
Punjab News: ਭਾਰੀ ਮੀਂਹ ਦੇ ਚੱਲਦਿਆਂ ਲਿਆ ਫ਼ੈਸਲਾ
Pathankot Holiday News: ਪੰਜਾਬ ਦੇ ਕਈ ਇਲਾਕਿਆਂ ਵਿਚ ਕੱਲ਼੍ਹ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਸੜਕਾਂ 'ਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋ ਗਿਆ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਵਲੋਂ ਮੌਜੂਦਾ ਸਮੇਂ ਜ਼ਿਲ੍ਹਾ ਪਠਾਨਕੋਟ ਵਿਖੇ ਲਗਾਤਾਰ ਹੋ ਰਹੀ ਬਾਰਿਸ਼ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।(Pathankot Holiday News)
Pathankot Holiday News
ਇਸ ਦੇ ਚੱਲਦੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਸਰਕਾਰੀ/ਗ਼ੈਰ ਸਰਕਾਰੀ ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਅੱਜ ਬੰਦ ਰਹਿਣਗੇ। ਜੇਕਰ ਕਿਸੇ ਵੀ ਸਕੂਲ/ਕਾਲਜ /ਵਿੱਦਿਅਕ ਅਦਾਰੇ ਵਿਚ ਬੋਰਡ/ ਯੂਨੀਵਰਸਿਟੀ ਵਲੋਂ ਕੋਈ ਪੇਪਰ/ਪ੍ਰੈਕਟੀਕਲ ਇਸ ਦਿਨ ਨਿਰਧਾਰਿਤ ਕੀਤਾ ਹੈ ਤਾਂ ਇਹ ਹੁਕਮ ਉਸ 'ਤੇ ਲਾਗੂ ਨਹੀਂ ਹੋਵੇਗਾ।(Pathankot Holiday News)
"(For more news apart from “Pathankot Holiday News , ” stay tuned to Rozana Spokesman.)