
Barnala News : 10 ਸਾਲਾ ਬੱਚਾ ਦੇਵਜੀਤ ਮੀਂਹ 'ਚ ਰਿਹਾ ਸੀ ਨਹਾ, ਲੋਹੇ ਦੇ ਗੇਟ ਨੂੰ ਹੱਥ ਲਗਾਉਂਦੇ ਹੀ ਲੱਗਿਆ ਕਰੰਟ
Barnala News in Punjbai : ਬਰਨਾਲਾ ਦੀ ਤਪਾ ਮੰਡੀ ਦੇ ਸਦਰ ਬਾਜ਼ਾਰ ਨਜ਼ਦੀਕ ਲੋਹੇ ਦੇ ਗੇਟ 'ਚ ਕਰੰਟ ਆਉਣ ਕਾਰਨ ਇੱਕ 10 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਬਰਸਾਤ ਕਾਰਨ ਪੂਰਾ ਸ਼ਹਿਰ ਜਲਥਲ ਹੋ ਗਿਆ ਹੈ। ਇਸ ਦੌਰਾਨ ਬੱਚਾ ਦੇਵਜੀਤ ਪੁੱਤਰ ਇੰਦਰਜੀਤ ਵਾਸੀ ਪਿਆਰਾ ਲਾਲ ਬਸਤੀ ਤਪਾ ਦੂਸਰੇ ਬੱਚਿਆਂ ਨਾਲ ਮੀਂਹ ਦਾ ਆਨੰਦ ਲੈ ਰਿਹਾ ਸੀ, ਜਦ ਉਹ ਸਦਰ ਬਾਜ਼ਾਰ ’ਚ ਲੱਗੇ ਮੁੱਖ ਗੇਟ ਨਜ਼ਦੀਕ ਪੁੱਜੇ ਤਾਂ ਉਸਦਾ ਹੱਥ ਲੋਹੇ ਦੇ ਗੇਟ ਨੂੰ ਲੱਗ ਗਿਆ ਅਤੇ ਕਰੰਟ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ।
ਨਜ਼ਦੀਕੀ ਦੁਕਾਨਦਾਰਾਂ ਨੇ ਬੱਚੇ ਨੂੰ ਚੁੱਕ ਕੇ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਤੋਂ ਬਾਅਦ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਬਾਰੇ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
(For more news apart from Child dies due to electrocution in Barnala Tapa News in Punjabi, stay tuned to Rozana Spokesman)