Fazilka News : ਫ਼ਾਜ਼ਿਲਕਾ 'ਚ 3 ਦਿਨ ਸਕੂਲ ਰਹਿਣਗੇ ਬੰਦ,ਸਤਲੁਜ ਦਰਿਆ 'ਚ ਛੱਡੇ ਗਏ ਪਾਣੀ ਦੇ ਮੱਦੇਨਜ਼ਰ ਲਿਆ ਫ਼ੈਸਲਾ

By : BALJINDERK

Published : Aug 25, 2025, 9:25 pm IST
Updated : Aug 25, 2025, 9:44 pm IST
SHARE ARTICLE
ਫ਼ਾਜ਼ਿਲਕਾ 'ਚ 3 ਦਿਨ ਸਕੂਲ ਰਹਿਣਗੇ ਬੰਦ,ਸਤਲੁਜ ਦਰਿਆ 'ਚ ਛੱਡੇ ਗਏ ਪਾਣੀ ਦੇ ਮੱਦੇਨਜ਼ਰ ਲਿਆ ਫ਼ੈਸਲਾ
ਫ਼ਾਜ਼ਿਲਕਾ 'ਚ 3 ਦਿਨ ਸਕੂਲ ਰਹਿਣਗੇ ਬੰਦ,ਸਤਲੁਜ ਦਰਿਆ 'ਚ ਛੱਡੇ ਗਏ ਪਾਣੀ ਦੇ ਮੱਦੇਨਜ਼ਰ ਲਿਆ ਫ਼ੈਸਲਾ

Fazilka News : 20 ਪਿੰਡਾਂ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ 26, 27, 28 ਅਗਸਤ ਰਹੇਗੀ ਛੁੱਟੀ  ਪ੍ਰਸਾਸ਼ਨ ਨੇ ਜਾਰੀ ਕੀਤੇ ਹੁਕਮ

Fazilka News in Punjabi :ਪਿਛਲੇ ਦਿਨਾਂ ਤੋਂ ਲਗਾਤਾਰ ਪਹਾੜੀ ਇਲਾਕਿਆਂ ’ਚ ਪੈ ਰਹੇ ਮੀਂਹ ਕਾਰਨ ਪੰਜਾਬ ’ਚ ’ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਮੀਂਹ ਦਾ ਪਾਣੀ ਆਉਣ ਕਾਰਨ ਜ਼ਿਲ੍ਹਾ ਫਾਜ਼ਿਲਕਾ ’ਚ ਪੈਂਦੇ ਸਤਲੁਜ ਦਰਿਆ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਸਬੰਧੀ ਸਤਲੁਜ ਦਰਿਆ ’ਚ ਛੱਡੇ ਗਏ ਪਾਣੀ ਦੇ ਮੱਦੇਨਜ਼ਰ ਪ੍ਰਸਾਸ਼ਨ ਸਕੂਲ ਬੰਦ ਰੱਖਣ ਅਤੇ ਪਹਿਰਾ ਦੇਣ ਦਾ ਫ਼ੈਸਲਾ ਲਿਆ ਹੈ। ਫ਼ਾਜ਼ਿਲਕਾ ’ਚ 3ਦਿਨ ਸਕੂਲ ਬੰਦ ਰੱਖਣ ਤੇ ਫ਼ੈਸਲਾ ਲਿਆ ਗਿਆ ਹੈ ਤਾਂ ਕਿ ਕੋਈ ਅਣਹੋਣੀ ਨਾ ਵਾਪਰ  ਸਕੇ। 20 ਪਿੰਡਾਂ ਦੇ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲ  26,27,28 ਅਗਸਤ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।  

ਪਿੰਡਾਂ ਵਿੱਚ ਕਿਸੇ ਵੀ ਸ਼ਰਾਰਤੀ ਅਨਸਰਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ 24 ਘੰਟੇ ਗਸਤ (ਠੀਕਰੀ ਪਹਿਰਾ) ਲਗਾਇਆ ਜਾਵੇਗਾ। ਜੇਕਰ ਕਿੱਧਰੇ ਪੁੱਲ, ਦਰਿਆ/ਨਹਿਰ ਦੇ ਟੁੱਟ ਜਾਣ ਦੀ ਸੰਭਾਵਨਾ ਹੋਵੇ, ਤਾਂ ਉਹ ਇਸ ਸਬੰਧੀ ਸੂਚਨਾਂ ਨਜ਼ਦੀਕੀ ਪੁਲਿਸ ਸਟੇਸ਼ਨ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਦੇਣਗੇ ਇਸ ਸਬੰਧੀ ਪੱਤਰ ਜਾਰੀ ਕਰਕੇ ਹੁਕਮ ਵੀ ਜਾਰੀ ਕੀਤੇ ਗਏ ਹਨ। 

1

ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ​ ਦੀ ਸੂਚੀ ਇਸ ਪ੍ਰਕਾਰ ਹੈ। 

1. ਮੁਹਾਰ ਜਮਸ਼ੇਰ 
2. ਤੇਜਾ ਰੁਹੇਲਾ 
3. ਚੱਕ ਰੁਹੇਲਾ 
4. ਦੋਨਾ ਨਾਨਕਾ 
5. ਢਾਣੀ ਲਾਭ ਸਿੰਘ
6. ਮਹਾਤਮ ਨਗਰ 
7. ਰਾਮ ਸਿੰਘ ਭੈਣੀ 
8. ਝੰਗੜ ਭੈਣੀ 
9. ਰੇਤੇ ਵਾਲੀ ਭੈਣੀ
10. ਗੱਟੀ ਨੰਬਰ 1 
11. ਵੱਲੇ ਸ਼ਾਹ ਹਿੱਠਾੜ (ਗੁਲਾਬਾ ਭੈਣੀ)
12. ਢਾਣੀ ਸੱਦਾ ਸਿੰਘ 
13. ਗੁੱਦੜ ਭੈਣੀ
14. ਘੂਰਕਾ 
15. ਢਾਣੀ ਮੋਹਣਾ ਰਾਮ 
16. ਵੱਲੇ ਸ਼ਾਹ ਉਤਾੜ (ਨੂਰਸ਼ਾਹ) ਦੀਆਂ ਢਾਣੀਆਂ 
17. ਮੁਹਾਰ ਖੀਵਾ 
18. ਮੁਹਾਰ ਸੋਨਾ 
19. ਮੁਹਾਰ ਖੀਵਾ ਭਵਾਨੀ 
20. ਰੇਤੇ ਵਾਲੀ ਢਾਣੀ (ਮੁਹਾਰ ਜਮਸ਼ੇਰ) 

ਇਨ੍ਹਾਂ ਪਿੰਡਾਂ ’ਚ ਪਾਣੀ ਕਾਫ਼ੀ ਮਾਤਰਾ ਵਿੱਚ ਆ ਗਿਆ ਹੈ। ਹੜ੍ਹ ਦੀ ਸਥਿਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਕਤ ਦਰਸਾਏ ਪਿੰਡਾਂ ਦੀ ਸੁਰੱਖਿਆ ਵਜੋਂ ਠੀਕਰੀ ਪੈਰਾ ਲਗਾਉਣ ਦੀ ਜਰੂਰਤ ਹੈ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ।

ਇਸ ਸਬੰਧੀ ਅਮਰਪ੍ਰੀਤ ਕੌਰ ਸੰਧੂ, ਆਈ.ਏ.ਐਸ., ਜਿਲ੍ਹਾ ਮੈਜਿਸਟਰੇਟ, ਫਾਜ਼ਿਲਕਾ ਨੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਵਿੱਚ ਘਰਾਂ ਦਾ ਸਰਵੇਖਣ ਕਰਕੇ ਇਹ ਪੁਸ਼ਟੀ ਕਰੇ ਕਿ ਕੋਈ ਅਣਸੁਰੱਖਿਅਤ ਇਮਾਰਤ ਵਿੱਚ ਲੋਕ ਨਾ ਰਹਿ ਰਹੇ ਹੋਣ। ਉਹਨਾਂ ਕਿਹਾ ਕਿ ਜੇਕਰ ਕੋਈ ਪਰਿਵਾਰ ਅਜਿਹਾ ਹੋਵੇ ਜਿਸ ਦੀ ਘਰ ਅਣ- ਸੁਰੱਖਿਅਤ ਹੋਵੇ ਤਾਂ ਉਸ ਨੂੰ ਤੁਰੰਤ ਰਾਹਤ ਕੈਂਪ ਵਿੱਚ ਸ਼ਿਫਟ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਹੜ੍ਹ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ ਹੈ ਜਿਸ ਦਾ ਫੋਨ ਨੰਬਰ 01638-262 153 ਹੈ ਅਤੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜਾਂ ਮਦਦ ਲਈ ਲੋਕ ਇਸ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਸ ਨੰਬਰ ਤੇ ਕੇਵਲ ਹੜ੍ਹ ਨਾਲ ਸੰਬੰਧਿਤ ਵਿਸ਼ੇ ’ਤੇ ਹੀ ਕਾਲ ਕੀਤੀ ਜਾਵੇ।

ਇਹ ਹੁਕਮ ਮਿਤੀ 26-08-2025 ਤੋਂ ਅਗਲੇ ਹੁਕਮ ਤੱਕ ਲਾਗੂ ਹੋਣਗੇ।

(For more news apart from  Schools closed in Fazilka 3 days, decision taken in view water released into Sutlej river News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement