
ਹਰਿਆਣਾ ਦੇ 121 ਪਰਿਵਾਰਾਂ ਦੇ ਇਕ- ਇੱਕ ਮੈਂਬਰ ਨੂੰ ਮਿਲੇਗੀ ਨੌਕਰੀ
ਚੰਡੀਗੜ੍ਹ: 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣੇ ਦੇ 121 ਪਰਿਵਾਰਾਂ ਵਿਚੋਂ ਇਕ-ਇਕ ਮੈਂਬਰ ਨੂੰ ਨੌਕਰੀ ਮਿਲੇਗੀ। ਪੀੜਤ ਪਰਿਵਾਰ ਜ਼ਿਲਿਆ ਦੇ ਡੀਸੀ ਰਾਹੀਂ ਅਰਜ਼ੀ ਦੇ ਸਕਣਗੇ।