ ਦੇ ਘਰਾਂ ਚੋਂ ਜਮੀਨ ਵਿੱਚੋਂ ਸੋਨਾ ਚਾਂਦੀ ਕੱਢਣ ਦੇ ਨਾਂ ਤੇ 6 ਲੱਖ ਰੁਪਏ ਠੱਗ ਕੇ ਰਾਤੋ ਰਾਤ ਭੱਜ ਗਿਆ ਸੀ। ਜਿਸ ਦੇ ਪੀੜਿਤ ਗੁਰਜੀਤ ਸਿੰਘ ਪਿੰਡ ਕੁੰਬੜਾ ਅਤੇ ਮਹਿੰਦਰ ਸਿੰਘ ਗਰੀਨ ਇਨਕਲੇਵ ਖਰੜ ਨੇ ਮੇਰੇ ਕੋਲ ਆ ਕੇ ਆਪਣੇ ਨਾਲ ਹੋਈ ਠੱਗੀ ਬਾਰੇ ਹੱਡ ਬੀਤੀ ਸੁਣਾਈ। ਅਸੀਂ ਇੱਕ ਲਿਖਤੀ ਦਰਖਾਸਤ ਐਸ.ਐਸ.ਪੀ. ਮੋਹਾਲੀ ਨੂੰ ਦਿੱਤੀ। ਉਸ ਦਰਖਾਸਤ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਹਨਾਂ ਠੱਗਾਂ ਨੂੰ ਕਾਬੂ ਕੀਤਾ। ਕੁੰਭੜਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੁਛ ਲੋਕ ਆਨਲਾਈਨ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ ਤੇ ਕੁਛ ਇਸ ਤਰ੍ਹਾਂ ਦੇ ਠੱਗ ਭਰਮ ਫੈਲਾਕੇ ਜਾਂ ਲਾਲਚ ਦੇ ਕੇ ਠੱਗਦੇ ਹਨ, ਵੱਡੇ ਵੱਡੇ ਸਬਜਬਾਜ ਦਿਖਾਉਂਦੇ ਹਨ। ਤੁਸੀਂ ਇਹਨਾਂ ਤੋਂ ਸੁਚੇਤ ਰਹੋ ਤੇ ਇਹਨਾਂ ਦੇ ਚੱਕਰਵਿਊ ਵਿੱਚ ਨਾ ਫਸੋ।

ਸਬ ਇੰਸਪੈਕਟਰ ਨਾਹਰ ਸਿੰਘ ਨੇ ਪੁਲਿਸ ਮੁਲਾਜ਼ਮ ਰਣਜੀਤ ਕੌਰ, ਨੇਤਰ ਸਿੰਘ, ਬਖਸ਼ੀਸ਼ ਸਿੰਘ ਨਾਲ ਇਸ ਜੋੜੇ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਅਦਾਲਤ ਵਿਚ ਅਸੀਂ ਇਹਨਾਂ ਨੂੰ ਪੇਸ਼ ਕੀਤਾ ਸੀ। ਹੁਣ ਇਹਨਾਂ ਦਾ ਮੈਡੀਕਲ ਚੈੱਕ ਅਪ ਕਰਵਾ ਕੇ ਇਹਨਾਂ ਨੂੰ ਪਟਿਆਲਾ ਜੇਲ੍ਹ ਵਿਚ ਛੱਡ ਦਿੱਤਾ ਜਾਵੇਗਾ।

(For more news apart from Police arrested rogue couple from Mathura, they escaped after defrauding them 6 lakhs News in Punjabi, stay tuned to Rozana Spokesman)

 

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement